ਕੋਲੰਬੋ (ਪੀਟੀਆਈ) : ਸ੍ਰੀਲੰਕਾ ਦੇ ਸਾਬਕਾ ਖੇਡ ਮੰਤਰੀ ਮਹਿੰਦਾਨੰਦ ਅਲਥਗਮਾਗੇ ਨੇ 2011 ਵਿਸ਼ਵ ਕੱਪ ਫਾਈਨਲ ਫਿਕਸ ਹੋਣ ਦੇ ਆਪਣੇ ਦਾਅਵਿਆਂ ਨੂੰ ਸਹੀ ਠਹਿਰਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਮੁੰਬਈ ਵਿਚ ਸ੍ਰੀਲੰਕਾ ਖ਼ਿਲਾਫ਼ ਖੇਡੇ ਗਏ ਵਿਸ਼ਵ ਕੱਪ 2011 ਫਾਈਨਲ ਵਿਚ ਮੇਜ਼ਬਾਨ ਭਾਰਤ ਨੇ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਸ੍ਰੀਲੰਕਾ ਨੂੰ ਲਗਾਤਾਰ ਦੂਜੀ ਵਾਰ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਥੇ ਭਾਰਤ ਦੀ 183 ਤੋਂ ਬਾਅਦ ਇਹ ਦੂਜੀ ਵਿਸ਼ਵ ਕੱਪ ਜਿੱਤ ਸੀ। ਅਲਥਗਮਾਗੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਨੌਂ ਪੰਨਿਆਂ ਦੀ ਇਸ ਰਿਪੋਰਟ ਵਿਚ ਮੈਂ 24 ਸ਼ੱਕੀ ਕਾਰਨਾਂ ਦਾ ਜ਼ਿਕਰ ਕੀਤਾ ਹੈ ਕਿ ਕਿਉਂ ਅਸੀਂ ਟੂਰਨਾਮੈਂਟ ਹਾਰੇ ਸੀ। ਇਸ ਤੋਂ ਪਹਿਲਾਂ ਅਲਥਗਮਾਗੇ ਨੇ ਕਿਹਾ ਕਿ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਗਿਆ ਵਿਸ਼ਵ ਕੱਪ ਫਾਈਨਲ ਫਿਕਸ ਸੀ ਤੇ ਸ੍ਰੀਲੰਕਾਈ ਟੀਮ ਆਸਾਨੀ ਨਾਲ ਇਸ ਮੈਚ ਨੂੰ ਜਿੱਤ ਸਕਦੀ ਸੀ।

ਕੁਮਾਰ ਸੰਗਾਕਾਰਾ ਸੀ ਟੀਮ ਕਪਤਾਨ :

2011 ਵਿਸ਼ਵ ਕੱਪ ਫਾਈਨਲ ਵਿਚ ਸੰਗਾਕਾਰਾ ਟੀਮ ਦੇ ਕਪਤਾਨ ਸਨ। ਸੰਗਾਕਾਰਾ ਨੇ ਕਿਹਾ ਕਿ ਤਦ ਕਿਸੇ ਨੂੰ ਵੀ ਕਿਆਸ ਅਰਾਈਆਂ ਲਾਉਣ ਦੀ ਲੋੜ ਨਹੀਂ ਹੋਵੇਗੀ ਤੇ ਉਹ ਇਸ ਦੀ ਤਹਿ ਤਕ ਜਾ ਸਕਦੇ ਹਨ। ਇਹੀ ਕਾਰਵਾਈ ਦਾ ਸਭ ਤੋਂ ਵਿਵੇਕਪੂਰਨ ਤਰੀਕਾ ਹੋਣਾ ਚਾਹੀਦਾ ਹੈ।

Posted By: Rajnish Kaur