ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ੀ ਕੋਚ ਗ੍ਰਾਂਟ ਫਲਾਵਰ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਜੇ ਸਭ ਤੋਂ ਖ਼ਰਾਬ ਕੋਈ ਚੀਜ਼ ਹੈ ਤਾਂ ਉਹ ਹੈ ਆਜ਼ਾਦੀ ਦੀ ਘਾਟ ਤੇ ਸੁਰੱਖਿਆ। ਜ਼ਿੰਬਾਬਵੇ ਦੇ ਸਾਬਕਾ ਬੱਲੇਬਾਜ਼ ਫਲਾਵਰ 2014 ਤੋਂ ਪਾਕਿਸਤਾਨ ਟੀਮ ਦੇ ਨਾਲ ਸਨ।

ਦੋਹਰੀ ਭੂਮਿਕਾ 'ਚ ਦਿਖ ਸਕਦੇ ਹਨ ਮਿਸਬਾਹ

ਲਾਹੌਰ : ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਵੱਲੋਂ ਅਪਣਾਏ ਜਾਣ ਵਾਲੇ ਨਵੇਂ ਮਾਡਲ ਦੇ ਤਹਿਤ ਸਾਬਕਾ ਕਪਤਾਨ ਮਿਸਬਾਹ ਉਲ ਹਕ ਕੋਚ ਤੇ ਮੁੱਖ ਚੋਣਕਾਰ ਦੀ ਦੋਹਰੀ ਭੂਮਿਕਾ 'ਚ ਦਿਖਾਈ ਦੇ ਸਕਦੇ ਹਨ। ਪਾਕਿਸਤਾਨੀ ਅਖ਼ਬਾਰ ਡਾਨ ਮੁਤਾਬਕ ਉਨ੍ਹਾਂ ਨੇ ਅਭਿਆਸ ਕੈਂਪ ਲਈ ਖਿਡਾਰੀ ਚੁਣੇ ਤੇ ਉਨ੍ਹਾਂ ਨੂੰ ਟ੍ਰੇਨਿੰਗ ਵੀ ਦਿੱਤੀ।

ਗੇਂਦ ਲੱਗਣ ਤੋਂ ਇਕ ਮਹੀਨੇ ਬਾਅਦ ਅੰਪਾਇਰ ਦਾ ਦੇਹਾਂਤ

ਲੰਡਨ : ਗ੍ਰੇਟ ਬਿ੍ਟੇਨ ਵਿਚ ਗੇਂਦ ਲੱਗਣ ਤੋਂ ਇਕ ਮਹੀਨੇ ਬਾਅਦ ਅੰਪਾਇਰ ਦਾ ਦੇਹਾਂਤ ਹੋ ਗਿਆ। ਗੇਂਦ ਅੰਪਾਇਰ ਦੇ ਸਿਰ 'ਤੇ ਲੱਗੀ ਸੀ। ਹੰਡਲਟਨ ਵਿਚ ਰਹਿਣ ਵਾਲੇ 80 ਸਾਲ ਦੇ ਅੰਪਾਇਰ ਜਾਨ ਵਿਲੀਅਮਜ਼ ਦੇ ਕਾਊਂਟੀ ਮੈਚ ਦੌਰਾਨ ਸਿਰ 'ਤੇ ਗੇਂਦ ਲੱਗੀ ਸੀ ਜਿਸ ਕਾਰਨ ਉਹ ਕੋਮਾ ਵਿਚ ਚਲੇ ਗਏ ਸਨ।