ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਹੁਣ ਕ੍ਰਿਕਟ ਦੇ ਤਮਾਮ ਘਰੇਲੂ ਟੂਰਨਾਮੈਂਟ ਨੂੰ ਦੁਬਾਰਾ ਸ਼ੁਰੂ ਕਰਨ ਦਾ ਵਿਚਾਰ ਕਰ ਰਿਹਾ ਹੈ। ਘਰੇਲੂ ਟੀ20 ਲੀਗ ਸਈਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਸਫਲ ਹੋਣ ਤੋਂ ਬਾਅਦ ਬੋਰਡ ਨੇ ਹੁਣ ਬਾਕੀ ਟੂਰਨਾਮੈਂਟ ਨੂੰ ਵੀ ਸ਼ੁਰੂ ਕਰਨ ਲਈ ਤਮਾਮ ਰਾਜਾਂ ਤੋਂ ਰਾਏ ਮੰਗੀ ਹੈ। 87 ਸਾਲਾਂ ’ਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਬੀਸੀਸੀਆਈ ਰਣਜੀ ਟਰਾਫੀ ਨਹੀਂ ਕਰਵਾਏਗਾ।

ਟੀ20 ਲੀਗ ਤੇ ਭਾਰਤ-ਇੰਗਲੈਂਡ ਦੇ ਵਿਚ ਹੋਣ ਵਾਲੀ ਸੀਰੀਜ਼ ਦੇ ਨਾਲ ਹੀ ਹੁਣ ਬੀਸੀਆਈ 50 ਓਵਰਾਂ ਦ ਵਿਜੇ ਹਜ਼ਾਰੇ ਟਰਾਫੀ, ਮਹਿਲਾ ਸੀਨੀਅਰ ਵਨਡੇ ਟਰਾਫੀ ਤੇ ਅੰਡਰ-19 ਕ੍ਰਿਕਟ ’ਚ ਵੀਨੂੰ ਮਾਂਕੜ ਵਨਡੇ ਟਰਾਫੀ ਕਰਵਾਏਗਾ। 87 ਸਾਲਾਂ ’ਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਕਿ ਜਦੋਂ ਬੀਸੀਸੀਆਈ ਰਣਜੀ ਟਰਾਫੀ ਟੂਰਨਾਮੈਂਟ ਨਹੀਂ ਕਰਵਾਏਗਾ।

ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਰਾਜ ਸੂਬਾ ਐਸੋਸੀਏਸ਼ਨਾਂ ਨੂੰ ਭੇਜੇ ਆਪਣੇ ਪੱਤਰ ’ਚ ਲਿਖਿਆ ਹੈ ਕਿ ਇਹ ਫੈਸਲਾ ਸੂਬਾ ਐਸੋਸੀਏਸ਼ਨਾਂ ਤੋਂ ਮਿਲੇ ਫੀਡਬੈਕ ਤੇ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲਿਆ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਇਸ ਮਹਾਮਾਰੀ ਨੇ ਹਰ ਕਿਸੇ ਦਾ ਟੈਸਟ ਲਿਆ ਹੈ। ਇਸ ਨਾਲ ਜ਼ਿੰਦਗੀ ਦਾ ਕੋਈ ਵੀ ਹਿੱਸਾ ਬਚਿਆ ਨਹੀਂ ਹੈ। ਅਸੀਂ ਅੰਤਰਰਾਸ਼ਟਰੀ ਤੇ ਘਰੇਲੂ ਕ੍ਰਿਕਟ ਨੂੰ ਖੋਲ੍ਹਣ ਲਈ ਕਦਮ ਵਧਾਏ ਹਨ। ਕ੍ਰਿਕਟ ਕੈਲੰਡਰ ’ਚ ਅਸੀਂ ਕਾਫੀ ਸਮਾਂ ਗੁਆ ਦਿੱਤਾ ਹੈ। ਅਜਿਹੇ ’ਚ ਅਸੀਂ ਵਨਡੇ ਟਰਾਫੀ ਕਰਵਾਉਣ ਨੂੰ ਲੈ ਕੇ ਵਚਨਬੱਧ ਹਾਂ। ਇਹ ਵੀ ਜ਼ਰੂਰੀ ਹੈ ਕਿ ਅਸੀਂ ਮਹਿਲਾ ਕ੍ਰਿਕਟ ਨੂੰ ਵੀ ਸ਼ੁਰੂ ਕਰੀਏ। ਅਜਿਹੇ ’ਚ ਮਹਿਲਾ (ਸੀਨੀਅਰ ਮਹਿਲਾ ਵਨਡੇ ਟਰਾਫੀ), ਪੁਰਸ਼ (ਵਿਜੇ ਹਜ਼ਾਰੇ ਟਰਾਫੀ) ਤੇ ਅੰਡਰ-19 (ਵੀਨੂੰ ਮਾਂਕੜ ਟਰਾਫੀ) ਯੁਵਾ ਕ੍ਰਿਕਟ ’ਚ ਵਨਡੇ ਟਰਾਫੀ ਕਰਵਾਉਣ ਲਈ ਤਿਆਰ ਹੈ।

ਕੋਰੋਨਾ ਤੇ ਸਾਊਥ ਅਫਰੀਕਾ ਦੇ ਵਿਚ ਪਿਛਲੇ ਸਾਲ ਮਾਰਚ ’ਚ ਹੋਣ ਵਾਲੀ ਸੀਰੀਜ਼ ਕੋਰੋਨਾ ਮਹਾਮਾਰੀ ਫੈਲਣ ਤੋਂ ਬਾਅਦ ਮੁਲਤਵੀ ਕਰ ਦਿੱਤੀ ਗਈ ਸੀ। ਦੇਹਰਾਦੂਨ ’ਚ ਖੇਡੇ ਜਾਣ ਵਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਸਰਾ ਮੈਚ ਬਾਰਿਸ਼ ਦੀ ਵਜ੍ਹਾ ਨਾਲ ਰੱਦ ਕਰਨਾ ਪਿਆ ਸੀ। ਇਸ ਤੋਂ ਬਾਅਦ ਇਸ ਸੀਰੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਭਾਰਤ ਤੇ ਇੰਗਲੈਂਡ ਦੇ ਵਿਚ ਖੇਡੀ ਜਾਣ ਵਾਲੀ ਸੀਰੀਜ਼ ਨਾਲ ਭਾਰਤ ’ਚ ਇੰਟਰਨੈਸ਼ਨਲ ਮੈਚ ਦੀ ਸ਼ੁਰੂਆਤ ਹੋ ਰਹੀ ਹੈ।

Posted By: Sunil Thapa