ਵੀਵੀਐੱਸ ਲਛਮਣ ਦੀ ਕਲਮ ਤੋਂ :

ਭਾਰਤ ਨੂੰ ਇੰਗਲੈਂਡ ਖ਼ਿਲਾਫ਼ ਐਤਵਾਰ ਨੂੰ ਮਿਲੀ ਹਾਰ ਤੋਂ ਬਾਅਦ ਤੁਰੰਤ ਹੀ ਕੁਝ ਮਾਮਲਿਆਂ ਵਿਚ ਸੁਧਾਰ ਕਰਨਾ ਸੀ ਅਤੇ ਇਹ ਦੇਖ ਕੇ ਚੰਗਾ ਲੱਗਾ ਕਿ ਉਨ੍ਹਾਂ ਨੇ ਬੰਗਲਾਦੇਸ਼ ਵਿਰੁੱਧ ਮੁਕਾਬਲੇ ਵਿਚ ਇਨ੍ਹਾਂ ਗਲਤੀਆਂ ਨੂੰ ਠੀਕ ਕੀਤਾ ਅਤੇ ਸਿੱਧਾ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਭਾਰਤ ਦੇ ਇੰਗਲੈਂਡ ਵਿਰੁੱਧ ਆਖਰੀ 10 ਓਵਰਾਂ ਵਿਚ ਟੀਚੇ ਦਾ ਪਿੱਛਾ ਕਰਨ ਦੇ ਇਰਾਦੇ 'ਤੇ ਕਾਫੀ ਸਵਾਲ ਖੜ੍ਹੇ ਹੋਏ ਸਨ। ਇਹ ਵੀ ਹੈਰਾਨੀਜਨਕ ਸੀ ਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਸ਼ੁਰੂਆਤੀ 10 ਓਵਰਾਂ ਵਿਚ ਸਿਰਫ਼ 10 ਦੌੜਾਂ ਹੀ ਬਣਾ ਸਕੇ ਸਨ। ਜਿਸ ਤਰ੍ਹਾਂ ਕਿ ਪਿੱਚ ਸੁੱਕੀ ਹੋ ਰਹੀ ਸੀ ਅਤੇ ਪੁਰਾਣੀ ਨਰਮ ਗੇਂਦ ਨੂੰ ਮਾਰਨਾ ਮੁਸ਼ਕਲ ਹੋ ਰਿਹਾ ਹੈ। ਅਜਿਹੇ ਵਿਚ ਬੰਗਲਾਦੇਸ਼ ਵਿਰੁੱਧ ਦੇਖ ਕੇ ਚੰਗਾ ਲੱਗਾ ਕਿ ਰੋਹਿਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੋਹਿਤ ਆਪਣੇ ਸ਼ਾਟ ਖੇਡਦੇ ਸਮੇਂ ਹਮਲਾਵਾਰ ਸਨ। ਉਨ੍ਹਾਂ ਨੇ ਆਪਣੀ ਨਿਰੰਤਰਤਾ ਵਿਸ਼ਵ ਕੱਪ ਵਿਚ ਚੌਥੇ ਸੈਂਕੜੇ ਦੇ ਰੂਪ ਵਿਚ ਤਬਦੀਲ ਕੀਤੀ। ਮੈਨੂੰ ਭਰੋਸਾ ਹੈ ਕਿ ਉਹ ਟੂਰਨਾਮੈਂਟ ਦੇ ਅੰਤ ਤਕ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਣਗੇ। ਇਸ ਸਮੇਂ ਕੇਐੱਲ ਰਾਹੁਲ ਨੂੰ ਹੋਰ ਵੀ ਜ਼ਿਆਦਾ ਸਰਗਰਮ ਹੋਣ ਦੀ ਲੋੜ ਹੈ। ਉਹ ਪਰੇਸ਼ਾਨ ਲੱਗ ਰਹੇ ਹਨ ਅਤੇ ਗਲਤ ਸਮੇਂ 'ਤੇ ਆਊਟ ਹੋ ਰਹੇ ਹਨ। ਵਿਸ਼ੇਸ਼ ਰੂਪ ਨਾਲ ਬੰਗਲਾਦੇਸ਼ ਵਿਰੁੱਧ ਜਦ ਉਹ ਰੋਹਿਤ ਦੇ ਜਾਂਦੇ ਹੀ ਕੁਝ ਦੇਰ ਬਾਅਦ ਆਊਟ ਹੋ ਗਏ। ਇਕ ਸੈੱਟ ਬੱਲੇਬਾਜ਼ ਦੇ ਤੌਰ 'ਤੇ ਉਨ੍ਹਾਂ ਨੂੰ 40 ਓਵਰ ਖੇਡਣੇ ਚਾਹੀਦੇ ਸਨ। ਰਿਸ਼ਭ ਪੰਤ ਕਾਫੀ ਸੰਭਲ ਕੇ ਖੇਡੇ ਸਨ, ਜਦ ਤਿੰਨ ਵਿਕਟਾਂ ਡਿੱਗ ਗਈਆਂ ਸਨ। ਇਹ ਉਨ੍ਹਾਂ ਦੀ ਊਰਜਾ ਅਤੇ ਦਿ੍ਸ਼ਟੀਕੋਣ ਦਾ ਨਤੀਜਾ ਸੀ ਕਿ ਭਾਰਤ 314 ਦੌੜਾਂ ਤਕ ਪੁੱਜ ਸਕਿਆ। ਜੇ ਕੋਈ ਟੀਮ ਇਸ ਘੱਟ ਹੋਏ ਟੀਚੇ ਦਾ ਸਫਲ ਪਿੱਛਾ ਕਰਨ ਲਈ ਡਰਾ ਰਹੀ ਸੀ ਤਾਂ ਉਹ ਬੰਗਲਾਦੇਸ਼ ਹੀ ਸੀ ਕਿਉਂਕਿ ਉਨ੍ਹਾਂ ਕੋਲ ਤਜਰਬੇਕਾਰ ਬੱਲੇਬਾਜ਼ ਸਨ। ਹਾਲਾਂਕਿ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਚੰਗਾ ਕੰਮ ਕੀਤਾ। ਉਦੋਂ ਵੀ ਜਦ ਸ਼ਾਕਿਬ ਨੇ ਇਕ ਪਾਸੇ ਚੰਗੀ ਪਾਰੀ ਖੇਡੀ। ਮੈਚ ਭਾਰਤ ਦੇ ਹੱਥਾਂ ਵਿਚ ਆ ਚੁੱਕਾ ਸੀ ਜਦ ਉਹ ਹਾਰਦਿਕ ਦੀ ਗੇਂਦ 'ਤੇ ਆਊਟ ਹੋਏ ਸਨ। ਭਾਰਤ ਨੇ ਪੰਜ ਗੇਂਦਬਾਜ਼ਾਂ ਲਈ ਸ਼ਾਮਿਲ ਕਰ ਕੇ ਖ਼ਤਰਾ ਮੁੱਲ ਲਿਆ ਸੀ। ਹਾਰਦਿਕ ਨੇ ਮੈਦਾਨ ਦੀ ਵਰਤੋਂ ਕਰ ਕੇ ਕਟਰ ਗੇਂਦ ਪਾ ਕੇ ਬੇਹੱਦ ਖੂਬਸੂਰਤੀ ਨਾਲ ਗੇਂਦਬਾਜ਼ੀ ਕੀਤੀ। ਸ਼ਬੀਰ ਰਹਿਮਾਨ ਅਤੇ ਯੁਵਾ ਸੈਫੂਦੁਦੀਨ ਨੇ ਕਈ ਵਾਰ ਭਾਰਤੀ ਟੀਮ ਨੂੰ ਡਰਾ ਦਿੱਤਾ ਸੀ ਪਰ ਵਿਰਾਟ ਕੋਲ ਜਸਪ੍ਰਰੀਤ ਬੁਮਰਾਹ ਸਨ ਅਤੇ ਉਨ੍ਹਾਂ ਨੇ ਨਿਰਾਸ਼ ਨਹੀਂ ਕੀਤਾ। ਭਾਰਤ ਨੇ ਕੁਲਦੀਪ ਦੀ ਜਗ੍ਹਾਂ 'ਤੇ ਭੁਵਨੇਸ਼ਵਰ ਨੂੰ ਸ਼ਾਮਿਲ ਕਰਕੇ ਚੰਗਾ ਕੀਤਾ ਪਰ ਸ੍ਰੀਲੰਕਾ ਦੇ ਵਿਰੁੱਧ ਮੈਂ ਸੱਤਵੇਂ ਬੱਲੇਬਾਜ਼ ਦੇ ਰੂਪ ਵਿਚ ਦਿਨੇਸ਼ ਦੀ ਜਗ੍ਹਾ ਜਡੇਜਾ ਨੂੰ ਦੇਖਣਾ ਚਾਹੁੰਦਾ ਹਾਂ। ਨਾਕਆਊਟ ਮੁਕਾਬਲੇ ਵਿਚ ਪੰਜ ਗੇਂਦਬਾਜ਼ਾਂ ਦੇ ਨਾਲ ਉਤਰਨਾ ਵੱਡਾ ਖ਼ਤਰਾ ਹੋ ਸਕਦਾ ਹੈ ਅਤੇ ਜਡੇਜਾ ਚੰਗੀ ਬੱਲੇਬਾਜ਼ੀ ਕਰਨਾ ਜਾਣਦੇ ਹਨ।