ਕੋਲੰਬੋ (ਏਜੰਸੀ) : ਪਾਕਿਸਤਾਨ ਦੌਰੇ ਨੂੰ ਲੈ ਕੇ ਸ੍ਰੀਲੰਗਾ ਦੇ ਦਸ ਖਿਡਾਰੀਆਂ ਨੇ ਸੁਰੱਖਿਆ ਕਾਰਨਾ ਨਾਲ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਇਸ ਦਾ ਮਾੜਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਸ੍ਰੀਲੰਕਾ ਕ੍ਰਿਕਟ ਬੋਰਡ ਨੇ ਟੀਮ ਦੇ ਖੱਬੇ ਹੱਥ ਦੇ ਬੱਲੇਬਾਜ਼ ਨਿਰੋਸ਼ਨ ਡਿਕਵੇਲਾ ਨੂੰ ਸੀਪੀਐੱਲ ਮਤਲਬ ਕਿ ਕੈਰੇਬਿਅਨ ਪ੍ਰੀਮੀਅਰ ਲੀਗ 'ਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਨਿਰੋਸ਼ਨ ਵੀ ਉਨ੍ਹਾਂ ਦਸ ਖਿਡਾਰੀਆਂ ਵਿਚੋਂ ਇਕ ਹਨ ਜਿਨ੍ਹਾਂ ਨੇ ਪਾਕਿਸਤਾਨ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਨਿਰੋਸ਼ਨ ਦੇ ਨਾਲ ਜੋ ਹੋਇਆ ਉਸ ਤੋਂ ਬਾਅਦ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਤਿਸ਼ਾਰਾ ਪਰੇਰਾ ਨੂੰ ਵੀ ਸ਼ਾਇਦ ਸੀਪੀਐੱਲ 2019 ਵਿਚ ਖੇਡਣ ਦੀ ਇਜਾਜ਼ਤ ਅੱਗੇ ਨਾ ਮਿਲੇ। ਸੀਪੀਐੱਲ ਦੇ ਲਈ ਆਪਣੇ ਖਿਡਾਰੀਆਂ ਨੂੰ ਐੱਨਓਸੀ ਨਾ ਦੇਣ ਦੇ ਪਿੱਛੇ ਸ੍ਰੀਲੰਕਾ ਬੋਰਡ ਨੇ ਇਹ ਤਰਕ ਦਿੱਤਾ ਹੈ ਕਿ ਉਹ ਆਪਣੇ ਕਿਸੇ ਵੀ ਖਿਡਾਰੀ ਨੂੰ ਸੀਰੀਜ਼ ਦੌਰਾਨ ਦੂਜੀ ਲੀਗ ਵਿਚ ਖੇਡਣ ਦੀ ਇਜਾਜ਼ਤ ਨਹੀਂ ਦਿੰਦਾ ਹੈ। ਬੋਰਡ ਦੇ ਸੀਈਓ ਐਸ਼ਲੇ ਡਿਸਿਲਵਾ ਨੇ ਕਿਹਾ ਕਿ ਜਿਸ ਖਿਡਾਰੀ ਨੂੰ ਕਿਸੇ ਸੀਰੀਜ਼ ਲਈ ਨਹੀਂ ਚੁਣਿਆ ਜਾਂਦਾ ਹੈ ਤੇ ਜੇ ਉਹ ਖੇਡਣ ਤੋਂ ਮਨ੍ਹਾ ਕਰ ਦਵੇ ਤਾਂ ਦੂਜੀ ਲੀਗ ਵਿਚ ਖੇਡਣ ਦੀ ਇਜਾਜ਼ਤ ਮੰਗੇ ਤਾਂ ਉਸ ਨੂੰ ਐੱਨਓਸੀ ਨਹੀਂ ਦਿੱਤੀ ਜਾਂਦੀ ਹੈ।

ਖੇਡ ਚੁੱਕੇ ਨੇ ਦੋ ਮੁਕਾਬਲੇ

ਜ਼ਿਕਰਯੋਗ ਹੈ ਕਿ ਤਿਸ਼ਾਰਾ ਪਰੇਰਾ ਇਸ ਸਮੇਂ ਵੈਸਟਇੰਡੀਜ਼ ਵਿਚ ਕੈਰੇਬਿਅਨ ਪ੍ਰਰੀਮੀਅਰ ਲੀਗ ਦੇ ਦੋ ਮੁਕਾਬਲੇ ਖੇਡ ਚੁੱਕੇ ਹਨ ਤੇ ਉਹ ਸੇਂਟ ਲੂਸੀਆ ਟੀਮ ਦਾ ਹਿੱਸਾ ਹਨ। ਹੁਣ ਉਨ੍ਹਾਂ ਦੀ ਐੱਨਓਸੀ ਰੱਦ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਦੇ ਨਾਲ ਇਹ ਕਰਾਰ ਹੋਇਆ ਸੀ ਕਿ ਉਹ ਵਨ ਡੇ ਤੇ ਟੀ-20 ਸੀਰੀਜ਼ ਦੌਰਾਨ ਕਿਸੇ ਲੀਗ ਵਿਚ ਨਹੀਂ ਬਲਕਿ ਸ੍ਰੀਲੰਕਾ ਦੀ ਟੀਮ ਵੱਲੋਂ ਖੇਡਣਗੇ। ਹੁਣ ਜਦ ਉਨ੍ਹਾਂ ਨੇ ਪਾਕਿਸਤਾਨ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ ਤਾਂ ਉਨ੍ਹਾਂ ਨੂੰ ਸ੍ਰੀਲੰਕਾ ਵਾਪਿਸ ਮੁੜਨਾ ਪੈ ਸਕਦਾ ਹੈ।

ਖਿਡਾਰੀਆਂ ਨੇ ਕੀਤਾ ਸੀ ਮਨ੍ਹਾ

ਸ੍ਰੀਲੰਕਾ ਦੀ ਟੀਮ ਨੇ 27 ਸਤੰਬਰ ਤੋਂ ਪਾਕਿਸਤਾਨ ਦਾ ਦੌਰਾ ਕਰਨ ਜਾਣਾ ਸੀ ਪਰ ਉਸ ਤੋਂ ਠੀਕ ਪਹਿਲਾਂ ਟੀਮ ਦੇ ਦਸ ਵੱਡੇ ਖਿਡਾਰੀਆਂ ਨੇ ਉਥੇ ਜਾਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਖਿਡਾਰੀਆਂ ਵਿਚ ਲਸਿਥ ਮਲਿੰਗਾ, ਏਂਜੇਲੋ ਮੈਥਿਊਜ਼, ਨਿਰੋਸ਼ਨ ਡਿਕਵੇਲਾ, ਕੁਸ਼ਲ ਪਰੇਰਾ, ਧਨੰਜੇ ਡਿਸਿਲਵਾ, ਤਿਸ਼ਾਰਾ ਪਰੇਰਾ, ਅਕੀਲਾ ਧਨੰਜੇ, ਸੁਰੰਗਾ ਲਕਮਲ, ਦਿਨੇਸ਼ ਚਾਂਡੀਮਲ ਤੇ ਦਿਮੁਥ ਕਰੁਣਾਰਤਨੇ ਸ਼ਾਮਲ ਹਨ।