ਸਾਊਥੈਂਪਟਨ : ਭਾਰਤੀ ਪੈਰਾ ਐਥਲੀਟ ਸੁਵਰਣਾ ਰਾਜ ਸ਼ਨਿਚਰਵਾਰ ਨੂੰ ਇੱਥੇ ਮੈਚ ਦੇਖਣ ਪੁੱਜੀ। ਦਿਵਿਆਂਗਾਂ ਲਈ ਕਾਫੀ ਕੰਮ ਕਰਨ ਵਾਲੀ ਸੁਵਰਣਾ ਲੰਡਨ ਤੋਂ ਸਾਊਥੈਂਪਟਨ ਆਈ ਤੇ ਪੂਰਾ ਮੈਚ ਦੇਖਿਆ। ਸੁਵਰਣਾ ਨੇ ਕਿਹਾ ਕਿ ਮੈਂ ਇਕ ਟ੍ਰੇਨਿੰਗ ਲਈ ਲੰਡਨ ਆਈ ਸੀ ਤੇ ਸ਼ਨਿਚਰਵਾਰ ਨੂੰ ਮੇਰੀ ਟ੍ਰੇਨਿੰਗ ਸਮਾਪਤ ਹੋ ਗਈ। ਇਕ ਐਥਲੀਟ ਹੋਣ ਕਾਰਨ ਮੇਰਾ ਵੀ ਫ਼ਰਜ਼ ਬਣਦਾ ਹੈ ਕਿ ਮੈਂ ਆਪਣੀ ਟੀਮ ਦਾ ਸਮਰਥਨ ਕਰਾਂ।