ਨਵੀਂ ਦਿੱਲੀ : India vs South Africa: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ 'ਕੌਣ ਬਣੇਗਾ ਕਰੋੜਪਤੀ' ਸ਼ੋਅ 'ਚ ਅਕਸਰ ਕ੍ਰਿਕਟ ਨਾਲ ਜੁੜੇ ਸਵਾਲ ਪੁੱਛਦੇ ਹਨ। ਕੇਬੀਸੀ ਦੇ 11ਵੇਂ ਸੀਜਨ 'ਚ ਉਹ ਕਈ ਵਾਰ ਕ੍ਰਿਕਟਰਾਂ ਨਾਲ ਜੁੜੇ ਸਵਾਲ ਪੁੱਛ ਚੁੱਕੇ ਹਨ। ਇਹ ਕਾਰਨ ਹੈ ਕਿ ਹੁਣ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਤੇ ਮੌਜੂਦਾ ਕੁਮੈਂਟੇਟਰ ਸੁਨੀਲ ਗਾਵਸਕਰ ਨੇ ਅਮਿਤਾਭ ਬੱਚਨ ਨੂੰ ਕੇਬੀਸੀ 'ਚ ਇਕ ਹੋਰ ਸਵਾਲ ਪੁੱਛਣ ਦੀ ਸਲਾਹ ਦਿੱਤੀ ਹੈ।

ਦਰਅਸਲ ਬੈਂਗਲੁਰੂ 'ਚ ਖੇਡੇ ਗਏ ਆਖਿਰੀ ਟੀ 20 ਮੈਚ ਦੌਰਾਨ ਬੀਸੀਸੀਆਈ ਨੇ ਸਵਾਲ ਪੁੱਛਿਆ ਹੈ ਕਿ ਭਾਰਤੀ ਟੀਮ 'ਚ ਕਿਸ ਖਿਡਾਰੀ ਦਾ ਨੰਬਰ ਚਾਰ 'ਤੇ ਖੇਡਣਾ ਸਹੀ ਰਹੇਗਾ? ਇਸ ਸਵਾਲ ਬਾਰੇ 'ਚ ਦਰਸ਼ਕਾਂ ਨੂੰ ਦੱਸਦੇ ਹੋਏ ਸੁਨੀਲ ਗਾਵਸਕਰ ਨੇ ਅਭਿਤਾਮ ਬੱਚਨ ਵਾਲਾ ਅੰਦਾਜ਼ ਅਪਨਾਇਆ ਤੇ ਪੁੱਛਿਆ ਕਿ ਕਿਹੜੇ ਖਿਡਾਰੀ ਨੂੰ ਨੰਬਰ ਚਾਰ 'ਤੇ ਟੀਮ ਇੰਡੀਆ 'ਚ ਥਾਂ ਮਿਲਣੀ ਚਾਹੀਦੀ ਹੈ। ਸੁਨੀਲ ਨੇ ਇਕ-ਇਕ ਕਰਕੇ ਬਿਗ ਬੀ ਵਾਲੇ ਅੰਦਾਜ਼ 'ਚ ਚਾਰ ਆਪਸ਼ਨ ਵੀ ਦੱਸੇ। ਬੀਸੀਸੀਆਈ ਨੇ ਆਪਣੇ ਆਧਿਕਾਰਿਕ ਟਵੀਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਸੁਨੀਲ ਪੁੱਛ ਰਹੇ ਹਨ, 'ਭਾਰਤੀ ਟੀਮ ਕਿਸ ਖਿਡਾਰੀ ਨੂੰ ਟੀ 20 ਇੰਟਰਨੈਸ਼ਨਲ ਕ੍ਰਿਕਟ 'ਚ ਨੰਬਰ ਚਾਰ 'ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਇਹ ਕੌਣ ਦੱਸੇਗਾ ਕਰੋੜਪਤੀ ਸ਼ੋਅ ਜਿਹਾ ਸਵਾਲ ਹੈ। ਤੁਹਾਡੇ ਆਪਸ਼ਨ ਹਨ, ਰਿਸ਼ਭ ਪੰਤ, ਮਨੀਸ਼ ਪੰਡੇ, ਕੇਐੱਲ ਰਾਹੁਲ ਤੇ ਸ਼੍ਰੇਅਸ ਅਈਅਰ?''


ਉੱਥੇ ਹੀ ਜਦੋਂ ਉਨ੍ਹਾਂ ਨਾਲ ਕੁਮੈਂਟੇਟਰ ਹਰਸ਼ਾ ਭੋਗਲੇ ਨੇ ਕਿਹਾ ਇਸ ਤਰ੍ਹਾਂ ਦੇ ਸਵਾਲ ਤਾਂ ਤੁਹਾਡੇ ਦੋਸਤ (ਅਮਿਤਾਭ ਬੱਚਨ) ਕਰਦੇ ਹਨ। ਅਜਿਹਾ ਬੋਲਦੇ ਸਮੇਂ ਹਰਸ਼ਾ ਭੋਗਲੇ ਨੇ ਅਮਿਤਾਭ ਬੱਚਨ ਦੀ ਆਵਾਜ ਵੀ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਸੁਨੀਲ ਨੇ ਕਿਹਾ 'ਇਹ ਵਾਸਤਵ 'ਚ ਕੇਬੀਸੀ ਦਾ ਇਕ ਸਵਾਲ ਹੋਣਾ ਚਾਹੀਦਾ ਹੈ।' ਦੱਸਣਯੋਗ ਹੈ ਕਿ ਟੀਮ ਇੰਡੀਆ 'ਚ ਨੰਬਰ ਚਾਰ ਨੂੰ ਲੈ ਕੇ ਮਾਰਾ-ਮਾਰੀ ਚੱਲ ਰਹੀ ਹੈ, ਕਿਉਂਕਿ ਕੋਈ ਵੀ ਬੱਲੇਬਾਜ਼ ਇਸ ਨੰਬਰ 'ਤੇ ਫਿੱਟ ਸਾਬਿਤ ਨਹੀਂ ਹੁੰਦਾ ਦਿਖ ਰਿਹਾ।

Posted By: Sukhdev Singh