ਮੈਨਚੋਸਟਰ : India vs New Zealand ICC World Cup Semi Final 2019 : ਵਿਸ਼ਵ ਕੱਪ 2019 ਦੇ ਪਹਿਲੇ ਸੈਮੀਫਾਈਨਲ 'ਚ ਭਾਰਤੀ ਟੀਮ ਨੂੰ 18 ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰ ਦੇ ਬਾਵਜੂਦ ਦਿੱਗਜ ਖਿਡਾਰੀ ਸਚਿਨ ਤੇਂਦੂਲਕਰ ਨੇ ਟੀਮ ਇੰਡੀਆ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਤੇ ਰਵਿੰਦਰ ਜਡੇਜਾ ਦੇ ਪ੍ਰਦਰਸ਼ਨ ਦੀ ਤਾਰੀਫ ਕੀਤੀ ਪਰ ਉਨ੍ਹਾਂ ਕਿਹਾ ਕਿ ਭਾਰਤੀ ਬੱਲੇਬਾਜ਼ੀ ਨਤੀਜੇ ਲਈ ਹਮੇਸ਼ਾ ਆਪਣੇ ਚੋਟੀ ਦੇ ਖਿਡਾਰੀਆਂ 'ਤੇ ਨਿਰਭਰ ਨਹੀਂ ਰਹਿ ਸਕਦੀ। ਤੇਂਦੂਲਕਰ ਨੇ ਭਾਰਤੀ ਬੱਲੇਬਾਜ਼ਾਂ ਵੱਲੋਂ 240 ਦੇ ਟੀਚੇ ਨੂੰ ਵੱਡਾ ਬਣਾਉਣ ਲਈ ਉਨ੍ਹਾਂ ਦੀ ਨਿੰਦਾ ਕੀਤੀ।

ਤੇਂਦੂਲਕਰ ਨੇ ਕਿਹਾ 'ਮੈਂ ਨਿਰਾਸ਼ ਹਾਂ ਕਿਉਂਕਿ ਸਾਨੂੰ ਬਿਨਾਂ ਕਿਸੇ ਔਕੜ ਦੇ 240 ਦੌੜਾਂ ਦੀ ਟੀਚਾ ਹਾਸਲ ਕਰਨਾ ਚਾਹੀਦਾ ਸੀ। ਇਹ ਵੱਡਾ ਸਕੋਰ ਨਹੀਂ ਸੀ। ਹਾਲਾਂਕਿ ਨਿਊਜ਼ੀਲੈਂਡ ਨੇ ਸ਼ੁਰੂਆਤ 'ਚ ਹੀ ਤਿੰਨ ਵਿਕਟਾਂ ਲੈ ਕੇ ਕ ਬਿਹਤਰੀਨ ਸ਼ੁਰੂਆਤ ਕੀਤੀ ਪਰ ਮੈਨੂੰ ਲਗਦਾ ਹੈ ਕਿ ਸਾਨੂੰ ਹਮੇਸ਼ਾ ਚੰਗੀ ਸ਼ੁਰੂਆਤ ਲਈ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ 'ਤੇ ਨੀਰਭਰ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਦੇ ਨਾਲ ਖੇਡ ਰਹੇ ਖਿਡਾਰੀਆਂ ਨੂੰ ਵੀ ਜ਼ਿਆਦਾ ਜ਼ਿੰਮੇਵਾਰੀ ਲੈਣੀ ਪਵੇਗੀ।

Posted By: Jaskamal