ਦੁਬਈ (ਏਜੰਸੀ) : ਪਿਛਲਾ ਚੈਂਪੀਅਨ ਭਾਰਤ ਟੀਮ ਅੰਡਰ-19 ਵਿਸ਼ਵ ਕੱਪ ਵਿਚ ਖ਼ਿਤਾਬ ਦੇ ਬਚਾਅ ਦੀ ਸ਼ੁਰੂਆਤ 19 ਜਨਵਰੀ ਨੂੰ ਦੱਖਣੀ ਅਫ਼ਰੀਕਾ ਦੇ ਬਲੋਮਫੋਂਟੇਨ ਦੇ ਮੈਨਗੌਂਗ ਓਵਲ ਵਿਚ ਸ੍ਰੀਲੰਕਾ ਦੇ ਖਿਲਾਫ਼ ਕਰੇਗੀ। ਚਾਰ ਵਾਰ ਦੇ ਚੈਂਪੀਅਨ ਭਾਰਤ ਨੂੰ ਗਰੁੱਪ ਏ ਵਿਚ ਨਿਊਜ਼ੀਲੈਂਡ, ਸ੍ਰੀਲੰਕਾ ਤੇ ਪਹਿਲੀ ਵਾਰ ਖੇਡ ਰਹੇ ਜਾਪਾਨ ਨਾਲ ਰੱਖਿਆ ਗਿਆ ਹੈ। 16 ਟੀਮਾਂ ਦਾ ਟੂਰਨਾਮੈਂਟ 17 ਜਨਵਰੀ ਤੋਂ ਸ਼ੁਰੂ ਹੋਵੇਗਾ, ਜਿਸ ਵਿਚ ਭਾਰਤ 21 ਅਤੇ 24 ਜਨਵਰੀ ਨੂੰ ਜਾਪਾਨ ਤੇ ਨਿਊਜ਼ੀਲੈਂਡ ਨਾਲ ਭਿੜੇਗਾ। ਫਾਈਨਲ ਮੁਕਾਬਲਾ 9 ਫਰਵਰੀ ਨੂੰ ਖੇਡਿਆ ਜਾਵੇਗਾ। ਪਿਛਲੇ ਪੜਾਅ ਦੀ ਉਪ ਜੇਤੂ ਅਤੇ ਤਿੰਨ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਦਾ ਸਾਹਮਣਾ ਗਰੁੱਪ ਬੀ ਮੁਕਾਬਲੇ ਵਿਚ ਵੈਸਟਇੰਡੀਜ਼ ਨਾਲ ਹੋਵੇਗਾ, ਜਿਸ ਵਿਚ ਇੰਗਲੈਂਡ ਤੇ ਸ਼ੁਰੂਆਤ ਕਰ ਰਹੀ ਨਾਈਜੀਰੀਆ ਵੀ ਸ਼ਾਮਲ ਹੈ। ਗਰੁੱਪ ਸੀ ਵਿਚ ਪਾਕਿਸਤਾਨ ਨੂੰ ਬੰਗਲਾਦੇਸ਼, ਜਿੰਬਾਬਵੇ ਤੇ ਸਕਾਟਲੈਂਡ ਨਾਲ ਖੇਡਣਾ ਹੋਵੇਗਾ। ਮੇਜ਼ਬਾਨ ਦੱਖਣੀ ਅਫ਼ਰੀਕਾ 17 ਜਨਵਰੀ ਨੂੰ ਅਫ਼ਗਾਨਿਸਤਾਨ ਖਿਲਾਫ਼ ਸ਼ੁਰੂਆਤੀ ਮੈਚ ਖੇਡੇਗਾ।

ਗਰੁੱਪ-ਏ : ਭਾਰਤ, ਨਿਊਜ਼ੀਲੈਂਡ, ਸ੍ਰੀਲੰਕਾ, ਜਾਪਾਨ।

ਗਰੁੱਪ-ਬੀ : ਆਸਟ੍ਰੇਲੀਆ, ਇੰਗਲੈਂਡ, ਵੈਸਟਇੰਡੀਜ਼, ਨਾਈਜੀਰੀਆ

ਗਰੁੱਪ-ਸੀ : ਪਾਕਿਸਤਾਨ, ਬੰਗਲਾਦੇਸ਼, ਜਿੰਬਾਬਵੇ, ਸਕਾਟਲੈਂਡ

ਗਰੁੱਪ-ਡੀ : ਅਫ਼ਗਾਨਿਸਤਾਨ, ਦੱਖਣੀ ਅਫਰੀਕਾ, ਸੰਯੁਕਤ ਅਰਬ ਅਮੀਰਾਤ, ਕੈਨੇਡਾ।