T20 World Cup IND vs ENG warmup Match: ਟੀ-20 ਵਰਲਡ ਕੱਪ 2021 ਦੇ ਦੂਜੇ ਦਿਨ 18 ਅਕਤੂਬਰ ਨੂੰ ਟੀਮ ਇੰਡੀਆ ਆਪਣਾ ਪਹਿਲਾਂ ਵਾਰਮਅਪ ਮੈਚ ਖੇਡੇਗੀ। ਇੰਗਲੈਂਡ ਖ਼ਿਲਾਫ਼ ਇਹ ਮੁਕਾਬਲਾ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਟੀਮ ਇੰਡੀਆ ਕੋਲ ਆਪਣੇ ਆਖਰੀ 11 ਖਿਡਾਰੀਆਂ ਨੂੰ ਪਰਖਣ ਦਾ ਇਹ ਸ਼ਾਨਦਾਰ ਮੌਕਾ ਹੈ। ਅੱਜ ਕੁੱਲ ਚਾਰ ਵਾਰਮਅਪ ਮੈਚ ਤੇ ਰਾਊਂਡ 1 ਦੇ ਦੋ ਮੈਚ ਖੇਡੇ ਜਾਣਗੇ। ਹੇਠਾਂ ਦੇਖੋ ਵਾਰਮਅਪ ਮੈਚ ਦਾ ਪੂਰਾ ਸ਼ਡਿਊਲ। ਰਾਊਂਡ 1 'ਚ ਅੱਜ ਦੇ ਪਹਿਲੇ ਮੁਕਾਬਲੇ 'ਚ ਆਇਰਲੈਂਡ ਦਾ ਮੁਕਾਬਲਾ ਨੀਦਰਲੈਂਡ ਨਾਲ ਹੋਵੇਗਾ। ਦੂਜੇ ਪਾਸੇ ਮੈਚ 'ਚ ਸ੍ਰੀਲੰਕਾ ਦੀ ਟੀਮ ਨਾਮੀਬੀਆ Sri Lanka vs Namibia ਨਾਲ ਭਿੜੇਗੀ। ਪਹਿਲਾਂ ਮੁਕਾਬਲਾ 3.30 ਵਜੇ ਤੋਂ ਤਾਂ ਦੂਜੇ ਮੁਕਾਬਲਾ ਸ਼ਾਮ 7.30 ਵਜੇ ਤੋਂ ਸ਼ੁਰੂ ਹੋਵੇਗਾ।

T20 World Cup Warmup Match Shcedule

18- ਅਕਤੂਬਰ : ਅਫ਼ਗਾਨਿਸਤਾਨ ਬਨਾਮ ਦੱਖਣੀ ਅਫ਼ਰੀਕਾ 3:30 ਤੋਂ ਅਬੂ ਧਾਬੀ।

18-ਅਕਤੂਬਰ : ਪਾਕਿਸਤਾਨ ਬਨਾਮ ਵੈਸਟਇੰਡੀਜ਼ 3:30 ਤੋਂ ਦੁਬਈ।

18-ਅਕਤੂਬਰ : ਨਿਊਜ਼ੀਲੈਂਡ ਬਨਾਮ ਆਸਟ੍ਰੇਲੀਆ ਸ਼ਾਮ 7:30 ਵਜੇ ਆਬੂ ਧਾਬੀ

18 -ਅਕਤੂਬਰ : ਭਾਰਤ ਬਨਾਮ ਇੰਗਲੈਂਡ ਸ਼ਾਮ 7:30 ਵਜੇ ਦੁਬਈ

20-ਅਕਤੂਬਰ : ਭਾਰਤ ਬਨਾਮ ਆਸਟ੍ਰੇਲੀਆ 3:30 ਵਜੇ ਦੁਬਈ

20-ਅਕਤੂਬਰ : ਪਾਕਿਸਤਾਨ ਬਨਾਮ ਦੱਖਣੀ ਅਫਰੀਕਾ ਸ਼ਾਮ 7:30 ਵਜੇ ਆਬੂ ਧਾਬੀ।

20-ਅਕਤੂਬਰ : ਅਫ਼ਗਾਨਿਸਤਾਨ ਬਨਾਮ ਵੈਸਟਇੰਡੀਜ਼ ਸ਼ਾਮ 7:30 ਵਜੇ ਦੁਬਈ।

ਟੀ-20 ਵਰਲਡ ਕੱਪ 'ਚ ਭਾਰਤ ਦਾ ਪਹਿਲਾਂ ਮੈਚ 24 ਅਕਤੂਬਰ ਨੂੰ ਪਾਕਿਸਤਾਨ ਨਾਲ ਹੈ। ਇਸ ਤੋਂ ਪਹਿਲਾਂ ਖੇਡੇ ਜਾਣ ਵਾਲੇ ਦੋ ਪ੍ਰੈਕਟਿਸ ਮੈਚ ਰਾਹੀਂ ਕਪਤਾਨ ਵਿਰਾਟ ਕੋਹਲੀ ਕੋਲ ਹਾਰਦਿਕ ਪਾਂਡਿਆ ਦਾ ਫਾਰਮ ਪਰਖਣ ਤੇ ਬੱਲੇਬਾਜ਼ੀ ਕ੍ਰਮ ਨੂੰ ਫਾਈਨਲ ਕਰਨ ਦਾ ਚੰਗਾ ਮੌਕਾ ਹੈ। ਭਾਰਤ ਦਾ ਦੂਜਾ ਪ੍ਰੈਕਟਿਸ ਮੈਚ 20 ਅਕਤੂਬਰ ਨੂੰ ਆਸਟ੍ਰੇਲੀਆ ਖ਼ਿਲਾਫ਼ ਹੈ।

Posted By: Ravneet Kaur