ਲਾਹੌਰ (ਪੀਟੀਆਈ) : ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਇਕਬਾਲ ਇਮਾਮ ਨੂੰ ਸੀਨੀਅਰ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਇਮਾਮ ਨੂੰ ਅਗਲੇ ਸਾਲ 21 ਫਰਵਰੀ ਤੋਂ ਅੱਠ ਮਾਰਚ ਤਕ ਆਸਟ੍ਰੇਲੀਆ ਵਿਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਤਕ ਲਈ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਪੀਸੀਬੀ ਨੇ ਕਿਹਾ ਕਿ ਇਸ ਨਾਲ ਬਿਸਮਾਹ ਮਾਰੂਫ ਨੂੰ ਵੀ ਟੀ-20 ਵਿਸ਼ਵ ਕੱਪ ਤਕ ਕਪਤਾਨ ਬਣਾਈ ਰੱਖਿਆ ਗਿਆ ਹੈ। ਪਾਕਿਸਤਾਨ ਨੇ ਅਜੇ ਇੰਗਲੈਂਡ ਨਾਲ ਤਿੰਨ ਵਨ ਡੇ ਤੇ ਤਿੰਨ ਟੀ-20 ਮੈਚ ਖੇਡਣੇ ਹਨ। 28 ਸਾਲਾ ਬਿਸਮਾਹ ਨੇ ਪਾਕਿਸਤਾਨ ਲਈ ਹੁਣ ਤਕ 105 ਵਨ ਡੇ ਤੇ 103 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੂੰ 2016 ਵਿਚ ਟੀ-20 ਕਪਤਾਨ ਬਣਾਇਆ ਗਿਆ ਸੀ।