ਲਾਹੌਰ (ਏਜੰਸੀ) : ਪਾਕਿਸਤਾਨ ਦੇ ਮੁੱਖ ਕੋਚ ਮਿਸਬਾਹ ਉਲ ਹੱਕ ਨੇ ਆਪਣੀ ਟੀਮ ਨੂੰ ਕਿਹਾ ਹੈ ਕਿ ਉਹ ਬਾਬਰ ਆਜ਼ਮ 'ਤੇ ਜ਼ਿਆਦਾ ਨਿਰਭਰ ਨਾ ਰਹਿਣ। ਮਿਸਬਾਹ ਨੇ ਕਿਹਾ ਕਿ ਅਸੀਂ ਟੀ-20 ਵਿਚ ਨੰਬਰ ਇਕ ਟੀਮ ਹਾਂ ਤੇ ਜੇ ਤੁਸੀਂ ਹੋਰ ਗਹਿਰਾਈ ਵਿਚ ਜਾਓਗੇ ਤਾਂ ਸਾਡੀ ਇੱਕੋ ਇਕ ਯੋਗਤਾ ਆਜ਼ਮ ਦੀਆਂ ਦੌੜਾਂ ਹਨ। ਉਨ੍ਹਾਂ ਨੇ ਦੋ ਮੈਚਾਂ ਵਿਚ ਦੌੜਾਂ ਨਹੀਂ ਬਣਾਈਆਂ ਤੇ ਅਸੀਂ ਹਾਰ ਗਏ। ਮਿਸਬਾਹ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਸਾਨੂੰ ਛੇ ਮੈਚ ਜੇਤੂ ਖਿਡਾਰੀ ਚਾਹੀਦੇ ਹਨ ਨਾ ਕਿ ਸਿਰਫ਼ ਇਕ। ਉਨ੍ਹਾਂ ਨੇ ਕਿਹਾ ਕਿ ਜਦ ਤਕ ਤੁਹਾਡੇ ਕੋਲ ਮੱਧ ਕ੍ਰਮ ਵਿਚ ਕਾਬਲੀਅਤ ਨਹੀਂ ਹੋਵੇਗੀ ਤੇ ਪਾਵਰ ਪਲੇ ਵਿਚ ਦੌੜਾਂ ਕਰਨ ਲਈ ਚੰਗਾ ਚੋਟੀ ਦਾ ਬੱਲੇਬਾਜ਼ੀ ਹਮਲਾ ਨਹੀਂ ਹੋਵੇਗਾ ਤਾਂ ਤੁਸੀਂ ਚੰਗਾ ਨਹੀਂ ਕਰ ਸਕਦੇ। ਇਸ ਤਰ੍ਹਾਂ ਗੇਂਦਬਾਜ਼ੀ ਵਿਚ ਜੇ ਤੁਸੀਂ ਪਾਵਰਪਲੇ ਵਿਚ ਵਿਕਟਾਂ ਨਹੀਂ ਲੈ ਸਕਦੇ ਤੇ ਫਿਰ ਡੈੱਥ ਓਵਰਾਂ ਵਿਚ ਵਿਕਟਾਂ ਨਹੀਂ ਲੈ ਸਕਦੇ ਤਾਂ ਤੁਸੀਂ ਚੰਗਾ ਨਹੀਂ ਕਰ ਸਕਦੇ। ਤੁਸੀਂ ਸੰਘਰਸ਼ ਕਰਦੇ ਹੋ ਤੇ ਮੈਨੂੰ ਲਗਦਾ ਹੈ ਕਿ ਅਸੀਂ ਹਰ ਵਿਭਾਗ ਵਿਚ ਨਾਕਾਮ ਰਹੇ।