ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ 'ਚ ਸੀਨੀਅਰ ਖਿਡਾਰੀਆਂ ਵਿਚਾਲੇ ਮਤਭੇਦ ਦੀਆਂ ਖ਼ਬਰਾਂ ਬੰਦ ਨਹੀਂ ਹੋ ਰਹੀਆਂ। ਇੰਗਲੈਂਡ 'ਚ ਕ੍ਰਿਕਟ ਵਿਸ਼ਵ ਕੱਪ ਖ਼ਤਮ ਹੋਣ ਤੋਂ ਬਾਅਦ ਇਸ ਮੁੱਦੇ 'ਤੇ ਰੋਜ਼ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਮੀਡੀਆ ਰਿਪੋਰਟਸ ਅਨੁਸਾਰ ਵਿਸ਼ਵ ਕੱਪ 'ਚ ਦੋ ਖਿਡਾਰੀਆਂ ਕਾਰਨ ਕਪਤਾਨ ਵਿਰਾਟ ਕੋਹਲੀ ਤੇ ਉਪ ਕਪਤਾਨ ਰੋਹਿਤ ਸ਼ਰਮਾ ਵਿਚਾਲੇ ਟਕਰਾਅ ਹੋਇਆ ਸੀ।

ਭਾਰਤ ਨੂੰ ਵਿਸ਼ਵ ਕੱਪ ਸੈਮੀਫਾਈਨਲ 'ਚ ਨਿਊਜ਼ੀਲੈਂਡਾਂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਮੀਡੀਆ 'ਚ ਇਹ ਖ਼ਬਰ ਆ ਰਹੀ ਹੈ ਕਿ ਟੀਮ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ ਤੇ ਟੀਮ ਦੋ ਸੀਨੀਅਰ ਖਿਡਾਰੀਆਂ (ਵਿਰਾਟ ਤੇ ਰੋਹਿਤ) ਦੀਆਂ ਧਿਰਾਂ 'ਚ ਵੰਡੀ ਹੋਈ ਹੈ। ਇਹ ਗੱਲ ਵੀ ਸਾਹਮਣੇ ਆਈ ਸੀ ਕਿ ਚੀਫ ਕੋਚ ਰਵੀ ਸ਼ਾਸਤਰੀ ਤੇ ਕਪਾਤਨ ਵਿਰਾਟ ਕੋਹਲੀ ਫ਼ੈਸਲਿਆਂ ਦੇ ਮਾਮਲੇ 'ਚ ਰੋਹਿਤ ਸ਼ਰਮਾ ਨੂੰ ਨਜ਼ਰਅੰਦਾਜ਼ ਕਰਦੇ ਰਹੇ। ਗਲਫ ਨਿਊਜ਼ ਅਨੁਸਾਰ ਦੋ ਖਿਡਾਰੀਆਂ ਨਾਲ ਜੁੜੇ ਮੁੱਦਿਆਂ ਸਬੰਧੀ ਰੋਹਿਤ ਸ਼ਰਮਾ ਦੀ ਧਿਰ ਜ਼ਿਆਦਾ ਨਾਰਾਜ਼ ਸੀ।

ਪਹਿਲੀ ਗੱਲ ਤਾਂ ਇਹ ਸੀ ਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ 4 ਮੈਚਾਂ 'ਚ 14 ਵਿਕਟਾਂ ਲੈਣ ਦੇ ਬਾਵਜੂਦ ਸੈਮੀਫਾਈਨਲ ਜਿਹੇ ਮੈਚ 'ਚ ਬਾਹਰ ਬਿਠਾਏ ਜਾਣ ਤੋਂ ਰੋਹਿਤ ਨਾਰਾਜ਼ ਸਨ। ਸ਼ਮੀ ਜਿਹੇ ਸਫ਼ਲ ਗੇਂਦਬਾਜ਼ ਦਾ ਟੀਮ 'ਚ ਨਾ ਹੋਣਾ ਉਨ੍ਹਾਂ ਨੂੰ ਮਨਜ਼ੂਰ ਨਹਹੀਂ ਸੀ। ਰੋਹਿਤ ਤਾਂ ਰਵਿੰਦਰ ਜਡੇਜਾ ਨੂੰ ਵੀ ਲੀਗ ਮੈਚਾਂ 'ਚ ਬਾਹਰ ਬਿਠਾਏ ਜਾਣ ਦੇ ਖ਼ਿਲਾਫ਼ ਸਨ। ਜਡੇਜਾ ਨੇ ਸੈਮੀਫਾਈਨਲ 'ਚ ਆਪਣੀ ਉਪਯੋਗਤਾ ਉਸ ਸਮੇਂ ਸਾਬਿਤ ਕਰ ਦਿੱਤੀ ਜਦੋਂ ਖ਼ਰਾਬ ਹਾਲਾਤ ਦੇ ਬਾਵਜੂਦ ਉਹ ਟੀਮ ਨੂੰ ਜਿੱਤ ਦੇ ਕਰੀਬ ਲੈ ਗਏ ਸਨ।

ਇਸ ਦੌਰਾਨ ਇਹ ਮੰਗ ਉੱਠੀ ਸੀ ਕਿ ਧੜੇਬਾਜ਼ੀ ਤੋਂ ਬਚਣ ਲਈ ਵੱਖ-ਵੱਖ ਫਰਾਮੈਂਟ ਲਈ ਵੱਖ-ਵੱਖ ਕਪਤਾਨ ਬਣਾਏ ਜਾਣ। ਵਿਸ਼ਵ ਕੱਪ ਦੀ ਸ਼ੁਰੂਆਤ 'ਚ ਹੀ ਇਹ ਤੈਅ ਹੋ ਗਿਆ ਸੀ ਕਿ ਵਿਰਾਟ ਵੈਸਟਇੰਡੀਜ਼ ਦੌਰੇ 'ਤੇ ਸੀਮਤ ਓਵਰਾਂ ਦੀ ਸੀਰੀਜ਼ 'ਚ ਬ੍ਰੇਕ ਲੈਣਗੇ ਤੇ ਰੋਹਿਤ ਸ਼ਰਮਾ ਟੀਮ ਦਾ ਅਗਵਾਈ ਕਰਨਗੇ। ਵਿਸ਼ਵ ਕੱਪ ਸੈਮੀਫਾਈਨਲ ਹਾਰ ਤੋਂ ਬਾਅਦ ਬਦਲੀਆਂ ਸਥਿਤੀਆਂ 'ਚ ਵਿਰਾਟ ਨੇ ਬ੍ਰੇਕ ਦਾ ਇਰਾਦਾ ਤਿਆਗ ਦਿੱਤਾ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਜੇਕਰ ਰੋਹਿਤ ਨੇ ਵੈਸਟਇੰਡੀਜ਼ ਖ਼ਿਲਾਫ਼ ਸੀਮਤ ਓਵਰਾਂ 'ਚ ਸੀਰੀਜ਼ 'ਚ ਜਿੱਤ ਦਿਵਾ ਦਿੱਤੀ ਤਾਂ ਇਸ ਫਾਰਮੈਂਟ 'ਚ ਕਪਤਾਨੀ ਦਾ ਉਨ੍ਹਾਂ ਦਾ ਦਾਅਵਾ ਹੋਰ ਮਜ਼ਬੂਤ ਹੋ ਜਾਵੇਗਾ। ਉਨ੍ਹਾਂ ਨੇ ਬ੍ਰੇਕ ਦਾ ਇਰਾਦਾ ਛੱਡਿਆ ਤੇ ਵੈਸਟਇੰਡੀਜ਼ ਦੌਰੇ ਖ਼ਿਲਾਫ਼ ਕਮਾਨ ਸੰਭਾਲਣ 'ਚ ਭਲਾਈ ਸਮਝੀ। ਇਸ ਕਾਰਨ ਇਸ ਦੌਰੇ ਲਈ ਟੀਮ ਸਿਲੈਕਸ਼ਨ ਤੋਂ ਠੀਕ ਪਹਿਲਾਂ ਦੱਸਿਆ ਗਿਆ ਵਿਰਾਟ ਤਿੰਨਾਂ ਫਾਰਮੈਂਟਾਂ 'ਚ ਖੇਡਣਗੇ ਤੇ ਟੀਮ ਦੇ ਕਪਤਾਨ ਰਹਿਣਗੇ।

Posted By: Akash Deep