ਅਲ ਅਮੀਰਾਤ (ਪੀਟੀਆਈ) : ਬੰਗਲਾਦੇਸ਼ ਦੀ ਟੀਮ-20 ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ 'ਚ ਸ਼ਿਕਸਤ ਤੋਂ ਬਾਅਦ ਮੰਗਲਵਾਰ ਨੂੰ ਇਥੇ ਕਰੋ ਜਾਂ ਮਰੋ ਦੇ ਮੁਕਾਬਲੇ 'ਚ ਮੇਜਬਾਨ ਓਮਾਨ ਖ਼ਿਲਾਫ਼ ਉਤਰੇਗੀ ਤਾਂ ਉਸ ਦੀ ਨਜ਼ਰ ਆਪਣੀ ਬੱਲੇਬਾਜ਼ੀ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਕੇ ਜਿੱਤ ਦਰਜ ਕਰਨ 'ਤੇ ਟਿਕੀ ਹੋਵੇਗੀ। ਬੰਗਲਾਦੇਸ਼ ਟੂਰਨਾਮੈਂਟ 'ਚ ਛੇਵੇਂ ਨੰਬਰ ਦੀ ਟੀਮ ਦੇ ਰੂਪ 'ਚ ਉਤਰਿਆ ਹੈ, ਜਿਸ ਨੇ ਸਵਦੇਸ਼ 'ਚ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਜਿਹੀਆਂ ਟੀਮਾਂ ਨੂੰ ਸ਼ਿਕਸਤ ਦਿੱਤੀ ਸੀ।

ਐਤਵਾਰ ਨੂੰ ਹਾਲਾਂਕਿ ਲੱਚਰ ਬੱਲੇਬਾਜ਼ੀ ਕਾਰਨ ਉਸ ਨੂੰ ਸਕਾਟਲੈਂਡ ਖ਼ਿਲਾਫ਼ ਛੇ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੰਗਲਾਦੇਸ਼ ਨੇ ਇਕ ਸਮੇਂ ਸਕਾਟਲੈਂਡ ਦਾ ਸਕੋਰ ਛੇ ਵਿਕਟਾਂ 'ਤੇ 53 ਦੌੜਾਂ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਜਿੱਤ ਦਰਜ ਕਰਨ 'ਚ ਨਾਕਾਮ ਰਿਹਾ। ਕਪਤਾਨ ਮਹਿਮੂਦੁਲਾਹ ਨੇ ਇਸ ਹੈਰਾਨ ਕਰ ਵਾਲੀ ਹਾਰ ਲਈ ਬੱਲੇਬਾਜ਼ੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਓਮਾਨ ਖ਼ਿਲਾਫ਼ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ, ਜਿਸ ਨੇ ਇਕਤਰਫਾ ਮੁਕਾਬਲੇ 'ਚ ਪਾਪੂਆ ਨਿਊ ਗਿਨੀ (ਪੀਐੱਨਜੀ) ਨੂੰ ਹਰਾਇਆ। ਸੁਪਰ 12 'ਚ ਥਾਂ ਬਣਾਉਣ ਦਾ ਦਾਅਵਾ ਬਰਕਰਾਰ ਰੱਖਣ ਲਈ ਬੰਗਲਾਦੇਸ਼ ਨੂੰ ਮੰਗਲਵਾਰ ਨੂੰ ਹਰ ਹਾਲ 'ਚ ਜਿੱਤ ਦਰਜ ਕਰਨੀ ਹੋਵੇਗੀ।

ਦੂਜੇ ਪਾਸੇ ਟੂਰਨਾਮੈਂਟ ਦੇ ਸਹਿ ਮੇਜਬਾਨ ਓਮਾਨ ਨੇ ਪੀਐੱਨਜੀ ਨੂੰ 10 ਵਿਕਟਾਂ ਨਾਲ ਹਰਾ ਕੇ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਕਪਤਾਨ ਤੇ ਸਪਿਨਰ ਜੀਸ਼ਾਨ ਮਕਸੂਦ ਨੇ ਚਾਰ ਵਿਕਟਾਂ ਲਈਆਂ। ਬੰਗਲਾਦੇਸ਼ ਦੀ ਅਨੁਭਵੀ ਟੀਮ ਖ਼ਿਲਾਫ਼ ਓਮਾਨ ਦੀ ਟੀਮ ਵਧੇ ਹੋਏ ਆਤਮਵਿਸ਼ਵਾਸ ਦੇ ਨਾਲ ਉਤਰੇਗੀ।

ਭਾਰਤੀ ਮੂਲ ਦੇ ਬੱਲੇਬਾਜ਼ ਜਤਿੰਦਰ ਸਿੰਘ ਨੇ 43 ਗੇਂਦ 'ਚ ਅਜੇਤੂ 73 ਦੌੜਾਂ ਬਣਾ ਕੇ ਓਮਾਨ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਓਮਾਨ ਨੂੰ ਪਤਾ ਹੈ ਕਿ ਟੈਸਟ ਟੀਮ ਬੰਗਲਾਦੇਸ਼ ਖ਼ਿਲਾਫ਼ ਉਸ ਦੀ ਰਾਹ ਉਨੀ ਆਸਾਨ ਨਹੀਂ ਹੋਣ ਵਾਲੀ।

ਟੀਮਾਂ

ਬੰਗਲਾਦੇਸ਼ : ਮਹਿਮੂਦੁਲ੍ਹਾ (ਕਪਤਾਨ), ਲਿਟਨ ਦਾਸ, ਮੁਹੰਮਦ ਨਈਮ, ਮੇਹਦੀ ਹਸਨ, ਸ਼ਾਕਿਬ ਅਲ ਹਸਨ, ਸੋਮਿਆ ਸਰਕਾਰ, ਮੁਸ਼ਫਿਕੁਰ ਰਹੀਮ, ਨੁਰੂਲ ਹਸਨ, ਅਫੀਫ ਹੁਸੈਨ, ਨਾਸੁਮ ਅਹਿਮਦ, ਤਸਕਿਨ ਅਹਿਮਦ, ਸ਼ਮੀਮ ਹੁਸੈਨ, ਮੁਸਤਫਿਜੁਰ ਰਹਿਮਾਨ ਤੇ ਮੁਹੰਮਦ ਸੈਫੁਦਦੀਨ।

ਓਮਾਨ : ਜੀਸ਼ਾਨ ਮਕਸੂਦ (ਕਪਤਾਨ), ਆਕਿਬ ਈਲਿਆਸ, ਜਤਿੰਦਰ ਸਿੰਘ, ਖਾਵਰ ਅਲੀ ਮੁਹੰਮਦ ਨਦੀਮ, ਅਯਾਨ ਖ਼ਾਨ, ਸੂਰਜ ਕੁਮਾਰ, ਸੰਦੀਪ ਗੌੜ, ਨੈਸਟਰ ਧਾਂਬਾ, ਕਲੀਮੁਲ੍ਹਾ, ਬਿਲਾਲ ਖ਼ਾਨ, ਨਸੀਮ ਖੁਸ਼ੀ, ਸੁਫਿਆਨ ਮਹਿਮੂਦ, ਫਿਆਜ ਬਟ ਤੇ ਖੁਰਰਮ ਨਵਾਜ਼ ਖ਼ਾਨ।

ਜਿੱਤ ਦੀ ਲੈਅ ਕਾਇਮ ਰੱਖਣ ਲਈ ਉਤਰੇਗਾ ਸਕਾਟਲੈਂਡ

ਅਲ ਅਮੀਰਾਤ (ਪੀਟੀਆਈ) : ਬੰਗਲਾਦੇਸ਼ 'ਤੇ ਸ਼ਾਨਦਾਰ ਜਿੱਤ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੀ ਸਕਾਟਲੈਂਡ ਦੀ ਟੀਮ ਟੀ-20 ਵਿਸ਼ਵ ਕੱਪ 'ਚ ਪਾਪੂਆ ਨਿਊ ਗਿਨੀ ਖ਼ਿਲਾਫ਼ ਮੰਗਲਵਾਰ ਨੂੰ ਹੋਣ ਵਾਲੇ ਮੈਚ 'ਚ ਜਿੱਤ ਦੀ ਲੈਅ ਕਾਇਮ ਰੱਖਣ ਲਈ ਉਤਰੇਗੀ।

ਕਰਿਸ ਗ੍ਰੀਵਸ ਦੇ ਆਲਰਾਊਂਡਰ ਪ੍ਰਦਰਸ਼ਨ ਦੇ ਦਮ 'ਤੇ ਸਕਾਟਲੈਂਡ ਨੇ ਬੰਗਲਾਦੇਸ਼ ਨੂੰ ਪਹਿਲੇ ਹੀ ਮੈਚ 'ਚ ਛੇ ਦੌੜਾਂ ਨਾਲ ਹਰਾਇਆ। ਉਥੇ ਪਾਪੂਆ ਨਿਊ ਗਿਨੀ ਨੂੰ ਸਹਿ ਮੇਜ਼ਬਾਨ ਓਮਾਨ ਨੇ 10 ਵਿਕਟਾਂ ਤੋਂ ਮਾਤ ਦਿੱਤੀ ਸੀ। ਸਕਾਟਲੈਂਡ ਨੂੰ ਗ੍ਰੀਵਸ ਨੇ 28 ਗੇਂਦਾਂ 'ਚ 45 ਦੌੜਾਂ ਬਣਾ ਕੇ ਮੈਚ 'ਚ ਵਾਪਸੀ ਕੀਤੀ। ਉਨ੍ਹਾਂ ਨੇ ਮਾਰਕ ਵਿਯਾਟ (51) ਤੇ ਜੋਸ਼ ਡੇਵੀ (27) ਦੇ ਨਾਲ ਉਪਯੋਗੀ ਸਾਂਝੇਦਾਰੀਆਂ ਕੀਤੀਆਂ। ਕਪਤਾਨ ਕਾਈਲ ਕੋਏਤਜਰ ਤੇ ਮਾਈਕਲ ਲੀਸਕ ਖਾਤਾ ਵੀ ਨਹੀਂ ਖੋਲ੍ਹ ਪਾਏ ਸੀ। ਵਿਕਟ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਡਿੱਗਦੇ ਰਹੇ, ਜਿਸ ਨਾਲ ਸਕਾਟਲੈਂਡ ਨੇ ਸ਼ਾਨਦਾਰ ਜਿੱਤ ਦਰਜ ਕੀਤੀ।

ਸਕਾਟਲੈਂਡ : ਕਾਈਲ ਕੋਇਤਜਰ (ਕਪਤਾਨ), ਰਿਚਰਡ ਬੈਰੀਗੰਟਨ, ਡਿਲਨ ਬਜ, ਮੈਥਿਊ ਕਰਾਸ (ਵਿਕਟਕੀਪਰ), ਜੋਸ਼ ਡੇਵੀ, ਏਲੀ ਇਵਾਂਸ, ਕ੍ਰਿਸ ਗ੍ਰੀਵਸ, ਮਾਈਕਲ ਲੀਸਕ, ਕੈਲੁਮ ਮੈਕੀਲਿਓਡ, ਜਾਰਜ ਮੁਨਸੇ, ਸਾਫਯਾਨ ਸ਼ਰੀਫ, ਹਮਜਾ ਤਾਹਿਰ, ਕ੍ਰੇਗ ਵਾਲੇਸ, ਮਾਰਕ ਵਾਟ, ਬਰੈੱਡ ਵਹੀਲ।

ਪਾਪੂਆ ਨਿਊ ਗਿਨੀ : ਅਸਾਦ ਵਾਲਾ ਕਪਤਾਨ, ਚਾਰਲਸ ਅਮਿਨੀ, ਲੇਗਾ ਸਿਯਾ ਕਾ, ਨਾਰਮਨ ਵਨੂਆ ਨੋਸਾਈਨਾ ਪੋਕਾਨਾ, ਕਿਪਲਿੰਗ ਡੋਰਿਗਾ, ਟੋਨੀ ਉਰਾ, ਹਿਰੀ ਹਿਰੀ, ਗੋਡੀ ਟੋਕਾ, ਸੈਸ ਬਾਊ, ਡੈਮੀਅਨ ਰਾਵੂ, ਕਬੂਆ ਵਾਗੀ-ਮੋਰੀਆ, ਸਾਈਮਨ ਅਤਾਈ, ਜੇਸਨ ਕਿਲਾ, ਚਾਡ ਸੋਪਰ, ਜੈਕ ਗਾਰਡਨਰ।