ਅਲੀ ਅਮੀਰਾਤ (ਪੀਟੀਆਈ) : ਸਕਾਟਲੈਂਡ ਦੀ ਟੀਮ ਨੇ ਵੀਰਵਾਰ ਨੂੰ ਇੱਥੇ ਆਈਸੀਸੀ ਮਰਦ ਟੀ-20 ਵਿਸ਼ਵ ਕੱਪ ਦੇ ਗਰੁੱਪ-ਬੀ ਮੈਚ ਵਿਚ ਓਮਾਨ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਓਮਾਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਤੈਅ 20 ਓਵਰਾਂ ’ਚ ਸਾਰੀਆਂ ਵਿਕਟਾਂ ਗੁਆ ਕੇ ਸਿਰਫ਼ 122 ਦੌੜਾਂ ਬਣਾਈਆਂ। ਓਮਾਨ ਵੱਲੋਂ ਸਲਾਮੀ ਬੱਲੇਬਾਜ਼ ਆਕਿਬ ਇਲਿਆਸ 37 ਦੌੜਾਂ ਬਣਾ ਕੇ ਸਰਬੋਤਮ ਸਕੋਰਰ ਰਹੇ। ਸਕਾਟਲੈਂਡ ਵੱਲੋਂ ਡੇਵੀ ਨੇ ਤਿੰਨ, ਸ਼ਰੀਫ ਤੇ ਲੀਸਕ ਨੇ ਦੋ-ਦੋ ਤੇ ਮਾਰਕ ਵੈਟ ਨੇ ਇਕ ਵਿਕਟ ਹਾਸਲ ਕੀਤੀ। ਜਵਾਬ ਵਿਚ ਸਕਾਟਲੈਂਡ ਦੀ ਟੀਮ ਨੇ ਦੋ ਵਿਕਟਾਂ ਦੇ ਨੁਕਸਾਨ ’ਤੇ 17 ਓਵਰਾਂ ਵਿਚ 123 ਦੌੜਾਂ ਬਣਾ ਕੇ ਅੱਠ ਵਿਕਟਾਂ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਸਕਾਟਲੈਂਡ ਵੱਲੋਂ ਕੋਇਟਜ਼ੇਰ ਨੇ 41 ਤੇ ਰਿਚੀ ਨੇ ਅਜੇਤੂ 31 ਦੌੜਾਂ ਦਾ ਯੋਗਦਾਨ ਦਿੱਤਾ।

Posted By: Sunil Thapa