ਸੁਨੀਲ ਗਾਵਸਕਰ ਦੀ ਕਲਮ ਤੋਂ :

ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ਦੇ ਪ੍ਰਬੰਧਕਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਤਦ ਰਹਿੰਦੀ ਹੈ ਜਦ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀਆਂ ਦੋ ਟੀਮਾਂ ਨੂੰ ਇਕ ਦੂਜੇ ਨਾਲ ਭਿੜਨਾ ਪੈਂਦਾ ਹੈ। ਇਹ ਤਦ ਹੋਰ ਵੀ ਖ਼ਰਾਬ ਹੋ ਜਾਂਦਾ ਹੈ ਜਦ ਇਹ ਟੀਮਾਂ ਟੂਰਨਾਮੈਂਟ ਦੇ ਆਖ਼ਰੀ ਹਫ਼ਤੇ ਵਿਚ ਭਿੜ ਰਹੀਆਂ ਹੋਣ। ਅਜਿਹਾ ਹੀ ਨਜ਼ਾਰਾ ਵਿਸ਼ਵ ਕੱਪ ਵਿਚ ਵੀਰਵਾਰ ਨੂੰ ਦੇਖਣ ਨੂੰ ਮਿਲੇਗਾ ਜਦ ਅਫ਼ਗਾਨਿਸਤਾਨ ਤੇ ਵੈਸਟਇੰਡੀਜ਼ ਦੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਇਸ ਮੈਚ ਨਾਲ ਸਿਰਫ਼ ਇੰਨਾ ਹੀ ਤੈਅ ਹੋਵੇਗਾ ਕਿ ਅੰਕ ਸੂਚੀ ਵਿਚ ਸਭ ਤੋਂ ਹੇਠਲੇ ਸਥਾਨ 'ਤੇ ਕਿਹੜੀ ਟੀਮ ਰਹੇਗੀ। ਅਫ਼ਗਾਨਿਸਤਾਨ ਦੀ ਟੀਮ ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਹੀ ਹੈ। ਟੀਮ ਇਸ ਲਈ ਸੰਘਰਸ਼ ਕਰ ਰਹੀ ਹੈ ਕਿਉਂਕਿ ਉਸ ਦੇ ਬੱਲੇਬਾਜ਼ ਲੋੜ ਤੋਂ ਜ਼ਿਆਦਾ ਟੀ-20 ਖੇਡਣ ਦੇ ਆਦੀ ਹਨ। ਉਹ ਭੁੱਲ ਚੁੱਕੇ ਹਨ ਕਿ 50 ਓਵਰਾਂ ਦੀ ਖੇਡ ਵਿਚ ਬੱਲੇਬਾਜ਼ ਕੁਝ ਓਵਰ ਘੱਟ ਦੌੜਾਂ ਬਣਾ ਕੇ ਵੀ ਕੱਢ ਸਕਦੇ ਹਨ ਜਾਂ ਫਿਰ ਚੰਗੇ ਗੇਂਦਬਾਜ਼ਾਂ ਦੇ ਓਵਰ ਸਮਾਪਤ ਹੋਣ ਦੀ ਉਡੀਕ ਕੀਤੀ ਜਾ ਸਕਦੀ ਹੈ। ਹਾਲਾਂਕਿ ਮਜ਼ਬੂਤ ਟੀਮਾਂ ਨੂੰ ਘੱਟ ਸਕੋਰ 'ਤੇ ਰੋਕ ਕੇ ਅਫ਼ਗਾਨਿਸਤਾਨ ਦੇ ਗੇਂਦਬਾਜ਼ਾਂ ਨੇ ਚੰਗਾ ਕੰਮ ਕੀਤਾ ਹੈ। ਭਾਰਤੀ ਟੀਮ ਨੂੰ ਵੀ ਉਸ ਨੇ 224 ਦੌੜਾਂ 'ਤੇ ਰੋਕ ਦਿੱਤਾ ਸੀ। ਹਾਲਾਂਕਿ ਟੀਮ ਨੂੰ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਕਪਤਾਨ ਬਦਲਣ ਦੀ ਮੁਸ਼ਕਲ ਨਾਲ ਜੂਝਣਾ ਪਿਆ। ਉਸ ਤੋਂ ਬਾਅਦ ਮੁਹੰਮਦ ਸ਼ਹਿਜ਼ਾਦ ਦੀ ਸੱਟ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋਏ ਕਿਉਂਕਿ ਇਹ ਬੱਲੇਬਾਜ਼ ਖ਼ੁਦ ਨੂੰ ਫਿੱਟ ਦੱਸ ਰਿਹਾ ਸੀ ਜਦਕਿ ਟੀਮ ਨੇ ਉਸ ਦਾ ਬਦਲ ਬੁਲਾ ਲਿਆ। ਜੋ ਲੋਕ ਇੰਗਲੈਂਡ ਹੱਥੋਂ ਭਾਰਤ ਦੀ ਹਾਰ ਵਿਚ ਸਾਜਿਸ਼ ਭਾਲ ਰਹੇ ਸਨ ਉਨ੍ਹਾਂ ਨੂੰ ਪਾਕਿਸਤਾਨ ਹੱਥੋਂ ਅਫ਼ਗਾਨਿਸਤਾਨ ਦੀ ਹਾਰ ਨੂੰ ਲੈ ਕੇ ਕੁਝ ਸਵਾਲ ਸੋਚਣੇ ਚਾਹੀਦੇ ਹਨ। ਪਾਕਿਸਤਾਨ ਖ਼ਿਲਾਫ਼ ਮੈਚ ਵਿਚ ਅਫ਼ਗਾਨਿਸਤਾਨ ਦੇ ਕਪਤਾਨ ਨੇ ਡੈੱਥ ਓਵਰਾਂ ਵਿਚ ਖ਼ਰਾਬ ਗੇਂਦਬਾਜ਼ੀ ਬਦਲ ਕਰ ਕੇ ਰਨ ਆਊਟ ਦਾ ਮੌਕਾ ਗੁਆਇਆ ਜੋ ਗੱਲ ਸਵਾਲ ਖੜ੍ਹੇ ਕਰਦੀ ਹੈ। ਇਸ ਕਾਰਨ ਇਕ ਗੱਲ ਸਾਫ਼ ਹੈ ਕਿ ਅਫ਼ਗਾਨਿਸਤਾਨ ਲਈ ਕਪਤਾਨੀ ਬਦਲਣ ਦੇ ਫ਼ੈਸਲੇ ਨੇ ਕੰਮ ਕੀਤਾ ਹੈ। ਜੇ ਅਫ਼ਗਾਨਿਸਤਾਨ ਦੀ ਟੀਮ ਵੈਸਟਇੰਡੀਜ਼ ਨੂੰ ਹਰਾ ਦਿੰਦੀ ਹੈ ਤਾਂ ਇਸ ਨਾਲ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਉਹ ਵੱਡੀਆਂ ਟੀਮਾਂ ਦੇ ਸਮੂਹ ਵਿਚ ਸ਼ਾਮਿਲ ਹੋਣ ਲਈ ਪਹਿਲਾ ਕਦਮ ਵਧਾ ਚੁੱਕੇ ਹਨ।

ਵੈਸਟਇੰਡੀਜ਼ ਦੀ ਟੀਮ ਖ਼ਿਲਾਫ਼ ਸਪਿੰਨਰ ਬੁਣਨਗੇ ਜਾਲ

ਵੈਸਟਇੰਡੀਜ਼ ਦੀ ਟੀਮ ਸਪਿੰਨਰਾਂ ਨੂੰ ਚੰਗੀ ਤਰ੍ਹਾਂ ਨਹੀਂ ਖੇਡ ਸਕਦੀ, ਇਸ ਕਾਰਨ ਅਫ਼ਗਾਨਿਸਤਾਨ ਸਪਿੰਨਰਾਂ ਰਾਹੀਂ ਹੀ ਜਾਲ ਬੁਣੇਗਾ। ਜੋ ਵੀ ਹੋਵੇ, ਜਦ ਦੋਵੇਂ ਟੀਮਾਂ ਵੱਕਾਰ ਲਈ ਇਕ ਦੂਜੇ ਨਾਲ ਭਿੜਨਗੀਆਂ ਤਾਂ ਸਾਨੂੰ ਜਲਦ ਹੀ ਪਤਾ ਲੱਗ ਜਾਵੇਗਾ ਕਿ ਕਿਹੜੀ ਟੀਮ ਮੈਦਾਨ ਤੋਂ ਬਾਹਰ ਮੁਸਕੁਰਾਉਂਦੀ ਹੋਈ ਮੁੜੇਗੀ।