ਨਵੀਂ ਦਿੱਲੀ (ਆਈਏਐੱਨਐੱਸ) : ਸ੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ ਵਿਚ ਪਾਕਿਸਤਾਨ ਦੀ 0-3 ਨਾਲ ਹਾਰ ਤੋਂ ਬਾਅਦ ਇਕ ਪਾਕਿਸਤਾਨੀ ਪ੍ਰਸ਼ੰਸਕ ਨੇ ਕਪਤਾਨ ਸਰਫ਼ਰਾਜ਼ ਅਹਿਮਦ ਦਾ ਹੋਰਡਿੰਗ ਤੋੜ ਦਿੱਤਾ। ਨਾਲ ਹੀ ਉਸ ਨੇ ਸਰਫ਼ਰਾਜ਼ ਨੂੰ ਵੀ ਕਪਤਾਨੀ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਹੈ। ਇਕ ਵਾਇਰਲ ਵੀਡੀਓ ਵਿਚ ਪਾਕਿਸਤਾਨੀ ਪ੍ਰਸ਼ੰਸਕ ਸਰਫ਼ਰਾਜ਼ ਦੇ ਹੋਰਡਿੰਗ 'ਤੇ ਮੁੱਕੇ ਮਾਰ ਰਿਹਾ ਹੈ ਤੇ ਉਨ੍ਹਾਂ ਦੀ ਤਸਵੀਰ ਤੋੜ ਰਿਹਾ ਹੈ। ਪਾਕਿਸਤਾਨ ਦੇ ਪੱਤਰਕਾਰ ਸਾਦਿਕ ਨੇ ਇਸ ਵੀਡੀਓ ਨੂੰ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਪਾਕਿਸਤਾਨੀ ਪ੍ਰਸ਼ੰਸਕ ਟੀਮ ਦੀ ਸ੍ਰੀਲੰਕਾ ਖ਼ਿਲਾਫ਼ ਸ਼ਰਮਨਾਕ ਹਾਰ ਤੋਂ ਖੁਸ਼ ਨਹੀਂ ਹਨ।