ਜਲੰਧਰ (ਜੇਐੱਨਐੱਨ) : ਪੰਜਾਬ ਯੂਨੀਵਰਸਿਟੀ ਦੇ ਖੇਡ ਮੈਦਾਨ 'ਚ ਵ੍ਹੀਲਚੇਅਰ ਕ੍ਰਿਕਟ ਟੀ-20 ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਵਿਚ ਚਾਰ ਸੂਬਿਆਂ ਦਿੱਲੀ, ਹਰਿਆਣਾ, ਪੰਜਾਬ ਤੇ ਉੱਤਰਾਖੰਡ ਦੀਆਂ ਟੀਮਾਂ ਨੇ ਹਿੱਸਾ ਲੈਂਦੇ ਹੋਏ ਆਪਣੀ ਯੋਗਤਾ ਤੋਂ ਜਾਣੂ ਕਰਵਾਇਆ। ਨਾਕਆਊਟ ਮੈਚਾਂ ਵਿਚ ਦਿੱਲੀ ਨੇ ਉੱਤਰਾਖੰਡ ਨੂੰ 16 ਦੌੜਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਪੰਜਾਬ ਨੇ ਹਰਿਆਣਾ ਨੂੰ 64 ਦੌੜਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਮੈਚ ਦਿੱਲੀ ਤੇ ਪੰਜਾਬ ਵਿਚਾਲੇ ਖੇਡਿਆ ਗਿਆ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤੈਅ 16 ਓਵਰਾਂ ਵਿਚ 189 ਦੌੜਾਂ ਬਣਾਈਆਂ। ਰੋਹਿਤ ਅਨੁੱਤਰਾ ਨੇ 24 ਗੇਂਦਾਂ ਵਿਚ 72 ਦੌੜਾਂ ਤੇ ਵਿਕਰਮ ਸਿੰਘ ਨੇ 36 ਗੇਂਦਾਂ ਵਿਚ 75 ਦੌੜਾਂ ਬਣਾਈਆਂ। ਦਿੱਲੀ ਦੀ ਟੀਮ 16 ਓਵਰਾਂ ਵਿਚ 133 ਦੌੜਾਂ ਹੀ ਬਣਾ ਸਕੀ। ਸੌਰਭ ਮਲਿਕ ਨੇ 95 ਦੌੜਾਂ ਦੀ ਪਾਰੀ ਖੇਡੀ। ਪੰਜਾਬ ਦੀ ਵ੍ਹੀਲਚੇਅਰ ਟੀਮ ਨੇ ਦੋ ਸਾਲਾਂ ਵਿਚ 24 ਮੈਚਾਂ ਵਿਚ 22 ਜਿੱਤਾਂ ਦਰਜ ਕੀਤੀਆਂ ਹਨ।