ਮੈਨਚੈਸਟਰ : ICC World Cup 2019 England vs Afghanistan : ਵਿਸ਼ਵ ਕੱਪ 2019 ਦੇ 24ਵੇਂ ਮੈਚ 'ਚ ਮੇਜ਼ਬਾਨ ਇੰਗਲੈਂਡ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਇਆ। ਇਸ ਮੈਚ ਨੂੰ ਇੰਗਲੈਂਡ ਨੇ ਵੱਡੇ ਫਰਕ ਨਾਲ ਜਿੱਤਿਆ। ਇੰਗਲੈਂਡ ਨੇ ਅਫਗਾਨਿਸਤਾਨ ਨੂੰ 150 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦੇ ਪੁਆਇੰਟਸ ਟੇਬਲ ਚ ਟਾਪ 2 'ਚ ਜਗ੍ਹਾ ਬਣਾਈ।

ਇਸ ਮੁਕਾਬਲੇ 'ਚ ਇੰਗਲੈਂਡ ਦੇ ਕਪਤਾਨ ਇਓਨ ਮਾਰਗਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਟੀਮ ਨੇ ਕਪਤਾਨ ਮਾਰਗਨ ਦੀ ਤੂਫਾਨੀ ਸੈਂਕੜੇ ਵਾਲੀ ਪਾਰੀ ਦੇ ਜ਼ੋਰ 'ਤੇ 50 ਓਵਰਾਂ 'ਚ 6 ਵਿਕਟਾਂ 'ਤੇ 397 ਦੌੜਾਂ ਬਣਾਈਆਂ। ਇਸ ਵਿਸ਼ਾਲ ਸਕੋਰ ਦੇ ਜਵਾਬ 'ਚ ਅਫਗਾਨਿਸਤਾਨ ਦੀ ਟੀਮ 50 ਓਵਰਾਂ ਚ 8 ਵਿਕਟਾਂ ਦੇ ਨੁਕਸਾਨ ਤੇ 247 ਦੌੜਾਂ ਹੀ ਬਣਾ ਸਕੀ ਅਤੇ ਮੈਚ 150 ਦੌੜਾਂ ਨਾਲ ਹਾਰ ਗਈ।

397 ਦੌੜਾਂ ਵਿਸ਼ਵ ਕੱਪ ਦਾ ਸਭ ਤੋਂ ਵੱਧ ਸਕੋਰ ਰਿਹਾ।

ਅਫ਼ਗਾਨਿਸਤਾਨ ਦੀ ਪਾਰੀ, ਖ਼ਰਾਬ ਸ਼ੁਰੂਆਤ

ਅਫ਼ਗਾਨਿਸਤਾਨ ਨੂੰ ਪਹਿਲਾ ਝਟਕਾ ਜੋਫਰਾ ਆਰਚਰ ਨੇ ਦਿੱਤਾ। ਆਚਰ ਨੇ ਓਪਨਰ ਬੱਲੇਬਾਜ਼ ਨੂਰ ਅਲੀ ਨੂੰ ਬਿਨਾਂ ਖਾਤਾ ਖੋਲ੍ਹੇ ਹੀ ਕਲੀਨ ਬੋਲਡ ਕਰ ਦਿੱਤਾ। ਅਫਗਾਨਿਸਤਾਨ ਦਾ ਦੂਜਾ ਵਿਕਟ ਗੁਬਦੀਨ ਨੈਬ ਦਾ ਡਿੱਗਿਆ। ਉਸ ਨੂੰ ਮਾਰਕ ਵੁੱਡ ਨੇ ਕੈਚ ਆਊਟ ਕਰਵਾ ਦਿੱਤਾ। 37 ਦੌੜਾਂ ਤੇ ਨੈਬ ਦਾ ਕੈਚ ਜੋਸ ਬਟਰਲ ਨੇ ਲਿਆ। ਰਹਿਮਤ ਸ਼ਾਹ ਦੇ ਰੂਪ 'ਚ ਅਫਗਾਨਿਸਤਾਨ ਨੂੰ ਤੀਜਾ ਝਟਕਾ ਲੱਗਿਆ। ਰਹਿਮਤ ਸ਼ਾਹ 74 ਗੇਂਦਾਂ 'ਚ 46 ਦੌੜਾਂ ਬਣਾ ਕੇ ਆਦਿਲ ਰਸ਼ੀਦ ਦੀ ਗੇਂਦ 'ਤੇ ਜਾਨੀ ਬੇਅਰੈਸਟੋ ਦੇ ਹੱਥੋਂ ਕੈਚ ਆਊਟ ਹੋਏ।

ਅਫਗਾਨਿਸਤਾਨ ਵੱਲੋਂ ਹਸ਼ਮਤਉੱਲਾ ਸ਼ਾਹਿਦੀ ਨੇ 68 ਗੇਂਦਾਂ ਚ ਅਰਧ ਸੈਂਕੜਾ ਲਾਇਆ। ਸ਼ਾਹਿਦੀ ਨੂੰ ਮਾਰਕ ਵੁੱਡ ਦਾ ਇਕ 141 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦਾ ਬਾਊਂਸਰ ਸਿਰ ਤੇ ਲੱਗਿਆ ਸੀ।

ਬੇਅਰਸਟੋ ਹੋਏ ਆਊਟ

ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੌਨੀ ਬੇਅਰਸਟੋ 99 ਗੇਂਦਾਂ 'ਚ 90 ਦੌੜਾਂ ਬਣਾ ਕੇ ਅਫ਼ਗਾਨਿਸਤਾਨ ਦੇ ਕਪਤਾਨ ਗੁਲਬਦੀਨ ਨਾਇਬ ਦੀ ਗੇਂਦ 'ਤੇ ਉਨ੍ਹਾਂ ਦਾ ਹੱਥੋਂ ਕੈਚ ਆਊਟ ਹੋਇਆ।

ਇੰਗਲੈਂਡ ਦੀਆਂ 100 ਦੌੜਾਂ ਪੂਰੀਆਂ

ਇੰਗਲੈਂਡ ਦੀ ਟੀਮ ਨੇ 100 ਦੌੜਾਂ ਪੂਰੀਆਂਕਰ ਲਈਆਂ ਹਨ। 20 ਓਵਰਾਂ 'ਚ ਇੰਗਲੈਂਡ ਦੀ ਟੀਮ ਨੇ ਇਕ ਵਿਕਟ 'ਤੇ 106 ਦੌੜਾਂ ਬਣਾ ਲਈਆਂ ਹਨ।

ਪਹਿਲੇ ਪਾਵਰਪਲੇ ਦੀ ਖੇਡ ਖ਼ਤਮ

ਪਹਿਲੇ ਪਾਵਪਲੇ ਯਾਨੀ ਦਸ ਓਵਰਾਂ 'ਚ ਇੰਗਲੈਂਡ ਦੀ ਟੀਮ ਨੇ ਇਕ ਵਿਕਟ 'ਤੇ 46 ਦੌੜਾਂ ਬਣਾਈਆਂ ਹਨ। ਇਸ ਵੇਲੇ ਕ੍ਰੀਜ਼ 'ਤੇ ਬੇਅਰਸਟੋ ਤੇ ਜੋ ਰੂਟ ਮੌਜੂਦ ਹਨ।

ਜੇਮਜ਼ ਵਿੰਸ ਨੂੰ ਦੌਲਤ ਜਾਰਦਾਨ ਨੇ ਆਉਟ ਕੀਤਾ

ਇੰਗਲੈਂਡ ਦੇ ਓਪਨਰ ਬੱਲੇਬਾਜ਼ ਜੇਮਸ ਵਿੰਸ ਨੂੰ ਦੌਲਤ ਜਾਰਦਾਨ ਨੇ ਆਪਣੀ ਗੇਂਦ 'ਤੇ ਮੁਜੀਬ ਉਰ ਰਹਿਮਾਨ ਹੱਥੋਂ ਕੈਚ ਕਰਵਾ ਦਿੱਤਾ। ਵਿੰਸ ਨੇ 31 ਗੇਂਦਾਂ ਦਾ ਸਾਹਮਣਾ ਕਰਦੇ ਹੋਏ 26 ਦੌੜਾਂ ਬਣਾਈਆਂ। ਤੀਸਰੇ ਨੰਬਰ 'ਤੇ ਬੱਲੇਬਾਜ਼ੀ ਕਰਨ ਜੋ ਰੂਟ ਆਏ ਹਨ।

ਬੇਅਰਸਟੋ ਤੇ ਜੇਸਨ ਨੇ ਕੀਤੀ ਚੰਗੀ ਸ਼ੁਰੂਆਤ

ਜੇਸਨ ਤੇ ਬੇਅਰਸਟੋ ਨੇ ਪਹਿਲੀ ਵਿਕਟ ਲਈ 42 ਦੌੜਾਂ ਦੀ ਸਾਂਝੇਦਾਰੀ ਕਰ ਲਈ ਹੈ। ਵਿੰਸ 24 ਜਦਕਿ ਬੇਅਰਸਟੋ 17 ਦੌੜਾਂ ਬਣਾ ਕੇ ਨਾਬਾਦ ਹਨ।

ਜੇਮਸ ਵਿੰਸ ਅਤੇ ਬੇਅਰਸਟੋ ਨੇ ਕੀਤੀ ਪਾਰੀ ਦੀ ਸ਼ੁਰੂਆਤ

ਜੇਸਨ ਰਾਏ ਦੀ ਜਗ੍ਹਾ ਇੰਗਲੈਂਡ ਦੀ ਟੀਮ 'ਚ ਓਪਨਰ ਬੱਲੇਬਾਜ਼ ਜੇਮਜ਼ ਵਿੰਸ ਨੂੰ ਅੰਤਿਮ ਗਿਆਰਾਂ 'ਚ ਜਗ੍ਹਾ ਦਿੱਤੀ ਗਈ ਅਤੇ ਉਨ੍ਹਾਂ ਬੇਅਰਸਟੋ ਨਾਲ ਪਾਰੀ ਦੀ ਸ਼ੁਰੂਆਤ ਕੀਤੀ।

ਇੰਗਲੈਂਡ ਦੀ ਪਲੇਇੰਗ ਇਲੈਵਨ

ਜੌਨੀ ਬੇਅਰਸਟੋ, ਜੇਮਸ ਵਿੰਸ, ਜੋ ਰੂਟ, ਇਓਨ ਮਾਰਗਨ, ਬੇਨ ਸਟੋਕਸ, ਜੋਸ ਬਟਲਰ, ਮੋਹਨ ਅਲੀ, ਕ੍ਰਿਸ ਵੋਕਸ, ਆਦਿਲ ਰਾਸ਼ਿਦ, ਜੋਫਰਾ ਆਰਚਰ, ਮਾਰਕ ਵੁੱਡ।

ਅਫ਼ਗਾਨਿਸਤਾਨ ਦੀ ਪਲੇਇੰਗ ਇਲੈਵਨ

ਰਹਿਮਤ ਸ਼ਾਹ, ਨੂਰ ਅਲੀ ਜਰਦਾਨ, ਨਜ਼ੀਬੁੱਲਾਹ ਜਾਰਦਾਨ, ਹਸ਼ਮਤੁੱਲਾਹ ਸ਼ਾਹਿਦੀ, ਮੁਹੰਮਦ ਨਬੀ, ਇਕਰਾਮ ਅਲੀ ਖੀਲ, ਗੁਲਬਦੀਨ ਨਾਇਬ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਦੌਲਤ ਜਾਰਦਾਨ।

Posted By: Seema Anand