ਜੇਐੱਨਐੱਨ, ਮੈਨਚੇਸਟਰ : ਭਾਰਤ ਨੇ ਇੰਗਲੈਂਡ ਵਿਰੁੱਧ ਹੋਣ ਵਾਲੇ ਵਿਸ਼ਵ ਕੱਪ ਮੁਕਾਬਲੇ ਤੋਂ ਤਿੰਨ ਦਿਨ ਪਹਿਲਾਂ ਹੀ ਉਸ ਪਾਸੇ ਕਰ ਕੇ ਇਕ ਰੋਜ਼ਾ ਰੈਂਕਿੰਗ ਵਿਚ ਪਹਿਲਾ ਸਥਾਨ ਹਾਸਲ ਕਰ ਲਿਆ। ਆਈਸੀਸੀ ਵੱਲੋਂ ਜਾਰੀ ਤਾਜ਼ਾ ਰੈਂਕਿੰਗ ਅਨੁਸਾਰ ਭਾਰਤ ਰੈਂਕਿੰਗ ਵਿਚ 123 ਅੰਕ ਲੈ ਕੇ ਪਹਿਲੇ ਨੰਬਰ 'ਤੇ ਪੁੱਜ ਗਿਆ। ਇਸ ਤੋਂ ਬਾਅਦ ਵਿਸ਼ਵ ਕੱਪ ਦਾ ਮੇਜ਼ਬਾਨ ਇੰਗਲੈਂਡ (122) ਅਤੇ ਨਿਊਜ਼ੀਲੈਂਡ (114) 'ਤੇ ਕਾਬਿਜ਼ ਹੈ। ਮੌਜੂਦਾ ਪੜਾਅ ਵਿਚ ਸਭ ਤੋਂ ਪਹਿਲਾ ਸੈਮੀਫਾਈਨਲ ਵਿਚ ਪੁੱਜਣ ਵਾਲੀ ਪਿਛਲੀ ਚੈਂਪੀਅਨ ਆਸਟ੍ਰੇਲੀਆਈ ਟੀਮ 112 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਹੈ। ਹਾਲਾਂਕਿ, ਵੈਸਟਇੰਡੀਜ਼ ਤੋਂ ਹਾਰਨ ਦੀ ਸਥਿਤੀ ਵਿਚ ਭਾਰਤ ਇਕ ਵਾਰ ਫਿਰ ਇੰਗਲੈਂਡ ਤੋਂ ਇਕ ਸਥਾਨ ਪਿੱਛੇ ਖਿਸਕ ਜਾਵੇਗਾ। ਭਾਰਤ ਅਤੇ ਇੰਗਲੈਂਡ ਨੂੰ 30 ਜੂਨ ਨੂੰ ਬਰਮਿੰਘਮ ਵਿਚ ਇਕ ਦੂਜੇ ਨਾਲ ਭਿੜਨਾ ਹੈ।

ਜੇ ਭਾਰਤ ਵੈਸਟਇੰਡੀਜ਼ ਨੂੰ ਹਰਾਉਣ ਤੋਂ ਬਾਅਦ ਇੰਗਲੈਂਡ ਦੇ ਵਿਰੁੱਧ ਵੀ ਜਿੱਤ ਦਰਜ ਕਰਦਾ ਹੈ ਤਾਂ ਉਸ ਦੇ 124 ਅੰਕ ਹੋ ਜਾਣਗੇ ਅਤੇ ਇੰਗਲੈਂਡ 121 ਅੰਕਾਂ 'ਤੇ ਖਿਸਕ ਜਾਵੇਗਾ। ਉਥੇ ਦੂਜੇ ਪਾਸੇ ਜੇ ਇੰਗਲੈਂਡ ਜਿੱਤਦਾ ਹੈ ਤਾਂ ਉਹ 123 ਅੰਕਾਂ ਦੇ ਨਾਲ ਪਹਿਲੇ ਸਥਾਨ 'ਤੇ ਪੁੱਜ ਜਾਵੇਗਾ ਅਤੇ ਭਾਰਤ ਉਸ ਤੋਂ ਇਕ ਅੰਕ ਪਿੱਛੇ ਹੋਵੇਗਾ। ਜੇ ਭਾਰਤ ਵੈਸਟਇੰਡੀਜ਼ ਤੋਂ ਹਾਰ ਜਾਂਦਾ ਹੈ ਪਰ ਇੰਗਲੈਂਡ ਨੂੰ ਹਰਾ ਦਿੰਦਾ ਹੈ ਤਾਂ ਉਸ ਦੇ 122 ਅੰਕ ਰਹਿਣਗੇ, ਜਦਕਿ ਇੰਗਲੈਂਡ ਦੇ 121 ਅੰਕ ਹੋਣਗੇ। ਹਾਲਾਂਕਿ, ਇੰਗਲੈਂਡ ਜੇ ਭਾਰਤ ਨੂੰ ਹਰਾ ਦਿੰਦਾ ਹੈ ਅਤੇ ਭਾਰਤ ਵੈਸਟਇੰਡੀਜ਼ ਤੋਂ ਹਾਰ ਜਾਂਦਾ ਹੈ ਤਾਂ ਉਹ ਤਿੰਨ ਅੰਕਾਂ ਦੀ ਬੜ੍ਹਤ ਬਣਾਏ ਰੱਖੇਗਾ। ਇੰਗਲੈਂਡ ਦੇ ਇਸ ਨਾਲ 123, ਜਦਕਿ ਭਾਰਤ ਦੇ 120 ਅੰਕ ਹੋ ਜਾਣਗੇ।