ਨਾਟਿੰਘਮ (ਏਐੱਫਪੀ) : ਜੋ ਰੂਟ ਨੇ ਪਾਕਿਸਤਾਨ ਖ਼ਿਲਾਫ਼ ਮਿਲੀ ਹਾਰ ਦੇ ਬਾਵਜੂਦ ਇੰਗਲੈਂਡ ਦੀ ਟੀਮ ਨੂੰ ਧੀਰਜ ਬਣਾਈ ਰੱਖਣ ਤੇ ਨਾ ਘਬਰਾਉਣ ਦੀ ਸਲਾਹ ਦਿੱਤੀ। ਰੂਟ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਸ਼ਨਿਚਰਵਾਰ ਨੂੰ ਕਾਰਡਿਫ ਵਿਚ ਬੰਗਲਾਦੇਸ਼ ਖ਼ਿਲਾਫ਼ ਸ਼ਾਨਦਾਰ ਵਾਪਸੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਕ ਇਕਾਈ ਦੇ ਰੂਪ ਵਿਚ ਅਸੀਂ ਘਬਰਾਉਣਾ ਨਹੀਂ ਹੈ। ਸਾਨੂੰ ਪਤਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ ਪਰ ਦੂਜੀਆਂ ਟੀਮਾਂ ਵੀ ਚੰਗਾ ਖੇਡਣ ਆਈਆਂ ਹਨ। ਸਾਨੂੰ ਆਪਣੀਆਂ ਗ਼ਲਤੀਆਂ ਤੋਂ ਸਬਕ ਲੈ ਕੇ ਕਾਰਡਿਫ ਵਿਚ ਵਾਪਸੀ ਕਰਨੀ ਹੋਵੇਗੀ। ਇਸ ਫਾਰਮੈਟ ਦੀ ਖ਼ੂਬਸੂਰਤੀ ਇਹੀ ਹੈ ਕਿ ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਸਾਨੂੰ ਇਸ ਲਈ ਬਾਕੀ ਮੈਚਾਂ ਵਿਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਇਕ ਹੀ ਗ਼ਲਤੀ ਵਾਰ ਵਾਰ ਨਾ ਹੋਵੇ। ਉਮੀਦ ਹੈ ਕਿ ਬੰਗਲਾਦੇਸ਼ ਖ਼ਿਲਾਫ਼ ਅਜਿਹਾ ਨਹੀਂ ਹੋਵੇਗਾ।