ਦੁਬਈ (ਪੀਟੀਆਈ) : ਭਾਰਤੀ ਕ੍ਰਿਕਟ ਟੀਮ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਵਿਚ 151 ਦੌਡ਼ਾਂ ਦੀ ਵੱਡੀ ਜਿੱਤ ਤੋਂ ਬਾਅਦ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੀ ਨਵੀਂ ਸੂਚੀ ਵਿਚ 14 ਅੰਕ ਲੈ ਕੇ ਸਿਖਰ ’ਤੇ ਹੈ। ਬਾਰਿਸ਼ ਨਾਲ ਪ੍ਰਭਾਵਿਤ ਪਹਿਲਾ ਟੈਸਟ ਮੈਚ ਡਰਾਅ ਰਹਿਣ ’ਤੇ ਭਾਰਤ ਨੂੰ ਚਾਰ ਅੰਕ ਮਿਲੇ ਜਦਕਿ ਲਾਰਡਜ਼ ਵਿਚ ਜਿੱਤ ਨਾਲ ਉਸ ਨੇ 12 ਅੰਕ ਹਾਸਲ ਕੀਤੇ। ਭਾਰਤ ਦੇ ਹਾਲਾਂਕਿ 16 ਦੀ ਥਾਂ 14 ਅੰਕ ਹਨ ਕਿਉਂਕਿ ਹੌਲੀ ਓਵਰਾਂ ਦੀ ਰਫ਼ਤਾਰ ਲਈ ਉਸ ਦੇ ਦੋ ਅੰਕ ਕੱਟ ਦਿੱਤੇ ਗਏ ਸਨ। ਡਬਲਯੂਟੀਸੀ ਨਿਯਮਾਂ ਮੁਤਾਬਕ ਤੈਅ ਸਮੇਂ ਤੋਂ ਇਕ ਓਵਰ ਘੱਟ ਕਰਨ ’ਤੇ ਟੀਮਾਂ ਨੂੰ ਇਕ ਅੰਕ ਗੁਆਉਣਾ ਪਵੇਗਾ। ਹਰੇਕ ਮੈਚ ਵਿਚ ਜਿੱਤ ’ਤੇ 12 ਅੰਕ ਟਾਈ ’ਤੇ ਛੇ ਅੰਕ ਤੇ ਡਰਾਅ ਹੋਣ ’ਤੇ ਚਾਰ ਅੰਕ ਮਿਲਦੇ ਹਨ। ਭਾਰਤ ਤੋਂ ਬਾਅਦ ਪਾਕਿਸਤਾਨ (12 ਅੰਕ) ਦਾ ਨੰਬਰ ਆਉਂਦਾ ਹੈ ਜਿਸ ਨੇ ਦੂਜੇ ਟੈਸਟ ਮੈਚ ਵਿਚ ਵੈਸਟਇੰਡੀਜ਼ ਨੂੰ 109 ਦੌਡ਼ਾਂ ਨਾਲ ਹਰਾ ਕੇ ਸੀਰੀਜ਼ ਬਰਾਬਰ ਕੀਤੀ। ਵੈਸਟਇੰਡੀਜ਼ ਨੇ ਪਹਿਲਾ ਟੈਸਟ ਮੈਚ ਜਿੱਤਿਆ ਸੀ ਤੇ ਉਸ ਦੇ ਵੀ 12 ਅੰਕ ਹਨ। ਉਹ ਸੂਚੀ ਵਿਚ ਤੀਜੇ ਸਥਾਨ ’ਤੇ ਹੈ।

ਇੰਗਲੈਂਡ ਚੌਥੇ ਸਥਾਨ ’ਤੇ

ਇੰਗਲੈਂਡ ਦੇ ਦੋ ਅੰਕ ਹਨ ਤੇ ਉਹ ਚੌਥੇ ਸਥਾਨ ’ਤੇ ਹੈ। ਇੰਗਲੈਂਡ ਨੂੰ ਵੀ ਨਾਟਿੰਘਮ ਟੈਸਟ ’ਚ ਡਰਾਅ ਲਈ ਚਾਰ ਅੰਕ ਮਿਲੇ ਸਨ ਪਰ ਉਸ ਨੇ ਵੀ ਹੌਲੀ ਓਵਰਾਂ ਦੀ ਰਫ਼ਤਾਰ ਕਾਰਨ ਦੋ ਅੰਕ ਗੁਆ ਦਿੱਤੇ ਸਨ। ਡਬਲਯੂਟੀਸੀ ਦਾ ਇਹ ਗੇਡ਼ 2023 ਤਕ ਚੱਲੇਗਾ। ਨਿਊਜ਼ੀਲੈਂਡ ਨੇ ਜੂਨ ਵਿਚ ਫਾਈਨਲ ਵਿਚ ਭਾਰਤ ਨੂੰ ਹਰਾ ਕੇ ਪਹਿਲੀ ਡਬਲਯੂਟੀਸੀ ਟਰਾਫੀ ਜਿੱਤੀ ਸੀ।

ਪੀਸੀਟੀ: ਅੰਕਾਂ ਦੀ ਪ੍ਰਤੀਸ਼ਤਤਾ

ਪੀ: ਅੰਕ

ਪੀਓ: ਜੁਰਮਾਨਾ ਖਤਮ

ਡਬਲਯੂ: ਜਿੱਤ

ਐਲ: ਹਾਰ

ਡੀ: ਡਰਾਅ

NR: ਕੋਈ ਨਤੀਜਾ ਨਹੀਂ

ਟੀਮ ਦੀ ਰੈਂਕਿੰਗ ਅੰਕ ਦੀ ਪ੍ਰਤੀਸ਼ਤਤਾ ਦੇ ਅਨੁਸਾਰ ਕੀਤੀ ਜਾਵੇਗੀ. ਜਿੱਤ ਲਈ 12 ਅੰਕ, ਟਾਈ ਮੈਚ ਦੇ ਛੇ ਅੰਕ, ਡਰਾਅ ਮੈਚ ਦੇ ਚਾਰ ਅੰਕ ਅਤੇ ਨੁਕਸਾਨ ਦੇ ਕੋਈ ਅੰਕ ਨਹੀਂ ਹੋਣਗੇ. ਜਿੱਤਣ 'ਤੇ 100 ਫ਼ੀਸਦੀ ਬੰਦ ਅੰਕ, ਟਾਈ ਲਈ 50 ਫ਼ੀਸਦੀ ਬੰਦ ਅੰਕ, ਡਰਾਅ ਲਈ 33.33 ਫ਼ੀਸਦੀ ਬੰਦ ਅੰਕ ਅਤੇ ਹਾਰਨ' ਤੇ 0 ਫ਼ੀਸਦੀ ਬੰਦ ਅੰਕ ਹੋਣਗੇ।

Posted By: Tejinder Thind