ਬੈਂਗਲੁਰੂ (ਜੇਐੱਨਐੱਨ) : ਭਾਰਤ ਖ਼ਿਲਾਫ਼ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਦੱਖਣੀ ਅਫਰੀਕਾ ਦੇ ਕਪਤਾਨ ਕਵਿੰਟਨ ਡਿਕਾਕ ਨੇ ਕਿਹਾ ਕਿ ਮੇਜ਼ਬਾਨਾਂ ਦੀ ਸ਼ੁਰੂਆਤ ਕਾਫੀ ਚੰਗੀ ਰਹੀ ਪਰ ਸਾਡੇ ਮੁੰਡਿਆਂ ਨੇ ਜਿਸ ਤਰ੍ਹਾਂ ਵਾਪਸੀ ਕੀਤੀ ਉਸ ਨਾਲ ਮੈਂ ਕਾਫੀ ਪ੍ਰਭਾਵਿਤ ਹਾਂ। ਉਨ੍ਹਾਂ ਨੇ ਹਾਲਾਤ ਨੂੰ ਕਾਫੀ ਚੰਗੀ ਤਰ੍ਹਾਂ ਸਮਿਝਆ, ਆਪਣੀ ਰਣਨੀਤੀ 'ਤੇ ਕਾਇਮ ਰਹੇ ਤੇ ਭਾਰਤ 'ਤੇ ਦਬਾਅ ਬਣਾਈ ਰੱਖਿਆ। ਡਿਕਾਕ ਨੇ 52 ਗੇਂਦਾਂ ਵਿਚ 79 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਦੱਖਣੀ ਅਫਰੀਕਾ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਪਰ ਸ਼ੁਰੂਆਤ ਵਿਚ ਮਹਿਮਾਨ ਟੀਮ ਲਈ ਬੱਲੇਬਾਜ਼ੀ ਕਰਨਾ ਸੌਖਾ ਨਹੀਂ ਸੀ। ਡਿਕਾਕ ਨੇ ਕਿਹਾ ਕਿ ਪਹਿਲੇ ਚਾਰ ਓਵਰ ਵਿਚ ਉਨ੍ਹਾਂ ਨੇ ਸਾਡੇ 'ਤੇ ਕਾਫੀ ਦਬਾਅ ਬਣਾਇਆ। ਦੌੜਾਂ ਬਣਾਉਣ ਦੇ ਮੌਕੇ ਨਹੀਂ ਦਿੱਤੇ ਅਸੀਂ ਹਾਲਾਂਕਿ ਡਟੇ ਰਹੇ ਤੇ ਦਬਾਅ ਨਾਲ ਨਜਿੱਠਣ 'ਚ ਕਾਮਯਾਬ ਰਹੇ।