ਕੇਪਟਾਊਨ (ਏਜੰਸੀ) : ਆਪਣੇ ਭਵਿੱਖ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਦੁਨੀਆ ਦੀਆਂ 16 ਟੀਮਾਂ ਦੇ ਨੌਜਵਾਨ ਖਿਡਾਰੀ ਸ਼ੁੱਕਰਵਾਰ ਨੂੰ ਦੱਖਣੀ ਅਫਰੀਕਾ ਵਿਚ ਸ਼ੁਰੂ ਹੋ ਰਹੇ ਅੰਡਰ-19 ਵਿਸ਼ਵ ਕੱਪ ਵਿਚ ਖੇਡਣ ਉਤਰਨਗੇ। ਮੌਜੂਦਾ ਚੈਂਪੀਅਨ ਭਾਰਤ ਪੰਜਵੀਂ ਵਾਰ ਖ਼ਿਤਾਬ ਜਿੱਤਣ ਦਾ ਦਾਅਵੇਦਾਰ ਹੈ, ਜਿਸ ਕੋਲ ਕਪਤਾਨ ਪਿ੍ਯਮ ਗਰਗ ਸਣੇ ਛੇ ਅਜਿਹੇ ਖਿਡਾਰੀ ਹਨ, ਜੋ ਸੀਨੀਅਰ ਕ੍ਰਿਕਟ ਵਿਚ ਖੇਡ ਚੁੱਕੇ ਹਨ। ਭਾਰਤੀ ਟੀਮ ਵਿਚ ਸ਼ਾਮਲ ਯਸ਼ਵੀ ਜਾਇਸਵਾਲ, ਗਰਗ, ਰਵੀ ਬਿਸ਼ਨੋਈ ਤੇ ਕਾਰਤਿਕ ਤਿਆਗੀ ਨੂੰ ਨਹੀਂ ਭੁੱਲਣਾ ਚਾਹੀਦਾ, ਜਿਨ੍ਹਾਂ ਨੇ ਆਈਪੀਐੱਲ ਵਿਚ ਵੱਡੀ ਰਕਮ ਵਿਚ ਖ਼ਰੀਦਿਆ ਗਿਆ ਸੀ। 2008 ਵਿਚ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਖਿਤਾਬ ਜਿੱਤਣ ਮਗਰੋਂ ਭਾਰਤੀ ਟੀਮ ਦਾ ਅੰਡਰ-19 ਵਿਸ਼ਵ ਕੱਪ ਵਿਚ ਦਬਦਬਾ ਰਿਹਾ ਹੈ।

ਪਾਕਿਸਤਾਨ, ਆਸਟ੍ਰੇਲੀਆ, ਇੰਗਲੈਂਡ ਤੇ ਨਿਊਜ਼ੀਲੈਂਡ ਦੀ ਟੀਮ ਵਿਚ ਸ਼ਾਮਲ ਭਵਿੱਖ ਦੇ ਸਿਤਾਰੇ ਵੀ ਚਮਕ ਛੱਡਣਗੇ ਤਾਂ ਉਹੀ ਜਾਪਾਨ ਅਤੇ ਨਾਈਜੀਰੀਆ ਵਰਗੀਆਂ ਟੀਮਾਂ ਕੋਲ ਪਹਿਲੀ ਵਾਰ ਵਿਸ਼ਵ ਕ੍ਰਿਕਟ ਵਿਚ ਆਪਣੀ ਛਾਪ ਛੱਡਣ ਦਾ ਮੌਕਾ ਹੋਵੇਗਾ। ਜਾਪਾਨ ਨੂੰ ਗਰੁੱਪ-ਏ ਵਿਚ ਭਾਰ, ਨਿਊਜ਼ੀਲੈਂਡ ਤੇ ਸ੍ਰੀਲੰਕਾ ਦੇ ਨਾਲ ਰੱਖਿਆ ਗਿਆ ਹੈ। ਹਾਲਾਂਕਿ ਜਾਪਾਨੀ ਟੀਮ ਵਿਚ ਤੁਸ਼ਾਰ ਚਤੁਰਵੇਦੀ, ਯੁਗਾਂਧਰ ਰੇਥਾਰੇਕ, ਇਸ਼ਾਨ ਫਰਯਾਲ, ਦੇਬਾਸ਼ੀਸ਼ ਸਾਹੂ ਵਰਗੇ ਦੱਖਣੀ ਏਸ਼ੀਆਈ ਖਿਡਾਰੀ ਹਨ ਜੋ ਕਾਜੂਮਾਸ਼ਾ ਤਾਕਾਹਾਸ਼ੀ, ਮਾਸਾਤੋ ਮੋਰਿਤਾ ਅਤੇ ਸ਼ੂ ਨੋਗੁਚੀ ਵਰਗੇ ਜਾਪਾਨੀ ਖਿਡਾਰੀ ਵੀ ਸ਼ਾਮਲ ਹਨ।

ਮੈਂ ਹਮੇਸ਼ਾ ਕਿਹਾ ਕਿ ਅੰਡਰ-19 ਵਿਸ਼ਵ ਕੱਪ ਇਕ ਖਿਡਾਰੀ ਦੇ ਰੂਪ ਵਿਚ ਮੇਰਾ ਵਿਕਾਸ ਦੇ ਲਿਹਾਜ ਤੋਂ ਮੇਰੇ ਕਰੀਅਰ ਦਾ ਸਭ ਤੋਂ ਅਹਿਮ ਦੌਰ ਸੀ। ਇਹ ਦੂਜਾ ਮੌਕਾ ਸੀ ਜਦ ਅੰਡਰ-19 ਵਿਸ਼ਵ ਕੱਪ ਦਾ ਪ੍ਰਸਾਰਨ ਟੀਵੀ 'ਤੇ ਹੋ ਰਿਹਾ ਸੀ। ਕਈ ਖਿਡਾਰੀ ਦੌੜਾਂ ਬਣਾਉਂਦੇ ਹਨ ਅਤੇ ਚੰਗਾ ਕਰਦੇ ਹਨ ਪਰ ਜਦ ਤੁਹਾਨੂੰ ਲੋਕ ਖੇਡਦੇ ਹੋਏ ਦੇਖ ਰਹੇ ਹੁੰਦੇ ਹਨ ਤਾਂ ਫਿਰ ਗੱਲ ਕੁਝ ਹੋਰ ਹੁੰਦੀ ਹੈ। ਮੇਰੇ ਵੱਲੋਂ ਨੌਜਵਾਨ ਭਾਰਤੀ ਟੀਮ ਨੂੰ ਸ਼ੁਭਕਾਮਨਾਵਾਂ

ਵਿਰਾਟ ਕੋਹਲੀ, ਭਾਰਤੀ ਕਪਤਾਨ

ਅੰਡਰ-19 ਵਿਸ਼ਵ ਕੱਪ ਲਈ ਸ਼ੁਭਕਾਮਨਾਵਾਂ ਮੁੰਡਿਆਂ ਨੂੰ। ਆਪਣੇ ਦੇਸ਼ ਲਈ ਖੇਡਣਾ ਹਮੇਸ਼ਾ ਗੌਰਵਮਈ ਹੁੰਦਾ ਹੈ। ਕੱਪ ਨੂੰ ਘਰ ਲੈ ਕੇ ਆਓ। ਫਿਰ ਤੋਂ ਸ਼ੁਭ ਕਾਮਨਾਵਾਂ। ਮਜ਼ਬੂਤੀ ਨਾਲ ਖੇਡਣਾ

ਹਰਮਨਪ੍ਰੀਤ ਕੌਰ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ