ਨਾਟਿੰਘਮ: India vs New Zealand ICC world cup 2019 Live Score: ਵਨਡੇਅ ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਹੁਣ ਤਕ ਦਾ ਸਫ਼ਰ ਕਾਫ਼ੀ ਚੰਗਾ ਰਿਹਾ ਹੈ। ਵਿਰਾਟ ਦੀ ਅਗਵਾਈ 'ਚ ਭਾਰਤੀ ਟੀਮ ਨੇ ਸ਼ੁਰੂਆਤੀ ਦੋ ਮੈਚਾਂ 'ਚ ਜਿੱਤ ਦਰਜ ਕਰ ਲਈ ਹੈ ਅਤੇ ਹੁਣ ਨਿਊਜ਼ੀਲੈਂਡ ਖ਼ਿਲਾਫ਼ ਨਾਟਿੰਘਮ 'ਚ ਭਾਰਤੀ ਟੀਮ ਦਾ ਇਮਤਿਹਾਨ ਹੈ। ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲਾ ਇਹ ਮੁਕਾਬਲਾ ਆਸਾਨ ਨਹੀਂ ਹੋਵੇਗਾ ਕਿਉਂਕਿ ਇਹ ਟੀਮ ਵੀ ਕਮਾਲ ਦੀ ਫਾਰਮ 'ਚ ਹੈ ਅਤੇ ਆਪਣੇ ਪਹਿਲੇ ਤਿੰਨ ਮੈਚ ਜਿੱਤ ਚੁੱਕੀ ਹੈ।

ਹੁਣ ਸ਼ਾਮ ਛੇ ਵਜੇ ਹੋਵੇਗਾ ਮੈਦਾਨ ਦਾ ਨਿਰੀਖਣ (05.10 PM)

ਹੁਣ ਤਕ ਮੁੱਖ ਪਿੱਚ ਨੂੰ ਕਵਰ ਕਰ ਕੇ ਰੱਖਿਆ ਗਿਆ ਹੈ। ਗਰਾਊਂਡ ਮੈਨ ਲਗਾਤਾਰ ਆਪਣਾ ਕੰਮ ਕਰ ਰਹੇ ਹਨ। ਫਿਲਹਾਲ ਆਊਟ ਫੀਲਡ 'ਤੇ ਪੈਚੇਜ ਹਨ ਅਤੇ ਹਲਕੀ ਬੁੰਦਾਬਾਰੀ ਹੋ ਰਹੀ ਹੈ। ਹੁਣ ਛੇ ਵਜੇ ਮੈਦਾਨ ਦਾ ਨਿਰੀਖਣ ਕੀਤਾ ਜਾਵੇਗਾ।

ਐਪਾਇਰਾਂ ਨੇ ਕੀਤਾ ਮੈਦਾਨ ਦਾ ਨਿਰੀਖਣ (05.03 PM)

ਮੁੱਖ ਪਿੱਚ ਨੂੰ ਹਾਲੇ ਵੀ ਕਵਰ ਕਰ ਕੇ ਰੱਖਿਆ ਗਿਆ ਹੈ। ਫਿਲਹਾਲ ਅੰਪਾਇਰਾਂ ਨੇ ਮੈਦਾਨ ਦਾ ਨਿਰੀਖਣ ਕੀਤਾ ਹੈ। ਹੁਣ ਇਹ ਦੇਖਣਾ ਹੈ ਕਿ ਉਹ ਕੀ ਫ਼ੈਸਲਾ ਲੈਂਦੇ ਹਨ।

ਸ਼ਾਮ ਪੰਜ ਵਜੇ ਕੀਤਾ ਜਾਵੇਗਾ ਮੈਦਾਨ ਦਾ ਨਿਰੀਖਣ (04.12 PM)

ਅੰਪਾਇਰ ਮੈਦਾਨ ਦੀ ਸਥਿਤੀ ਤੋਂ ਖ਼ੁਸ਼ ਨਹੀਂ ਹਨ। ਲਗਾਤਾਰ ਬਾਰਿਸ਼ ਕਾਰਨ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਹਨ। ਪਿੱਚ ਤਾਂ ਸਹੀ ਹੈ ਪਰ ਆਊਟ ਫੀਲਡ ਹਾਲੇ ਤਕ ਕਾਫ਼ੀ ਗਿੱਲੀ ਹੈ। ਹੁਣ ਸ਼ਾਮ ਪੰਜ ਵਜੇ ਅੰਪਾਇਰ ਮੈਦਾਨ ਦਾ ਨਿਰੀਖਣ ਕਰਨਗੇ।

ਫਿਰ ਤੋਂ ਤੇਜ਼ ਬਾਰਿਸ਼ ਦੀ ਸ਼ੁਰੂਆਤ (03.36 PM)

ਅਜਿਹਾ ਲੱਗ ਰਿਹਾ ਹੈ ਜਿਵੇਂ ਭਾਰਤ ਤੇ ਨਿਊਜ਼ੀਲੈਂਡ ਦਾ ਮੈਚ ਬਾਰਿਸ਼ ਕਾਰਨ ਰੱਦ ਨਾ ਕਰ ਦਿੱਤਾ ਜਾਵੇ। ਵਾਰ-ਵਾਰ ਬਾਰਿਸ਼ ਦਾ ਸ਼ੁਰੂ ਹੋਣਾ ਬੰਦਾ ਹੋਣਾ ਚੰਗਾ ਸੰਕੇਤ ਨਹੀਂ ਹੈ। ਇਕ ਵਾਰ ਮੁੜ ਬਾਰਿਸ਼ ਸ਼ੁਰੂ ਹੋ ਗਈ ਹੈ ਅਤੇ ਇਸ ਵਾਰ ਇਹ ਜ਼ਿਆਦਾ ਤੇਜ਼ ਹੈ। ਮੈਦਾਨ 'ਤੇ ਫਿਰ ਕਵਰ ਵਿਛਾਏ ਗਏ ਹਨ।

ਫਿਰ ਸ਼ੁਰੂ ਹੋੇਈ ਬਾਰਿਸ਼ (03.00 PM)

ਇਕ ਵਾਰ ਫਿਰ ਤੋਂ ਬਾਰਿਸ਼ ਸ਼ੁਰੂ ਹੋ ਗਈ ਹੈ ਅਤੇ ਕਵਰਸ ਨੂੰ ਵਾਪਸ ਲਿਆਂਦਾ ਗਿਆ ਹੈ। ਹੁਣ ਅਜਿਹਾ ਲੱਗ ਰਿਹਾ ਹੈ ਕਿ ਤਿੰਨ ਵਜੇ ਸ਼ਾਇਦ ਹੀ ਮੈਦਾਨ ਦਾ ਨਿਰੀਖਣ ਹੋ ਸਕੇ। ਹਾਲਾਂਕਿ ਇਸ ਤੋਂ ਪਹਿਲਾਂ ਅੰਪਾਇਰ ਦਾ ਕਹਿਣਾ ਸੀ ਕਿ ਪਿਚ ਬਿਲਕੁਲ ਠੀਕ ਹੈ ਪਰ ਇੱਥੇ ਪਿਛਲੇ ਕੁਝ ਦਿਨਾਂ 'ਚ ਕਾਫ਼ੀ ਬਾਰਿਸ਼ ਹੋਈ ਹੈ, ਇਸ ਕਾਰਨ ਸਾਨੂੰ ਥੋੜ੍ਹਾਂ ਸਮਾਂ ਦੇਣਾ ਪਵੇਗਾ। ਟੂਰਨਾਮੈਂਟ 'ਚ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਹਾਲੇ ਸਾਡੇ ਕੋਲ ਕਾਫ਼ੀ ਸਮਾਂ ਹੈ ਅਤੇ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ।

ਇੰਗਲੈਂਡ 'ਚ ਟੀਮ ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਵਨਡੇਅ ਮੈਚ ਖੇਡੇ ਗਏ ਹਨ ਜਿਨ੍ਹਾਂ 'ਚ ਬਾਜ਼ੀ ਤਾਂ ਕੀਵੀ ਟੀਮ ਨੇ ਮਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਇੰਗਲੈਂਡ 'ਚ ਵਿਸ਼ਵ ਕੱਪ ਦੌਰਾਨ ਹੀ ਮੁਕਾਬਲੇ ਖੇਡੇ ਗਏ ਹਨ ਅਤੇ ਤਿੰਨਾਂ ਮੈਚਾਂ 'ਚ ਕੀਵੀ ਟੀਮ ਨੇ ਜਿੱਤ ਦਰਜ ਕੀਤੀ ਹੈ। ਵੈਸੇ ਅੰਕੜੇ ਤਾਂ ਪੂਰੀ ਤਰ੍ਹਾਂ ਕੀਵੀ ਟੀਮ ਦੇ ਪੱਖ 'ਚ ਹਨ ਪਰ ਵਿਰਾਟ ਦੀ ਟੀਮ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਰਹੀ ਹੈ, ਉਸ ਤੋਂ ਇਸ ਗੱਲ ਦੀ ਉਮੀਦ ਜ਼ਰੂਰ ਹੈ ਕਿ ਇਸ ਵਾਰ ਸ਼ਾਇਦ ਇਤਿਹਾਸ ਬਦਲ ਜਾਵੇ।

ਟੀਮ ਇੰਡੀਆ ਦੇ ਓਪਨਰ ਬੱਲੇਬਾਜ਼ ਸ਼ਿਖਰ ਧਵਨ ਆਸਟ੍ਰੇਲੀਆ ਖ਼ਿਲਾਫ਼ ਹੋਏ ਮੈਚ ਦੌਰਾਨ ਜ਼ਖ਼ਮੀ ਹੋ ਗਏ ਸਨ ਅਤੇ ਫਿਲਹਾਲ ਟੀਮ ਤੋਂ ਬਾਹਰ ਹਨ। ਅਜਿਹੇ 'ਚ ਲੋਕੇਸ਼ ਰਾਹੁਲ ਤੇ ਰੋਹਿਤ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਰਾਹੁਲ ਦੇ ਓਪਨਿੰਗ 'ਚ ਆਉਣ ਤੋਂ ਬਾਅਦ ਚੌਥੇ ਨੰਬਰ 'ਤੇ ਵਿਜੈ ਸ਼ੰਕਰ ਜਾਂ ਦਿਨੇਸ਼ ਕਾਰਤਿਕ ਨੂੰ ਮੌਕਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਟੀਮ 'ਚ ਹੋਰ ਕਿਹੜੇ ਬਦਲਾਅ ਹੋਣਗੇ ਇਹ ਦੇਖਣਾ ਦਿਲਚਸਪ ਹੋਵੇਗਾ। ਅਭਿਆਸ ਮੈਚ 'ਚ ਨਿਊਜ਼ੀਲੈਂਡ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰਵਿੰਦਰ ਜਡੇਜਾ ਨੂੰ ਆਖ਼ਰੀ ਗਿਆਰਾਂ 'ਚ ਮੌਕਾ ਮਿਲ ਦਿੱਤਾ ਜਾ ਸਕਦਾ ਹੈ। ਵੈਸੇ ਤਾਂ ਵਿਰਾਟ ਆਪਣੇ ਵਿਨਿੰਗ ਕਾਂਬੀਨੇਸ਼ਨ 'ਚ ਜ਼ਿਆਦਾ ਬਦਲ ਕਰਦੇ ਸ਼ਾਇਦ ਦੀ ਦਿਸਣ ਪਰ ਮੌਸਮ ਨੂੰ ਦੇਖਦੇ ਹੋਏ ਕੁਝ ਬਦਲਾਅ ਦੀ ਸੰਭਵਨਾ ਨਜ਼ਰ ਆ ਰਹੀ ਹੈ।

ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦਾ ਰਿਕਾਰਡ ਟੀਮ ਇੰਡੀਆ ਖ਼ਿਲਾਫ਼ ਸ਼ਾਨਦਾਰ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਸੱਤ ਮੈਚ ਖੇਡੇ ਗਏ ਹਨ ਜਿਸ 'ਚੋਂ ਨਿਊਜ਼ੀਲੈਂਡ ਨੇ ਚਾਰ ਅਤੇ ਭਾਰਤ ਨੇ ਤਿੰਨ ਮੈਚਾਂ 'ਚ ਜਿੱਤ ਦਰਜ ਕੀਤੀ ਹੈ। ਇਸ ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਚੰਗੀ ਲੈਅ 'ਚ ਹਨ ਅਤੇ ਉਹ ਭਾਰਤੀ ਬੱਲੇਬਾਜ਼ਾਂ ਸਾਹਮਣੇ ਚੁਣੌਤੀ ਪੇਸ਼ ਕਰ ਸਕਦੇ ਹਨ।

Posted By: Akash Deep