ਮੁੰਬਈ (ਪੀਟੀਆਈ) : ਡੋਪਿੰਗ ਜਾਂਚ ਵਿਚ ਨਾਕਾਮ ਰਹਿਣ ਕਾਰਨ ਬੀਸੀਸੀਆਈ ਦੀ ਪਾਬੰਦੀ ਸਹਿਣ ਤੋਂ ਬਾਅਦ ਪਿ੍ਥਵੀ ਸ਼ਾਅ ਨੇ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਵਿਚ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਉਨ੍ਹਾਂ ਨੇ 39 ਗੇਂਦਾਂ ਵਿਚ 63 ਦੌੜਾਂ ਬਣਾਈਆਂ। ਸ਼ਾਅ ਨੇ ਮੁੰਬਈ ਵੱਲੋਂ ਖੇਡਦੇ ਹੋਏ ਆਦਿਤਿਆ ਤਾਰੇ (48 ਗੇਂਦਾਂ ਵਿਚ 82 ਦੌੜਾਂ) ਨਾਲ ਪਹਿਲੀ ਵਿਕਟ ਲਈ 13.4 ਓਵਰਾਂ ਵਿਚ 138 ਦੌੜਾਂ ਦੀ ਭਾਈਵਾਲੀ ਕਰ ਕੇ ਵੱਡੇ ਸਕੋਰ (206/5) ਦੀ ਨੀਂਹ ਰੱਖੀ ਜਿਸ ਨਾਲ ਮੁੰਬਈ ਨੇ ਅਸਮ (123/8) ਨੂੰ 83 ਦੌੜਾਂ ਨਾਲ ਕਰਾਰੀ ਮਾਤ ਦਿੱਤੀ। ਜ਼ਿਕਰਯੋਗ ਹੈ ਕਿ ਬੀਸੀਸੀਆਈ ਨੇ ਜੁਲਾਈ ਵਿਚ ਸ਼ਾਅ 'ਤੇ ਅੱਠ ਮਹੀਨੇ ਦੀ ਪਾਬੰਦੀ ਲਾਈ ਸੀ ਜੋ 16 ਮਾਰਚ 2019 ਤੋਂ 15 ਨਵੰਬਰ 2019 ਤਕ ਰਹੀ। ਆਪਣੇ ਸ਼ੁਰੂਆਤੀ ਟੈਸਟ ਵਿਚ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਸ਼ਾਅ ਲਈ ਰਾਸ਼ਟਰੀ ਟੀਮ ਵਿਚ ਵਾਪਸੀ ਕਰਨਾ ਕਾਫੀ ਮੁਸ਼ਕਲ ਹੋਵੇਗਾ ਕਿਉਂਕਿ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਤੇ ਰੋਹਿਤ ਸ਼ਰਮਾ ਸ਼ਾਨਦਾਰ ਲੈਅ ਵਿਚ ਹਨ।

'ਮੇਰਾ ਧਿਆਨ ਸਿਰਫ਼ ਦੌੜਾਂ ਬਣਾਉਣ 'ਤੇ ਰਹੇਗਾ। ਟੀਮ 'ਚ ਸ਼ਾਮਲ ਕਰਨਾ ਚੋਣਕਾਰਾਂ ਦਾ ਕੰਮ ਹੈ। ਮੇਰਾ ਕੰਮ ਆਪਣੀ ਹਰੇਕ ਟੀਮ ਨੂੰ ਜਿੱਤ ਦਿਵਾਉਣਾ ਹੈ। ਮੈਂ ਕਦੀ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਅਜਿਹਾ ਕੁਝ ਹੋਵੇਗਾ। ਪਾਬੰਦੀ ਦੌਰਾਨ ਰਾਹੁਲ ਦ੍ਰਾਵਿੜ ਨੇ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਮੇਰੀ ਕਾਫੀ ਮਦਦ ਕੀਤੀ।

-ਪਿ੍ਥਵੀ ਸ਼ਾਅ