ਜੇਐੱਨਐੱਨ, ਨਵੀ ਦਿੱਲੀ : ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਨੂੰ ਖ਼ਰਾਬ ਪ੍ਰਦਰਸ਼ਨ ਦੇ ਕਾਰਨ ਦੱਖਣੀ ਅਫਰੀਕਾ ਖਿਲਾਫ਼ ਹੋਣ ਵਾਲੀ ਤਿੰਨ ਟੈਸਟ ਮੈਚਾਂ ਦੀ ਘਰੇਲੂ ਲੜੀ ਤੋਂ ਬਾਹਰ ਕਰ ਦਿੱਤਾ ਗਿਆ। ਰਾਹੁਲ ਦੇ ਬਾਹਰ ਹੋਣ 'ਤੇ ਸੀਮਿਤ ਓਵਰਾਂ ਦੀ ਕ੍ਰਿਕਟ ਵਿਚ ਟੀਮ ਇੰਡੀਆ ਦੇ ਉਪ ਕਪਤਾਨ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਟੈਸਟ ਟੀਮ ਵਿਚ ਬਤੌਰ ਓਪਨਰ ਸ਼ਾਮਲ ਕੀਤਾ ਗਿਆ ਹੈ, ਜਦਕਿ ਦੂਜੇ ਓਪਨਰ ਦੇ ਰੂਪ ਵਿਚ ਮਿਅੰਕ ਅਗਰਵਾਲ ਨੂੰ ਬਰਕਰਾਰ ਰੱਖਿਆ ਹੈ। ਅਜਿਹੇ ਵਿਚ ਪੂਰੀ ਉਮੀਦ ਹੈ ਕਿ ਦੱਖਣੀ ਅਫ਼ਰੀਕਾ ਖਿਲਾਫ਼ ਮਿਅੰਕ ਅਤੇ ਰੋਹਿਤ ਦੇ ਰੂਪ ਵਿਚ ਇਕ ਸਲਾਮੀ ਜੋੜੀ ਮੈਦਾਨ ਵਿਚ ਉਤਰੇਗੀ। ਰੋਹਿਤ ਨੂੰ ਹਾਲਾਂਕਿ 27 ਟੈਸਟ ਮੈਚ ਖੇਡਣ ਦਾ ਤਜਰਬਾ ਹੈ ਪਰ ਇਹ ਪਹਿਲੀ ਵਾਰ ਹੋਵੇਗਾ ਕਿ ਉਹ ਟੈਸਟ ਮੈਚ ਵਿਚ ਪਾਰੀ ਦਾ ਆਗਾਜ਼ ਕਰਨਗੇ। ਵੀਰਵਾਰ ਨੂੰ ਇਥੇ ਹੋਈ ਚੋਣ ਕਮੇਟੀ ਦੀ ਮੀਟਿੰਗ ਦੌਰਾਨ ਟੀਮ ਵਿਚ ਪ੍ਰਤਿਭਾਵਾਨ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਮੁੱਖ ਚੋਣਕਰਤਾ ਐੱਮਐੱਸਕੇ ਪ੍ਰਸਾਦ ਨੇ ਸਾਫ ਕਰ ਦਿੱਤਾ ਹੈ ਕਿ ਗਿੱਲ ਦਾ ਇਸਤੇਮਾਲ ਬੈਕਅੱਪ ਓਪਨਰ ਜਾਂ ਮੱਧਕ੍ਰਮ ਵਿਚ ਕੀਤਾ ਜਾ ਸਕਦਾ ਹੈ।

ਰਾਹੁਲ ਦਾ ਪ੍ਰਦਰਸ਼ਨ ਰਿਹਾ ਮਾੜਾ

ਵਿਰਾਟ ਕੋਹਲੀ ਦੇ ਦੋਸਤ ਕੇਐੱਲ ਰਾਹੁਲ ਦੇ ਪਿਛਲੀਆਂ 12 ਟੈਸਟ ਪਾਰੀਆਂ ਦੇ ਅੰਕੜੇ ਕਾਫੀ ਮਾੜੇ ਹਨ। ਉਹ ਪਿਛਲੇ ਸੱਤ ਟੈਸਟ ਮੈਚਾਂ ਦੀਆਂ 12 ਪਾਰੀਆਂ ਵਿਚ ਇਕ ਵੀ ਨੀਮ ਸੈਂਕੜਾ ਨਹੀਂ ਲਗਾ ਸਕੇ। 06, 13, 38, 44, 09, 00, 02, 33, 04, 00 ਇਹ ਅੰਕੜੇ ਵਿਰਾਟ ਕੋਹਲੀ ਦੇ ਦੋਸਤ ਕੇਐੱਲ ਰਾਹੁਲ ਦੇ ਪਿਛਲੇ ਟੈਸਟ ਮੈਚਾਂ ਦੌਰਾਨ ਰਹੇ ਹਨ। ਟੈਸਟ ਕ੍ਰਿਕਟ ਵਿਚ ਉਨ੍ਹਾਂ ਦੀ ਪਿਛਲੀ ਵੱਡੀ ਪਾਰੀ 149 ਦੌੜਾਂ ਦੀ ਸੀ ਜੋ ਉਨ੍ਹਾਂ ਨੇ ਪਿਛਲੇ ਸਾਲ ਸਤੰਬਰ ਵਿਚ ਓਵਲ ਵਿਚ ਇੰਗਲੈਂਡ ਦੇ ਖਿਲਾਫ਼ ਖੇਡੀ ਸੀ। ਇਹੀ ਕਾਰਨ ਸੀ ਕਿ ਰਾਹੁਲ ਦੀ ਯੋਗਤਾ 'ਤੇ ਸਵਾਲ ਉਠ ਰਹੇ ਸਨ। ਰਾਹੁਲ ਨੇ ਆਪਣੀਆਂ ਅੰਤਿਮ 30 ਟੈਸਟ ਪਾਰੀਆਂ ਵਿਚ ਸਿਰਫ਼ 664 ਦੌੜਾਂ ਹੀ ਬਣਾਈਆਂ ਸਨ। ਜਿਸ ਤਰ੍ਹਾਂ ਦਾ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦਾ ਪ੍ਰਦਰਸ਼੍ਵ ਚੱਲ ਰਿਹਾ ਸੀ, ਸਾਰਿਆਂ ਨੂੰ ਉਮੀਦ ਸੀ ਕਿ ਦੱਖਣੀ ਅਫ਼ਰੀਕਾ ਖਿਲਾਫ਼ ਟੈਸਟ ਲੜੀ ਵਿਚ ਉਨ੍ਹਾਂ ਦੀ ਟੀਮ ਇੰਡੀਆ ਤੋਂ ਛੁੱਟੀ ਕਰ ਦਿੱਤੀ ਜਾਵੇਗੀ ਅਤੇ ਹੋਇਆ ਵੀ ਅਜਿਹਾ ਹੀ।

ਵੈਸਟਇੰਡੀਜ਼ ਖਿਲਾਫ਼ ਪਿਛਲੇ ਦੋ ਟੈਸਟ ਮੈਚਾਂ 'ਚ ਅਤੇ ਵਿਸ਼ਵ ਕੱਪ ਵਿਚ ਪੰਜ ਸੈਂਕੜੇ ਲਗਾਉਣ ਵਾਲੇ ਰੋਹਿਤ ਸ਼ਰਮਾ ਨੂੰ ਬਾਹਰ ਬੈਠਣਾ ਪਿਆ ਸੀ ਪਰ ਹੁਣ ਉਹ ਦੱਖਣੀ ਅਫਰੀਕਾ ਖਿਲਾਫ਼ ਪਾਰੀ ਦਾ ਆਗਾਜ਼ ਕਰਨਗੇ। ਜਿਥੇ ਤਕ ਟੀਮ ਵਿਚ ਹੋਰ ਚੋਣਾਂ ਦੀ ਗੱਲ ਹੈ ਤਾਂ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਟੈਸਟ ਟੀਮ ਵਿਚ ਬਰਕਰਾਰ ਰੱਖਿਆ ਗਿਆ ਹੈ ਪਰ ਉਨ੍ਹਾਂ ਨੂੰ ਟੀਮ ਵਿਚ ਬਣੇ ਰਹਿਣ ਲਈ ਰਿਧੀਮਾਨ ਸਾਹਾ ਤੋਂ ਕੜੀ ਚੁਣੌਤੀ ਮਿਲੇਗੀ। ਹਾਲ ਵਿਚ ਵੈਸਟਇੰਡੀਜ਼ ਦੌਰੇ 'ਤੇ ਭਾਰਤੀ ਟੀਮ ਦੇ ਮੈਂਬਰ ਰਹੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਵੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਪਹਿਲਾ ਟੈਸਟ ਦੋ ਅਕਤੂਬਰ ਤੋਂ ਵਿਸ਼ਾਖਾਪਟਨਮ ਵਿਚ ਖੇਡਿਆ ਜਾਵੇਗਾ, ਜਦਕਿ ਦੂਜਾ ਮੈਚ 10 ਅਕਤੂਬਰ ਤੋਂ ਪੂਣੇ ਵਿਚ ਹੋਵੇਗਾ। ਤੀਜਾ ਅਤੇ ਆਖਰੀ ਟੈਸਟ ਰਾਂਚੀ ਵਿਚ 19 ਅਕਤੂਬਰ ਤੋਂ ਖੇਡਿਆ ਜਾਵੇਗਾ।

ਰਹਾਣੇ, ਹਨੂਮਾ ਵਿਹਾਰੀ, ਰਿਸ਼ਭ ਪੰਤ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਿਵਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ ਅਤੇ ਸ਼ੁਭਮਨ ਗਿੱਲ

ਬੋਰਡ ਪ੍ਰਧਾਨ : ਰੋਹਿਤ ਸ਼ਰਮਾ (ਕਪਤਾਨ), ਮਿਅੰਕ ਅਗਰਵਾਲ, ਪਿ੍ਰਆਂਕ ਪੰਚਾਲ, ਏਆਰ ਇਸ਼ਵਰਨ, ਕਰੁਣ ਨਾਇਰ, ਸਿਦੇਸ਼ ਲਾਡ, ਕੇਐੱਸ ਭਰਤ, ਜਲਜ ਸਕਸੈਨਾ, ਧਰਮਿੰਦਰ ਸਿੰਘ ਜਡੇਜਾ, ਆਵੇਸ਼ ਖ਼ਾਨ, ਇਸ਼ਾਨ ਪੋਰੇਲ, ਸ਼ਾਦੁਰਲ ਠਾਕੁਰ ਅਤੇ ਉਮੇਸ਼ ਯਾਦਵ।