ਨਵੀਂ ਦਿੱਲੀ : India vs Bangladesh: ਭਾਰਤ ਤੇ ਬੰਗਲਾਦੇਸ਼ 'ਚ ਖੇਡੇ ਜਾਣ ਵਾਲੇ ਪਹਿਲੇ ਟੀ20 ਮੈਚ ਤੋਂ ਪਹਿਲਾਂ ਟੀਮ ਇੰਡੀਆ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਹੈੈ। ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਚ ਸ਼ੁੱਕਰਵਾਰ ਨੂੰ ਪ੍ਰੈਕਟਿਸ ਦੌਰਾਨ ਟੀ20 ਦੇ ਕਪਤਾਨ ਰੋਹਿਤ ਸ਼ਰਮਾ ਨੂੰ ਸੱਟ ਲੱਗ ਗਈ। ਅਭਿਆਸ ਦੌਰਾਨ ਗੇਂਦ ਰੋਹਿਤ ਸ਼ਰਮਾ ਦੇ ਖੱਬੇ ਲਤ 'ਤੇ ਲੱਗੀ ਤੇ ਉਹ ਤੁਰੰਤ ਹੀ ਅਭਿਆਸ ਛੱਡ ਕੇ ਮੈਦਾਨ ਤੋਂ ਬਾਹਰ ਹੋ ਗਏ। ਹਾਲਾਂਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ ਇਸ ਦੀ ਕਈ ਜਾਣਕਾਰੀ ਨਹੀਂ ਮਿਲ ਸਕੀ।

ਰੋਹਿਤ ਸ਼ਰਮਾ ਬੰਗਲਾਦੇਸ਼ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਟੀ20 ਸੀਰੀਜ਼ ਲਈ ਭਾਰਤੀ ਟੀ20 ਟੀਮ ਦੇ ਕਪਤਾਨ ਬਣਾਏ ਗਏ ਹਨ। ਟੀਮ ਦੇ ਨਿਯਮਿਤ ਕਪਤਾਨ ਵਿਰਾਟ ਕੋਹਲੀ ਨੂੰ ਇਸ ਸੀਰੀਜ਼ ਲਈ ਆਰਾਮ ਆਰਾਮ ਦਿੱਤਾ ਗਿਆ ਹੈ। ਭਾਰਤ ਤੇ ਬੰਗਲਾਦੇਸ਼ ਟੀਮ ਦਾ ਪਹਿਲਾ ਟੀ20 ਮੈਚ ਦਿੱਲੀ 'ਚ ਐਤਵਾਰ ਨੂੰ ਖੇਡਿਆ ਜਾਵੇਗਾ।

ਭਾਰਤੀ ਟੀਮ ਨੂੰ ਇਸ ਮੈਚ ਤੋਂ ਪਹਿਲਾਂ ਦੋ ਦਿਨ ਕੋਟਲਾ ਮੈਦਾਨ 'ਚ ਅਭਿਆਸ ਕਰਨਾ ਹੈ, ਜਿਸ ਦਾ ਅੱਜ ਪਹਿਲਾ ਦਿਨ ਸੀ। ਹਾਲਾਂਕਿ ਪਹਿਲਾਂ ਇਹ ਆਸ਼ੰਕਾ ਜਤਾਈ ਜਾ ਰਹੀ ਸੀ ਕਿ ਪ੍ਰਦੂਸ਼ਣ ਦੀ ਵਜ੍ਹਾ ਨਾਲ ਟੀਮ ਇੰਡੀਆ ਆਉਟਡੋਰ ਅਭਿਆਸ ਤੋਂ ਦੂਰ ਰਹੇਗੀ ਤੇ ਅਜਿਹਾ ਕੁਝ ਨਹੀਂ ਹੋਇਆ ਤੇ ਟੀਮ ਇੰਡੀਆ ਨੇ ਇੱਥੇ ਅਭਿਆਸ ਕੀਤਾ।

ਇਸ ਤੋਂ ਪਹਿਲਾਂ ਦੀ ਟੀਮ ਨੇ ਵੀ ਕੋਟਲਾ ਮੈਦਾਨ 'ਚ ਅਭਿਆਸ ਕੀਤਾ ਸੀ। ਇਸ ਟੀਮ ਦੇ ਕੁਝ ਖਿਡਾਰੀਆਂ ਨੇ ਮਾਸਕ ਦੇ ਨਾਲ ਅਭਿਆਸ ਕੀਤਾ, ਜਦੋਂਕਿ ਕਈ ਖਿਡਾਰੀਆਂ ਨੇ ਮਾਸਕ ਦਾ ਇਸਤੇਮਾਲ ਨਹੀਂ ਕੀਤਾ।

ਜ਼ਿਕਰਯੋਗ ਹੈ ਕਿ ਟੀ20 ਮੈਚ ਨੂੰ ਲੈ ਕੇ ਰੋਹਿਤ ਸ਼ਰਮਾ ਨੇ ਕਿਹਾ ਸੀ ਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ।

Posted By: Sukhdev Singh