ਨਵੀਂ ਦਿੱਲੀ (ਏਜੰਸੀ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਹੁਣ ਇੰਡੀਆ-ਏ ਅਤੇ ਅੰਡਰ-19 ਟੀਮ ਨੂੰ ਕੋਚਿੰਗ ਨਹੀਂ ਦੇਣਗੇ। ਦ੍ਰਵਿੜ ਨੂੰ ਇਸ ਸਾਲ ਰਾਸ਼ਟਰੀ ਕਿ੍ਕਟ ਅਕਾਦਮੀ (ਐੱਨਸੀਏ) ਦਾ ਪ੍ਰਮੁੱਖ ਬਣਾਇਆ ਗਿਆ ਸੀ। ਸਿਤਾਂਸ਼ੂ ਕੋਟਕ ਨੂੰ ਇੰਡੀਆ-ਏ ਅਤੇ ਪਾਰਸ ਮਹਾਮਬ੍ਰੇ ਨੂੰ ਅੰਡਰ-19 ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ, ਇਨ੍ਹਾਂ ਦੋਵੇਂ ਨੂੰ ਅਗਲੇ ਕੁਝ ਮਹੀਨਿਆਂ ਲਈ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।

ਦ੍ਰਵਿੜ ਨੂੰ 2015 ਵਿਚ ਦੋਵੇਂ ਟੀਮਾਂ ਦਾ ਮੁੱਖ ਕੋਚ ਬਣਾਇਆ ਗਿਆ ਸੀ। ਉਦੋਂ ਤੋਂ ਉਹ ਇਨ੍ਹਾਂ ਅਹੁਦਿਆਂ 'ਤੇ ਕਾਬਜ਼ ਸਨ। ਸੌਰਾਸ਼ਟਰ ਦੇ ਸਾਬਕਾ ਬੱਲੇਬਾਜ਼ ਕੋਟਕ ਇੰਡੀਆ-ਏ ਦੇ ਮੁੱਖ ਕੋਚ ਅਤੇ ਬੱਲੇਬਾਜ਼ੀ ਕੋਚ ਦੀ ਭੂਮਿਕਾ ਨਿਭਾਉਣਗੇ। ਉਹ ਟੀਮ ਵਿਚ ਭਾਰਤ ਦੇ ਸਾਬਕਾ ਆਫ ਸਪਿਨਰ ਰਮੇਸ਼ ਪੋਵਾਰ ਦੇ ਨਾਲ ਕੰਮ ਕਰਨਗੇ, ਜਿਨ੍ਹਾਂ ਨੂੰ ਗੇਂਦਬਾਜ਼ੀ ਅਤੇ ਫੀਲਡਿੰਗ ਕੋਚ ਬਣਾਇਆ ਗਿਆ ਹੈ।

ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਮਹਾਮਬ੍ਰੇ ਸਤੰਬਰ ਵਿਚ ਕੋਲੰਬੋ ਵਿਚ ਹੋਣ ਵਾਲੇ ਏਸ਼ੀਆ ਕੱਪ ਵਿਚ ਅੰਡਰ-19 ਟੀਮ ਦੇ ਮੁੱਖ ਅਤੇ ਗੇਂਦਬਾਜ਼ੀ ਕੋਚ ਹੋਣਗੇ। ਉਨ੍ਹਾਂ ਨੇ ਇੰਡੀਆ-ਏ ਅਤੇ ਅੰਡਰ-19 ਟੀਮ ਵਿਚ ਲੰਮੇ ਸਮੇਂ ਤਕ ਦ੍ਵਿੜ ਦੇ ਨਾਲ ਕੰਮ ਕੀਤਾ ਹੈ। ਉਨ੍ਹਾਂ ਨੂੰ ਸਾਬਕਾ ਭਾਰਤੀ ਬੱਲੇਬਾਜ਼ੀ ਰਿਸ਼ੀਕੇਸ਼ ਕਾਨਿਤਕਰ ਅਤੇ ਅਭੈ ਸ਼ਰਮਾ ਦਾ ਸਾਥ ਮਿਲੇਗਾ। ਇਨ੍ਹਾਂ ਦੋਵਾਂ ਨੂੰ ਬੱਲੇਬਾਜ਼ੀ ਅਤੇ ਫੀਲਡਿੰਗ ਕੋਚ ਨਿਯੁਕਤ ਕੀਤਾ ਗਿਆ ਹੈ।

ਭਾਸਕਰ ਬਣੇ ਦਿੱਲੀ ਕ੍ਰਿਕਟ ਟੀਮ ਦੇ ਮੁੱਖ ਕੋਚ

ਨਵੀਂ ਦਿੱਲੀ (ਏਜੰਸੀ) : ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਨੇ ਸਾਬਕਾ ਕ੍ਰਿਕਟਰ ਕੇਪੀ ਭਾਸਕਰ ਅਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਬਚਪਨ ਦੇ ਕੋਚ ਰਾਜਕੁਮਾਰ ਸ਼ਰਮਾ ਨੂੰ ਦਿੱਲੀ ਦੀ ਸੀਨੀਅਰ ਪੁਰਸ਼ ਟੀਮ ਦਾ ਕ੍ਰਮਵਾਰ ਮੁੱਖ ਕੋਚ ਅਤੇ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਹੈ। ਡੀਡੀਸੀਏ ਨੇ ਆਪਣੇ ਅਧਿਕਾਰਕ ਟਵਿੱਟਰ 'ਤੇ ਲਿਖਿਆ ਕਿ ਸਾਨੂੰ ਇਸ ਦਾ ਐਲਾਨ ਕਰਦੇ ਹੋਏ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਕੇਪੀ ਭਾਸਕਰ ਨੂੰ ਸੀਨੀਅਰ ਪੁਰਸ਼ ਟੀਮ ਦਾ ਮੁੱਖ ਕੋਚ ਅਤੇ ਰਾਜਕੁਮਾਰ ਸ਼ਰਮਾ ਨੂੰ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਆਪਣੇ ਕਰੀਅਰ ਵਿਚ 95 ਪਹਿਲੀ ਸ਼੍ਰੇਣੀ ਦੇ ਮੈਚ ਖੇਡਣ ਵਾਲੇ ਭਾਸਕਰ ਇਸ ਤੋਂ ਪਹਿਲਾਂ ਸਤੰਬਰ 2016 ਵਿਚ ਵੀ ਦਿੱਲੀ ਦੀ ਸੀਨੀਅਰ ਟੀਮ ਦੇ ਮੁੱਖ ਕੋਚ ਨਿਯੁਕਤ ਕੀਤੇ ਗਏ ਸਨ। ਉਥੇ ਪਿਛਲੇ ਸਾਲ ਉਹ ਉਤਰਾਖੰਡ ਟੀਮ ਦੇ ਕੋਚ ਸਨ। ਉਥੇ ਰਾਜਕੁਮਾਰ ਕਪਤਾਨ ਕੋਹਲੀ ਦੇ ਬਚਪਨ ਦੇ ਕੋਚ ਰਹਿ ਚੁੱਕੇ ਹਨ। ਅੰਤਰਰਾਸ਼ਟਰੀ ਪੱਧਰ 'ਤੇ ਕੋਹਲੀ ਦੀਆਂ ਸ਼ਾਨਦਾਰ ਪ੍ਰਰਾਪਤੀਆਂ ਲਈ ਰਾਜਕੁਮਾਰ ਨੂੰ 2016 ਵਿਚ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਟੈਸਟ ਟੀਮ 'ਚ ਥਾਂ ਬਣਾਉਣ ਨੂੰ ਰੋਹਿਤ ਨੂੰ ਕਰਨੀ ਪਵੇਗੀ ਉਡੀਕ : ਗੰਭੀਰ

ਨਵੀਂ ਦਿੱਲੀ (ਏਜੰਸੀ) : ਛੋਟੀ ਵੰਨਗੀ ਦੇ ਸਭ ਤੋਂ ਖ਼ਤਰਨਾਕ ਓਪਨਰ ਰੋਹਿਤ ਸ਼ਰਮਾ ਭਾਰਤੀ ਟੈਸਟ ਟੀਮ ਵਿਚ ਲਗਾਤਾਰ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਦੇ ਫਾਰਮ ਤਾਂ ਕਦੇ ਕੁਝ ਹੋਰ ਚੀਜ਼ਾਂ ਨੂੰ ਲੈ ਕੇ ਟੈਸਟ ਟੀਮ ਤੋਂ ਅੰਦਰ ਬਾਹਰ ਹੁੰਦੇ ਰਹੇ ਹਨ। ਹਾਲਾਂਕਿ, ਵੈਸਟਇੰਡੀਜ਼ ਦੌਰੇ 'ਤੇ ਰੋਹਿਤ ਨੂੰ ਟੈਸਟ ਟੀਮ ਵਿਚ ਚੁਣਿਆ ਗਿਆ ਹੈ ਪਰ ਪਹਿਲੇ ਟੈਸਟ ਮੈਚ ਵਿਚ ਹਿਟਮੈਨ ਰੋਹਿਤ ਨੂੰ ਮੌਕਾ ਨਹੀਂ ਮਿਲ ਸਕਿਆ। ਹੁਣ ਭਾਰਤੀ ਟੈਸਟ ਦੀ ਅੰਤਿਮ-11 ਵਿਚ ਰੋਹਿਤ ਦੀ ਥਾਂ ਨੂੰ ਲੈ ਕੇ ਗੌਤਮ ਗੰਭੀਰ ਨੇ ਕਿਹਾ ਕਿ ਰੋਹਿਤ ਨੂੰ ਅਜੇ ਟੈਸਟ ਟੀਮ ਵਿਚ ਚੁਣੇ ਜਾਣ ਲਈ ਉਡੀਕ ਕਰਨੀ ਚਾਹੀਦੀ। ਅਜਿਹਾ ਹੀ ਰਿਧੀਮਾਨ ਸਾਹਾ ਦੇ ਨਾਲ ਹੈ ਜੋ ਰਿਸ਼ਭ ਪੰਤ ਦੀ ਥਾਂ ਲਗਾਏ ਗਏ ਹਨ। ਗੰਭੀਰ ਨੇ ਵੀਰਵਾਰ ਨੂੰ ਕਿਹਾ ਕਿ ਉਪ ਕਪਤਾਨ ਅਜਿੰਕੇ ਰਹਾਣੇ ਅਤੇ ਆਲਰਾਊਂਡਰ ਹਨੂਮਾ ਵਿਹਾਰੀ ਨੇ ਆਪਣੀ ਚੋਣ ਨੂੰ ਲੈ ਕੇ ਸਹੀ ਠਹਿਰਾਇਆ ਹੈ, ਇਸ ਲਈ ਰੋਹਿਤ ਨੂੰ ਅੰਤਿਮ-11 ਦੇ ਅਜੇ ਵੀ ਉਡੀਕ ਕਰਨੀ ਪਵੇਗੀ। ਗੰਭੀਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਮੌਕੇ ਦੀ ਉਡੀਕ ਕਰਨੀ ਹੋਵੇਗੀ। ਰਹਾਣੇ ਅਤੇ ਵਿਹਾਰੀ ਦੋਵੇਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਅਜਿਹੇ ਵਿਚ ਰੋਹਿਤ ਨੂੰ ਅੰਤਿਮ-11 ਵਿਚ ਸ਼ਾਮਲ ਕੀਤੇ ਜਾਵੇ ਤਾਂ ਉਨ੍ਹਾਂ ਨੂੰ ਪ੍ਰਦਰਸ਼ਨ ਕਰਨਾ ਹੋਵੇਗਾ। ਉਥੇ ਪੰਤ ਇਸ ਸਮੇਂ ਭਾਰਤੀ ਟੀਮ ਦੀਆਂ ਤਿੰਨੋਂ ਵੰਨਗੀਆਂ ਵਿਚ ਬਤੌਰ ਵਿਕਟਕੀਪਰ ਬੱਲੇਬਾਜ਼ ਪਹਿਲੀ ਪਸੰਦ ਹਨ। ਇਸ ਬਾਰੇ ਵਿਚ ਕ੍ਰਿਕਟਰ ਤੋਂ ਨੇਤਾ ਬਣੇ ਗੰਭੀਰ ਨੇ ਕਿਹਾ ਕਿ ਜਿਸਦਾ ਔਸਤ 48 (45.43) ਦਾ ਹੋਵੇ ਅਤੇ ਉਸ ਨੇ ਇੰਗਲੈਂਡ ਤੇ ਆਸਟ੍ਰੇਲੀਆ ਵਿਚ ਸੈਂਕੜਾ ਲਗਾਇਆ ਹੋਵੇ, ਉਸ ਨੂੰ ਟੈਸਟ ਕ੍ਰਿਕਟ ਵਿਚ ਮੌਕਾ ਮਿਲਣਾ ਚਾਹੀਦਾ। ਇਸ ਲਈ ਸਾਹਾ ਨੂੰ ਅਜੇ ਉਡੀਕ ਕਰਨੀ ਹੋਵੇਗੀ।