ਨਵੀਂ ਦਿੱਲੀ (ਜੇਐੱਨਐੱਨ) : ਹਰ ਕੋਈ ਜਾਣਦਾ ਹੈ ਕਿ ਬੰਗਲਾਦੇਸ਼ ਵਿਚ ਹਰਫ਼ਨਮੌਲਾ ਸ਼ਾਕਿਬ ਅਲ ਹਸਨ ਦੀ ਹਰਮਨਪਿਆਰਤਾ ਕਿੰਨੀ ਹੈ। ਵਿਸ਼ਵ ਕੱਪ 2019 ਵਿਚ 600 ਤੋਂ ਜ਼ਿਆਦਾ ਦੌੜਾਂ ਤੇ 10 ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਪਹਿਲੇ ਬੰਗਲਾਦੇਸ਼ੀ ਕ੍ਰਿਕਟਰ ਬਣਨ ਤੋਂ ਬਾਅਦ ਸ਼ਾਕਿਬ ਅਲ ਹਸਨ ਨੂੰ ਉਨ੍ਹਾਂ ਦੇ ਦੇਸ਼ ਦੇ ਲੋਕ ਹੁਣ ਹੋਰ ਪਿਆਰ ਕਰਨ ਲੱਗੇ ਹਨ। ਇਸ ਦਾ ਅਸਰ ਹੁਣ ਬੰਗਲਾਦੇਸ਼ੀ ਪ੍ਰੀਮੀਅਰ ਲੀਗ ਦੀ ਇਕ ਫਰੈਂਚਾਇਜ਼ੀ 'ਤੇ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀਪੀਐੱਲ) ਦੀ ਇਕ ਟੀਮ ਰੰਗਪੁਰ ਰਾਈਡਰਜ਼ ਨੇ ਅਗਲਾ ਟੂਰਨਾਮੈਂਟ ਨਾ ਖੇਡਣ ਦੀ ਧਮਕੀ ਦੇ ਦਿੱਤੀ ਹੈ। ਸੱਤਵੇਂ ਸੀਜ਼ਨ ਲਈ ਬੰਗਲਾਦੇਸ਼ ਪ੍ਰਰੀਮੀਅਰ ਲੀਗ ਦੇ ਪ੍ਰਬੰਧਕਾਂ ਤੇ ਗਵਰਿਨੰਗ ਕੌਂਸਲ ਨੇ ਇਸ ਗੱਲ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਖਿਡਾਰੀ ਤੇ ਫਰੈਂਚਾਈਜ਼ੀਆਂ ਵਿਚਾਲੇ ਨਵੇਂ ਕਰਾਰ ਹੋਣ। ਬੀਪੀਐੱਲ ਗਵਰਿਨੰਗ ਕੌਂਸਲ ਦੇ ਇਸ ਐਲਾਨ ਤੋਂ ਬਾਅਦ ਫਰੈਂਚਾਈਜ਼ੀ ਵੱਲੋਂ ਕੀਤੇ ਗਏ ਸੌਦੇ ਤੋਂ ਬਾਅਦ ਸ਼ਾਕਿਬ ਅਲ ਹਸਨ ਪਿਛਲੇ ਸੀਜ਼ਨ ਦੀ ਉੱਪ ਜੇਤੂ ਟੀਮ ਢਾਕਾ ਡਾਇਨਾਮਾਈਟਸ ਤੋਂ ਰੰਗਪੁਰ ਰਾਈਡਰਜ਼ ਵਿਚ ਆਏ ਸਨ ਪਰ ਹੁਣ ਉਨ੍ਹਾਂ ਨੂੰ ਨਵੇਂ ਨਿਯਮਾਂ ਮੁਤਾਬਕ ਇਜਾਜ਼ਤ ਨਹੀਂ ਮਿਲ ਰਹੀ ਹੈ। ਇਸ ਗੱਲ ਨੂੰ ਲੈ ਕੇ ਰੰਗਪੁਰ ਰਾਈਡਰਜ਼ ਦੇ ਚੀਫ ਐਗਜ਼ੀਕਿਊਟਿਵ ਇਸ਼ਤਿਆਕ ਸਾਦੇਕ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਤੌਰ ਤਰੀਕੇ ਨਾਲ ਅਸੀਂ ਨਹੀਂ ਖੇਡ ਸਕਦੇ। ਇਹ ਮਹੱਤਵਪੂਰਨ ਨਹੀਂ ਹੈ ਕਿ ਅਸੀਂ ਬੀਪੀਐੱਲ ਵਿਚ ਖੇਡਾਂਗੇ ਜਾਂ ਨਹੀਂ ਪਰ ਇਹ ਸਿਰਫ਼ ਤਦ ਨਹੀਂ ਹੈ ਜਦ ਅਸੀਂ ਹਰ ਸਾਲ 10 ਤੋਂ 15 ਕਰੋੜ ਬੀਡੀਟੀ (ਬੰਗਲਾਦੇਸ਼ੀ ਕਰੰਸੀ) ਖ਼ਰਚ ਕੀਤੇ ਤੇ ਉਹ (ਬੀਪੀਐੱਲ ਗਵਰਨਿੰਗ ਕੌਂਸਲ) ਹਰ ਸਾਲ ਵੱਖ-ਵੱਖ ਨਿਯਮ ਬਦਲਦੇ ਰਹਿਣ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਲੋੜ ਪਈ ਤਾਂ ਅਸੀਂ ਨਹੀਂ ਖੇਡਾਂਗੇ ਕਿਉਂਕਿ ਬੰਗਲਰਾਦੇਸ਼ ਕ੍ਰਿਕਟ ਬੋਰਡ ਕੋਲ ਬਹੁਤ ਸਾਰੀਆਂ ਟੀਮਾਂ ਹਨ ਤੇ ਉਨ੍ਹਾਂ ਨੂੰ ਉਨ੍ਹਾਂ ਨਾਲ ਖੇਡਣ ਦਿਓ। ਬੀਪੀਐੱਲ ਗਵਰਿਨੰਗ ਕੌਂਸਲ ਮੁਤਾਬਕ ਬੀਪੀਐੱਲ ਦੇ ਅਗਲੇ ਸੀਜ਼ਨ ਲਈ ਸ਼ਾਕਿਬ ਅਲ ਹਸਨ ਦੀ ਬੋਲੀ ਲੱਗੇਗੀ।