ਨਾਟਿੰਘਮ : ICC Cricket World Cup 2019 England vs Pakistan : ਮੇਜ਼ਬਾਨ ਇੰਗਲੈਂਡ ਅਤੇ ਪਾਕਿਸਤਾਨ ਦਰਮਿਆਨ ਖੇਡੇ ਗਏ ਵਰਲਡ ਕੱਪ 2019 ਦੇ ਛੇਵੇਂ ਲੀਗ ਮੈਚ 'ਚ ਇੰਗਲੈਂਡ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਾਟਿੰਘਮ ਦੇ ਟ੍ਰੈਂਟਬ੍ਰਿਜ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਵਰਲਡ ਕੱਪ ਦੇ 12ਵੇਂ ਅੰਕ ਦੀ ਸਭ ਤੋਂ ਪਸੰਦੀਦਾ ਟੀਮ ਇੰਗਲੈਂਡ ਨੂੰ ਪਾਕਿਸਤਾਨ ਨੇ 14 ਦੌੜਾਂ ਨਾਲ ਹਰਾਇਆ।

ਇਸ ਮੁਕਾਬਲੇ 'ਚ ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ। ਅਜਿਹੇ 'ਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਗੁਆ ਕੇ 348 ਦੌੜਾਂ ਬਣਾਈਆਂ ਸਨ, ਜਿਸ 'ਚ ਮੁਹੰਮਦ ਹਫੀਜ, ਬਾਬਰ ਆਜ਼ਮ ਅਤੇ ਸਰਫਰਾਜ਼ ਖ਼ਾਨ ਦੇ ਅਰਧ ਸੈਂਕੜੇ ਸ਼ਾਮਲ ਸਨ। ਉੱਥੇ, 349 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ 50 ਓਵਰਾਂ ਵੀ ਨਹੀਂ ਖੇਡ ਸਮੀ ਅਤੇ ਮੈਚ 14 ਦੌੜਾਂ ਨਾਲ ਹਾਰ ਗਈ।

ਇੰਗਲੈਂਡ ਵੱਲੋਂ ਜੋ ਰੂਟ ਅਤੇ ਜੋਸ ਬਟਲਰ ਨੇ ਸੈਂਕੜਾ ਜ਼ਰੂਰ ਲਾਇਆ ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਵਰਲਡ ਕੱਪ 2019 ਤੋਂ ਪਹਿਲਾਂ ਇੰਗਲੈਂਡ ਨੇ ਪਾਕਿਸਤਾਨ ਨੂੰ 5 ਮੈਚਾਂ ਦੀ ਇਕ ਰੋਜ਼ਾ ਲੜੀ 'ਚ 4-0 ਨਾਲ ਹਰਾਇਆ ਸੀ। ਇਯ ਮੈਓ 'ਚ ਇੰਗਲੈਂਡ ਵੱਲੋਂ ਮੋਇਲ ਅਲੀ ਅਤੇ ਕ੍ਰਿਸ ਵੋਕਸ ਨੇ 3-3 ਵਿਕਟਾਂ ਲਈਆਂ। ਉੱਥੇ, ਦੋ ਵਿਕਟਾਂ ਮਾਰਕ ਵੁੱਡ ਦੇ ਖਾਤੇ 'ਚ ਗਈਆਂ। ਉੱਧਰ, ਪਾਕਿਤਸਾਨ ਵੱਲੋਂ ਵਹਾਬ ਰਿਆਜ਼ ਨੂੰ 3, ਸ਼ਾਦਾਬ ਖ਼ਾਨ ਅਤੇ ਮੁਹੰਮਦ ਆਮਿਰ ਨੂੰ 2-2 ਵਿਕਟਾਂ ਮਿਲੀਆਂ।

Live Updation :

11:08 PM : 48ਵੇਂ ਹੀ ਓਵਰ ਦੀ ਆਖ਼ਰੀ ਗੇਂਦ 'ਤੇ ਕ੍ਰਿਸ ਵੋਕਸ ਵਿਕਟ ਦੇ ਪਿੱਛੇ ਸਰਫਰਾਜ਼ ਅਹਿਮਦ ਦੇ ਹੱਥੋਂ ਕੈਚ ਆਊਟ ਹੋ ਗਏ।

11:05 PM : 48ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਮੋਇਨ ਅਲੀ 20 ਗੇਂਦਾਂ 'ਚ 19 ਦੌੜਾਂ ਬਣਾ ਕੇ ਵਹਾਬ ਰਿਆਜ਼ ਦੀ ਗੇਂਦ 'ਤੇ ਕੈਚ ਆਊਟ ਹੋਏ।

11:03 PM : 47 ਓਵਰਾਂ 'ਚ ਇੰਗਲੈਂਡ ਦਾ ਸਕੋਰ ਛੇ ਵਿਕਟਾਂ ਦੇ ਨੁਕਸਾਨ 'ਤੇ 311 ਦੌੜਾਂ।

10:50 PM : ਇੰਗਲੈਂਡ ਨੇ 45 ਓਵਰਾਂ 'ਚ 291 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਕ੍ਰੀਜ਼ 'ਤੇ ਕ੍ਰਿਸ ਵੋਕਸ ਅਤੇ ਮੋਇਨ ਅਲੀ ਹਨ।

10:47 PM : 45ਵੇਂ ਓਵਰ ਦੀ ਦੂਜੀ ਗੇਂਦ 'ਤੇ ਜੋਸ ਬਟਲਰ ਨੇ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਇਸ ਤੋਂ ਅਗਲੀ ਗੇਂਦ 'ਤੇ ਉਹ ਆਊਟ ਹੋ ਗਏ। ਜੋਸ ਬਟਲਰ 76 ਗੇਂਦਾਂ 'ਚ 103 ਦੌੜਾਂ ਬਣਾ ਕੇ ਮੁਹੰਮਦ ਆਮਿਰ ਦੀ ਗੇਂਦ 'ਤੇ ਵਹਾਬ ਰਿਆਜ਼ ਦੇ ਹੱਥੋਂ ਕੈਚ ਆਊਟ ਹੋਏ।

10:37 PM : ਇੰਗਲੈਂਡ ਦੀ ਟੀਮ ਨੇ 43 ਓਵਰਾਂ 'ਚ 5 ਵਿਕਟਾਂ ਗੁਆ ਕੇ 274 ਦੌੜਾਂ ਬਣਾ ਲਈਆਂ ਹਨ। ਹੁਣ ਇੰਗਲੈਂਡ ਨੂੰ ਜਿੱਤਣ ਲਈ 42 ਗੇਂਦਾਂ 'ਚ 75 ਦੌੜਾਂ ਬਣਾਉਣੀਆਂ ਹਨ। ਉੱਥੇ, ਪਾਕਿਸਤਾਨ ਨੂੰ ਇਹ ਦੌੜਾਂ ਬਚਾਉਣੀਆਂ ਹਨ।

10:28 PM : 41ਵੇਂ ਓਵਰ ਬਾਅਦ ਇੰਗਲੈਂਡ ਦਾ ਸਕੋਰ 263 ਦੌੜਾਂ ਹੈ। ਇਸ ਦੌਰਾਨ ਇੰਗਲੈਂਡ ਦੀਆਂ ਪੰਜ ਵਿਕਟਾਂ ਡਿੱਗ ਗਈਆਂ ਹਨ। ਜਿੱਤ ਲਈ ਇੰਗਲੈਂਡ ਨੂੰ 9 ਓਵਰਾਂ 'ਚ 86 ਦੌੜਾਂ ਦੀ ਲੋੜ ਹੈ।

10:18 PM : ਇੰਗਲੈਂਡ ਦੀ ਪਾਰੀ ਦੇ 39ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਜੋ ਰੂਟ ਆਊਟ ਹੋ ਗਏ। ਹਾਲਾਕਿ, ਇਸ ਤੋਂ ਪਹਿਲਾਂ ਜੋ ਰੂਟ ਨੇ ਆਪਣਾ ਸੈਂਕੜਾ ਪੂਰਾ ਕਰ ਲਿਆ ਸੀ, ਪਰ ਮੈਚ ਹੁਣ ਪਾਕਿਸਤਾਨ ਵੱਲ ਮੁੜ ਗਿਆ ਹੈ। ਰੂਟ 104 ਗੇਂਦਾਂ 'ਚ 107 ਦੌੜਾਂ ਬਣਾ ਕੇ ਸ਼ਦਾਬ ਖ਼ਾਨ ਦੀ ਗੇਂਦ 'ਤੇ ਆਊਟ ਹੋਏ।

10: 15 PM : 38 ਓਵਰਾਂ 'ਚ ਇੰਗਲੈਂਡ ਨੇ 246 ਦੌੜਾਂ ਬਣਾ ਲਈਆਂ ਹਨ। ਇਸੇ ਓਵਰ 'ਚ ਇੰਗਲੈਂਡ ਦੇ ਨੰਬਰ ਤਿੰਨ ਬੱਲੇਬਾਜ਼ ਜੋ ਰੂਟ ਨੇ ਸੈਂਕੜਾ ਲਾ ਦਿੱਤਾ ਹੇ, ਜੋ ਵਰਲਡ ਕੱਪ 2019 ਦਾ ਪਹਿਲਾ ਸੈਂਕੜਾ ਹੈ।

10:05 PM : ਇੰਗਲੈਂਡ ਨੇ 36 ਓਵਰਾਂ 'ਚ 231 ਦੌੜਾਂ ਬਣਾ ਲਈਆਂ ਹਨ। ਜੋ ਰੂਟ ਸੈਂਕੜੇ ਦੇ ਨੇੜੇ ਹੈ।

9:57 PM : 34 ਓਵਰਾਂ ਬਾਅਦ ਇੰਗਲੈਂਡ ਦਾ ਸਕੋਰ ਚਾਰ ਵਿਕਟਾਂ ਦੇ ਨੁਕਸਾਨ 'ਤੇ 211 ਦੌੜਾਂ ਹੈ। ਇੰਗਲੈਂਡ ਨੂੰ ਜਿੱਤ ਲਈ ਬਾਕੀ ਬਚੇ 16 ਓਵਰਾਂ 'ਚ 138 ਦੌੜਾਂ ਦੀ ਲੋੜ ਹੈ।

9: 42 PM : ਇੰਗਲੈਂਡ ਨੇ 31 ਓਵਰਾਂ 'ਚ 199 ਦੌੜਾਂ ਬਣਾ ਲਈਆਂ ਹਨ। ਇਸੇ ਓਵਰ ਦੀ ਆਖ਼ਰੀ ਗੇਂਦ 'ਤੇ ਛੱਕਾ ਲਾ ਕੇ ਜੋਸ ਬਟਲਰ ਨੇ ਆਪਣਾ ਅਰਧ ਸੈਂਕੜਾ ਸਿਰਫ਼ 34 ਗੇਂਦਾਂ 'ਚ ਪੂਰਾ ਕੀਤਾ ਹੈ।

9:39 PM : ਇੰਗਲੈਂਡ ਨੇ 349 ਦੌੜਾਂ ਦੇ ਜਵਾਬ 'ਚ 30 ਓਵਰਾਂ 'ਚ 187 ਦੌੜਾਂ ਬਣਾ ਲਈਆਂ ਹਨ। ਇੱਥੋਂ ਜਿੱਤ ਲਈ ਇੰਗਲੈਂਡ ਨੂੰ 120 ਗੇਂਦਾਂ 'ਚ 162 ਦੌੜਾਂ ਦੀ ਲੋੜ ਹੈ।

9:29 PM : 28 ਓਵਰਾਂ 'ਚ ਇੰਗਲੈਂਡ ਨੇ ਚਾਰ ਵਿਕਟਾਂ ਗੁਆ ਕੇ 172 ਦੌੜਾਂ ਬਣਾ ਲਈਆਂ ਹਨ। ਜੋ ਰੂਟ ਅਤੇ ਜੋਸ ਬਟਲਰ ਦੀ ਜੋੜੀ ਦੌੜਾਂ ਦੀ ਰਫਤਾਰ ਨੂੰ ਵਧਾਉਣ ਦੇ ਯਤਨ 'ਚ ਲੱਗੀ ਹੈ।

9:20 PM : ਇੰਗਲੈਂਡ ਦੀ ਪਾਰੀ ਦੇ 26 ਓਵਰਾਂ ਦੀ ਖੇਡ ਖਤਮ ਹੋ ਗਈ ਹੈ। ਇਸ ਤੋਂ ਬਾਅਦ ਇੰਗਲੈਂਡ ਦਾ ਸਕੋਰ 156 ਦੌੜਾਂ 'ਤੇ ਚਾਰ ਵਿਕਟਾਂ ਹਨ।

9 :12 PM : 24 ਓਵਰਾਂ ਬਾਅਦ ਇੰਗਲੈਂਡ ਦਾ ਸਕੋਰ 133 ਦੌੜਾਂ ਚਾਰ ਵਿਕਟਾਂ ਦੇ ਨੁਕਸਾਨ 'ਤੇ ਹੈ। ਫਿਲਹਾਲ, ਇੰਗਲੈਂਡ ਲਈ ਜੋ ਰੂਟ ਅਤੇ ਜੋਸ ਬਟਲਰ ਕ੍ਰੀਜ਼ 'ਤੇ ਹਨ।

9:05 PM : ਇੰਗਲੈਂਡ ਦੀ ਪਾਰੀ ਦੇ 22 ਓਵਰ ਸਮਾਪਤ ਹੋ ਗਏ ਹਨ। ਇਸ ਤੋਂ ਬਾਅਦ ਇੰਗਲੈਂਡ ਦਾ ਸਕੋਰ 120 ਦੌੜਾਂ ਹੈ।

9:01 PM : ਸ਼ੋਇਬ ਮਲਿਕ ਨੇ ਇੰਗਲੈਂਡ ਨੂੰ ਚੌਥਾ ਝਟਕਾ ਦਿੱਤਾ। ਇੰਗਲੈਂਡ ਦੇ ਆਲ ਰਾਊਂਡਰ ਬੇਨ ਸਟੋਕਸ ਸ਼ੋਇਬ ਮਲਿਕ ਦੀ ਗੇਂਦ ਨੂੰ ਕੱਟ ਕਰਨ ਦੇ ਯਤਨ 'ਚ ਵਿਕਟਕੀਪਰ ਸਰਫਰਾਜ਼ ਅਹਿਮਦ ਨੂੰ ਕੈਚ ਦੇ ਬੈਠੇ। ਪਿਛਲੇ ਮੈਚ ਦੇ ਹੀਰੋ ਰਹੇ ਬੇਨ ਸਟੋਕਸ ਨੇ 18 ਗੇਂਦਾਂ 'ਚ 13 ਦੌੜਾਂ ਬਣਾਈਆਂ।

8:57 PM : ਇੰਗਲੈਂਡ ਦੀ ਪਾਰੀ ਦੇ 20 ਓਵਰ ਸਮਾਪਤ ਹੋ ਗਏ ਹਨ। ਇਸ ਤੋਂ ਬਾਅਦ ਇੰਗਲੈਂਡ ਦਾ ਸਕੋਰ 3 ਵਿਕਟਾਂ ਦੇ ਨੁਕਸਾਨ 'ਤੇ 114 ਦੌੜਾਂ ਹੈ। ਇਸ ਸਮੇਂ ਕ੍ਰੀਜ਼ 'ਤੇ ਜੋ ਰੂਟ ਅਤੇ ਬੇਨ ਸਟੋਕਸ ਹਨ।

8:52 PM : 19ਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਜੋ ਰੂਟ ਨੇ ਇਕ ਦੌੜ ਲੈ ਕੇ ਆਪਣੇ ਇਕ ਰੋਜ਼ਾ ਕਰੀਅਰ ਦਾ 32ਵਾਂ ਅਰਧ ਸੈਂਕੜਾ ਪੂਰਾ ਕੀਤਾ ਹੈ। ਇਸ ਦੇ ਨਾਲ ਇੰਗਲੈਂਡ ਦਾ ਸਕੋਰ 111 ਦੌੜਾਂ ਹੋ ਗਿਆ ਹੈ। ਜੋ ਰੂਟ ਨੇ 47 ਗੇਂਦਾਂ 'ਚ 6 ਚੌਕਿਆਂ ਦੀ ਮੱਦਦ ਨਾਲ 50 ਦੌੜਾਂ ਪੂਰੀਆਂ ਕੀਤੀਆਂ।

8:48 PM : ਇੰਗਲੈਂਡ ਨੇ ਪਾਕਿਸਤਾਨ ਦੇ 349 ਦੌੜਾਂ ਦੇ ਜਵਾਬ 'ਚ 18 ਓਵਰਾਂ 'ਚ 108 ਦੌੜਾਂ ਬਣਾ ਲਈਟਾਂ ਹਨ। ਇਸ ਦੌਰਾਨ ਟੀਮ ਦੀਆਂ ਕੁੱਲ 3 ਵਿਕਟਾਂ ਡਿੱਗੀਆਂ ਹਨ।

8:35 PM : 15ਵੇਂ ਓਵਰ ਦੀ ਪੰਜਵੀ ਗੇਂਦ 'ਤੇ ਇੰਗਲੈਂਡ ਨੂੰ ਵੱਡਾ ਝਟਕਾ ਲੱਗਿਆ, ਜਦੋਂ ਕਪਤਾਨ ਇਓਨ ਮੋਰਗਨ ਮੁਹੰਮਦ ਹਫੀਜ਼ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਏ। ਇੰਗਲੈਂਡ ਦੇ ਕਪਤਾਨ ਮੋਰਗਨ ਨੇ 18 ਗੇਂਦਾਂ 'ਚ 9 ਦੌੜਾਂ ਬਣਾਈਆਂ। 15 ਓਵਰਾਂ ਬਾਅਦ ਇੰਗਲੈਂਡ ਦਾ ਸਕੋਰ 3 ਵਿਕਟਾਂ ਦੇ ਨੁਕਸਾਨ 'ਤੇ 86 ਦੌੜਾਂ ਹੈ।

8:25 PM : 13 ਓਵਰਾਂ 'ਚ ਇੰਗਲੈਂਡ ਦੀ ਟੀਮ ਨੇ ਦੋ ਵਿਕਟਾਂ ਗੁਆ ਕੇ 80 ਦੌੜਾਂ ਬਣਾ ਲਈਟਾਂ ਹਨ। ਇੰਗਲੈਂਡ ਦੀ ਟੀਮ ਵੱਲੋਂ ਇਸ ਸਮੇਂ ਜੋ ਰੂਟ ਅਤੇ ਕਪਤਾਨ ਇਓਨ ਮੋਰਗਨ ਕ੍ਰੀਜ਼ 'ਤੇ ਹਨ।

8:10 PM : ਇੰਗਲੈਂਡ ਨੇ ਪਹਿਲੇ 10 ਓਵਰਾਂ ਦੇ ਪਾਵਰ ਪਲੇਅ 'ਚ 62 ਦੌੜਾਂ ਬਣਾਈਆਂ ਹਨ ਅਤੇ ਦੋ ਵਿਕਟਾਂ ਗਵਾ ਦਿੱਤੀਆਂ ਹਨ।

8:03 PM: ਪਾਕਿਸਤਾਨ ਵੱਲੋਂ ਦੂਜਾ ਝਟਕਾ ਇੰਗਲੈਂਡ ਨੂੰ ਵਹਾਬ ਰਿਆਜ਼ ਨੇ ਦਿੱਤਾ। ਵਹਾਬ ਰਿਆਜ਼ ਨੇ ਜਾਨੀ ਬੇਅਰੈਸਟੋ ਨੂੰ ਆਪਣਾ ਸ਼ਿਕਾਰ ਬਣਾਇਆ। ਬੇਅਰੈਸਟੋ 31 ਗੇਂਦਾਂ 'ਚ 32 ਦੌੜਾਂ ਬਣਾ ਕੇ ਸਰਫਰਾਜ਼ ਅਹਿਮਦ ਨੂੰ ਕੈਚ ਦੇ ਬੈਠੇ। ਹੁਣ 9 ਓਵਰਾਂ ਬਾਅਦ ਇੰਗਲੈਂਡ ਦਾ ਸਕੋਰ 2 ਵਿਕਟਾਂ ਦੇ ਨੁਕਸਾਨ 'ਤੇ 60 ਦੌੜਾਂ ਹਨ।

8:00 PM : ਇੰਗਲੈਂਡ ਨੇ 54 ਦੌੜਾਂ ਬਣਾ ਲਈਆਂ ਹਨ। ਇਕ ਵਿਕਟ ਡਿੱਗਣ ਤੋਂ ਬਾਅਦ ਜੋ ਰੂਟ ਅਤੇ ਜਾਨੀ ਬੇਅਰੈਸਟੋ ਨੇ ਟੀਮ ਨੂੰ ਸੰਭਾਲ ਲਿਆ ਹੈ।

7.44 PM: ਇੰਗਲੈਂਡ ਨੇ 5 ਓਵਰਾਂ ਵਿਚ ਇਕ ਵਿਕਟ ਗੁਆ ਕੇ 28 ਦੌੜਾਂ ਬਣਾ ਲਈਆਂ ਹਨ। ਫਿਲਹਾਲ, ਕ੍ਰੀਜ 'ਤੇ ਜਾਨੀ ਬੇਅਰੇਸਟੋ ਤੇ ਜੋ ਰੂਟ ਹਨ।

7.34 PM: ਪਾਕਿਸਤਾਨ ਦੀ ਪਾਰੀ ਦੇ 3 ਓਵਰ ਸਮਾਪਤ ਹੋ ਗਏ ਹਨ। ਇਸ ਤੋਂ ਬਾਅਦ ਮੇਜਬਾਨ ਟੀਮ ਦਾ ਸਕੋਰ 18 ਦੌੜਾਂ 'ਤੇ ਇਕ ਵਿਕਟ ਹੈ।

7.30 PM: ਇੰਗਲੈਂਡ ਨੂੰ ਪਹਿਲਾ ਝਟਕਾ ਜੇਸਨ ਰਾਏ ਦੇ ਰੂਪ ਵਿਚ ਲੱਗਾ। ਜੇਸਨ ਤੀਜੇ ਓਵਰ ਦੀ ਪਹਿਲੀ ਗੇਂਦ 'ਤੇ ਸ਼ਾਦਾਬ ਖ਼ਾਨ ਦੀ ਗੇਂਦ 'ਤੇ ਐੱਲਬੀਡਬਲਿਊ ਆਊਟ ਹੋਏ। ਜੇਸਨ ਰਾਏ ਨੇ 7 ਗੇਂਦਾਂ ਵਿਚ 8 ਦੌੜਾਂ ਬਣਾਈਆਂ।

7.25 PM: ਇੰਗਲੈਂਡ ਨੇ 349 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੋ ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 12 ਦੌੜਾਂ ਬਣਾਈਆਂ।

6.50 PM: ਪਾਕਿਸਤਾਨ ਨੇ ਟਾਸ ਹਾਰ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿਚ 8 ਵਿਕਟਾਂ ਗੁਆ ਕੇ 348 ਦੌੜਾਂ ਬਣਾਈਆਂ ਹਨ। ਪਾਕਿਸਤਾਨ ਵੱਲੋਂ ਮੁਹੰਮਦ ਹਫੀਜ, ਬਾਬਰ ਆਜਮ ਤੇ ਕਪਤਾਨ ਸਰਫਰਾਜ ਅਹਿਮਦ ਨੇ ਅਰਧ ਸੈਂਕੜੇ ਠੋਕੇ ਹਨ। ਉੱਥੇ, ਇੰਗਲੈਂਡ ਵੱਲੋਂ ਕ੍ਰਿਸ ਵੋਕਸ, ਮੋਇਨ ਅਲੀ ਨੂੰ 3-3 ਵਿਕਟਾਂ ਤੇ ਮਾਰਕ ਵੁਡ ਨੂੰ ਦੋ ਵਿਕਟਾਂ ਮਿਲੀਆਂ ਹਨ।

6.45 PM: 50ਵੇਂ ਓਵਰ ਦੀ ਪਹਿਲੀ ਗੇਂਦ 'ਤੇ ਸ਼ੋਏਬ ਮਲਿਕ ਬਾਊਂਡਰੀ ਲਗਾਉਣ ਦੇ ਚੱਕਰ ਵਿਚ ਕ੍ਰਿਸ ਵੋਕਸ ਦੀ ਗੇਂਦ 'ਤੇ ਇਓਮ ਮੋਰਗਨ ਦੇ ਹੱਥੋਂ ਕੈਚ ਆਊਟ ਹੋਏ। ਸ਼ੋਏਬ ਮਲਿਕ ਨੇ 8 ਦੌੜਾਂ ਬਣਾਈਆਂ।

6.43 PM: ਪਾਕਿਸਤਾਨ ਨੇ 49 ਓਵਰਾਂ ਵਿਚ 337 ਦੌੜਾਂ ਬਣਾ ਲਈਆਂ ਹਨ। ਇਸ ਮੁਕਾਬਲੇ ਵਿਚ ਜੋਫਰਾ ਆਰਚਰ ਨੇ 10 ਓਵਰਾਂ ਵਿਚ 79 ਦੌੜਾਂ ਖਰਚ ਕੀਤੀਆਂ ਹਨ ਤੇ ਕੋਈ ਵਿਕਟ ਵੀ ਹਾਸਲ ਨਹੀਂ ਕੀਤਾ ਹੈ।

6.40 PM: ਇਸੇ ਓਵਰ ਦੀ ਪੰਜਵੀਂ ਗੇਂਦ 'ਤੇ ਪਾਕਿਸਤਾਨ ਨੂੰ ਸੱਤਵਾਂ ਝਟਕਾ ਲੱਗਾ ਜਦੋਂ ਵਹਾਬ ਰਿਆਜ 2 ਗੇਂਦਾਂ ਵਿਚ 4 ਦੌੜਾਂ ਬਣਾ ਕੇ ਕ੍ਰਿਸ ਵੋਕਸ ਦੀ ਗੇਂਦ 'ਤੇ ਜੋ ਰੂਟ ਦੇ ਹੱਥੋਂ ਕੈਚ ਆਊਟ ਹੋਏ। 48 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ 7 ਵਿਕਟਾਂ ਦੇ ਨੁਕਸਾਨ 'ਤੇ 327 ਦੌੜਾਂ ਹਨ।

6.35 PM: 48ਵੇਂ ਓਵਰ ਦੀ ਦੂਜੀ ਗੇਂਦ 'ਤੇ ਪਾਕਿਸਤਾਨ ਦੇ ਕਪਤਾਨ 44 ਗੇਂਦਾਂ ਵਿਚ 55 ਦੌੜਾਂ ਬਣਾ ਕੇ ਕ੍ਰਿਸ ਵੋਕਸ ਦੇ ਸ਼ਿਕਾਰ ਬਣੇ।

6.33 PM: ਪਾਕਿਸਤਾਨ ਨੇ 47 ਓਵਰਾਂ ਵਿਚ 317 ਦੌੜਾਂ ਬਣਾ ਲਈਆਂ ਹਨ। ਮਾਰਕ ਵੁਡ ਦੇ ਆਖ਼ਰੀ ਓਵਰ ਵਿਚ ਇਕ ਵਿਕਟ ਤੇ 6 ਦੌੜਾਂ ਆਈਆਂ।

6.28 PM: 47ਵੇਂ ਓਵਰ ਦੀ ਪਹਿਲੀ ਗੇਂਦ 'ਤੇ ਆਸਿਫ ਅਲੀ ਕੈਚ ਆਊਟ ਹੋ ਗਏ। ਮਾਰਕ ਵੁਡ ਦੇ ਓਵਰ ਦੀ ਪਹਿਲੀ ਗੇਂਦ ਨੂੰ ਬਾਊਂਡਰੀ ਦੇ ਪਾਰ ਭੇਜਣ ਦੇ ਚੱਕਰ ਵਿਚ ਆਸਿਫ ਅਲੀ ਜਾਨੀ ਬੇਅਰਸਟੋ ਨੂੰ ਕੈਚ ਦੇ ਬੈਠੇ। ਆਸਿਫ 14 ਦੌੜਾਂ ਬਣਾ ਕੇ ਆਊਟ ਹੋਏ।

6.27 PM: 46 ਓਵਰਾਂ 'ਚ ਪਾਕਿਸਤਾਨ ਨੇ 311 ਦੌੜਾਂ ਬਣਾ ਲਈਆਂ ਹਨ। ਇਸੇ ਦੇ ਨਾਲ ਪਾਕਿਸਤਾਨ ਦੇ ਕਪਤਾਨ ਦਾ ਅਰਧ ਸੈਂਕੜਾ ਵੀ ਪੂਰਾ ਹੋ ਗਿਆ ਹੈ।

6.06 PM: 42 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ 276 ਦੌੜਾਂ 'ਤੇ ਤਿੰਨ ਵਿਕਟਾਂ ਹਨ।

5.58 PM: 40 ਓਵਰਾਂ 'ਚ ਪਾਕਿਸਤਾਨ ਨੇ 252 ਦੌੜਾਂ ਬਣਾ ਲਈਆਂ ਹਨ। ਪਾਕਿ ਦੀ ਪਾਰੀ 'ਚ 10 ਓਵਰ ਬਾਕੀ ਹੈ। ਕਪਤਾਨ ਸਰਫਰਾਜ ਤੇ ਹਫੀਜ਼ ਮਿਲ ਕੇ ਜ਼ਿਆਦਾ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਨਗੇ।

5.48 PM: ਪਾਕਿਸਤਾਨ ਨੇ 38 ਓਵਰਾਂ 'ਚ 235 ਦੌੜਾਂ ਬਣਾਈਆਂ ਹਨ। ਬਾਕੀ ਬਚੇ 12 ਓਵਰਾਂ 'ਚ ਪਾਕਿਸਤਾਨ ਦੇ ਬੱਲੇਬਾਜ਼ ਜ਼ਿਆਦਾ ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਨਗੇ।

5.40 PM: 36 ਓਵਰਾਂ 'ਚ ਪਾਕਿਸਤਾਨ ਨੇ 223 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਪਾਕਿਸਤਾਨ ਨੇ ਕਪਤਾਨ ਸਰਫਰਾਜ਼ ਅਹਿਮਦ ਤੇ ਮੁਹੰਮਦ ਹਫੀਜ਼ ਕ੍ਰੀਜ 'ਤੇ ਮੌਜੂਦ ਹੈ।

5.32 PM: ਪਾਕਿਸਤਾਨ ਨੇ 34 ਓਵਰਾਂ 'ਚ 210 ਦੌੜਾਂ ਬਣਾ ਲਈਆਂ ਹਨ। 34ਵੇਂ ਓਵਰ ਦੀ ਆਖਰੀ ਗੇਂਦ 'ਤੇ ਚੌਕਾ ਲੱਗਾ ਕੇ ਮੁਹੰਮਦ ਹਫੀਜ਼ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਹੈ।

5.27 PM: ਇੰਗਲੈਂਡ ਵੱਲੋਂ ਮੋਇਨ ਅਲੀ ਨੇ ਤੀਸਰੀ ਸਫ਼ਲਤਾ ਹਾਸਿਲ ਕਰ ਲਈ ਹੈ। ਮੋਇਨ ਅਲੀ ਨੇ ਪਾਕਿਸਤਾਨ ਦੇ ਬਾਬਰ ਆਜ਼ਮ ਨੂੰ 66 ਗੇਂਦਾਂ 'ਚ 63 ਦੌੜਾਂ ਦੇ ਨਿੱਜੀ ਸਕੋਰ 'ਤੇ ਕ੍ਰਿਸ ਵੋਕਸ ਦੇ ਹੱਥੋਂ ਕੈਚ ਆਊਟ ਕਰਾਇਆ। 33 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ 200 ਦੌੜਾਂ 'ਤੇ 3 ਵਿਕਟਾਂ ਹਨ

5.22 PM: ਪਾਕਿਸਤਾਨ ਦੀ ਟੀਮ ਨੇ 32 ਓਵਰ ਖੇਡ ਲਏ ਹੈ। 32 ਓਵਰ ਦੇ ਬਾਅਦ ਪਾਕਿਸਤਾਨ ਦਾ ਸਕੋਰ 196 ਦੌੜਾਂ 'ਤੇ 2 ਵਿਕਟ ਹੈ।

5.15 PM: ਇੰਗਲੈਂਡ ਖ਼ਿਲਾਫ਼ ਪਾਕਿ ਦੀ ਪਾਰੀ ਦੇ 31 ਓਵਰ ਸਮਾਪਤ ਹੋ ਗਏ ਹਨ। ਇਸ ਦੇ ਬਾਅਦ ਪਾਕਿਸਤਾਨ ਦਾ ਸਕੋਰ 2 ਵਿਕਟ ਦੇ ਨੁਕਸਾਨ 'ਤੇ 189 ਦੌੜਾਂ ਹੌ।

5.07 PM: ਪਾਕਿਸਤਾਨ ਦੀ ਟੀਮ ਨੇ 29 ਓਵਰ 'ਚ 170 ਦੌੜਾਂ ਬਣਾ ਲਈਆਂ ਹਨ। ਪਾਕਿ ਵੱਲੋਂ ਇਸ ਸਮੇਂ ਬਾਬਰ ਆਜ਼ਮ ਤੇ ਮੁਹਮਦ ਫਰੀਜ ਕ੍ਰੀਜ 'ਤੇ ਹੈ।

4.43 PM: 28 ਓਵਰ 'ਚ ਪਾਕਿਸਤਾਨ ਨੇ 165 ਦੋੜਾਂ ਬਣਾ ਲਈਆਂ ਹਨ। ਇਸ ਓਵਰ 'ਚ ਬਾਬਰ ਆਜ਼ਮ ਨੇ ਆਪਣਾ ਅਰਧ ਸੈਂਚਰੀ ਪੂਰੀ ਕਰ ਦਿੱਤੀ ਹੈ।

4.35 PM: ਪਾਕਿਸਤਾਨ ਦੀ ਪਾਰੀ ਦੇ 21 ਓਵਰ ਸਮਾਪਤ ਹੋ ਗਏ ਹਨ। ਇਸ ਦੇ ਬਾਅਦ ਪਾਕਿਸਤਾਨ ਦਾ ਸਕੋਰ 2 ਵਿਕਟ ਦੇ ਨੁਕਸਾਨ 'ਤੇ 119 ਦੌੜਾਂ ਹੈ।

4.31 PM: 21ਵੇਂ ਓਵਰ ਦੀ ਪਹਿਲੀ ਗੇਂਦ 'ਤੇ ਪਾਕਿਸਤਾਨ ਨੂੰ ਦੂਸਰਾ ਝਟਕਾ ਲੱਗਾ ਜਦੋਂ ਇਮਾਮ ਉਲ ਹਕ 58 ਗੇਂਦਾਂ 'ਚ 44 ਦੌੜਾਂ ਬਣਾ ਕੇ ਮੋਇਨ ਅਲੀ ਦੀ ਗੇਂਦ ਕ੍ਰੀਜ ਵੋਕਸ ਦੇ ਹੱਥੋਂ ਕੈਚ ਆਊਚ ਹੋਇਆ।

4.22 PM: ਪਾਕਿਸਤਾਨ ਨੇ 100 ਦੌੜਾਂ ਦਾ ਅੰਕੜਾ ਛੂਹ ਲਿਆ ਹੈ। 18 ਓਵਰ ਦੇ ਬਾਅਦ ਪਾਕਿਸਤਾਨ ਟੀਮ ਦਾ ਸਕੋਰ 100 ਦੋੜਾਂ 'ਤੇ ਇਕ ਵਿਕਟ ਹੈ।

4.12 PM: ਪਾਕਿਸਤਾਨ ਨੇ 16 ਓਵਰ 'ਚ ਇਕ ਵਿਕਟ ਗੁਆ ਕੇ 90 ਦੌੜਾਂ ਬਣਾ ਲਈਆਂ ਹਨ। ਫਿਲਹਾਲ ਪਾਕਿਸਤਾਨ ਵੱਲੋਂ ਇਮਾਮ ਉਲ ਹਕ ਤੇ ਬਾਬਰ ਕ੍ਰੀਜ 'ਤੇ ਮੌਜੂਦ ਹੈ।

4.04 PM: 15ਵੇਂ ਓਵਰ ਦੀ ਪਹਿਲੀ ਗੇਂਦ 'ਤੇ ਮੋਇਨ ਅਲੀ ਨੇ ਇੰਗਲੈਂਡ ਨੂੰ ਪਹਿਲੀ ਸਫ਼ਲਤਾ ਦਿਵਾਈ। ਮੋਇਨ ਅਲੀ ਨੇ ਫਖਰ ਜਮਾਂ ਨੂੰ ਵਿਕਟ ਦੇ ਪਿੱਛੇ ਜੋਸ ਬਟਲਰ ਲਦੇ ਹੱਥੋਂ ਸਟੰਪ ਆਊਟ ਕਰਾਇਆ। ਫਖਰ ਲਜਮਾਂ 40 ਗੇਂਦਾਂ 'ਚ 36 ਦੌੜਾਂ ਬਣਾ ਕੇ ਆਊਟ ਹੋਏ।

4.01 PM: 14 ਓਵਰ ਦੇ ਖੇਲ ਸਮਾਪਤ ਹੋਣ ਤਕ ਪਾਕਿਸਤਾਨ ਨੇ 82 ਦੌੜਾਂ ਬਣਾ ਲਈਆਂ ਹੈ। ਕ੍ਰੀਜ 'ਤੇ ਹੁਣ ਵੀ ਫਖਰ ਜਮਾਂ ਤੇ ਇਮਾਮ ਉਲ ਹਕ ਮੌਜੂਦ ਹੈ।

3.46 PM: ਪਾਕਿਸਤਾਨ ਦੀ ਪਾਰੀ ਦਾ ਪਹਿਲਾ ਪਾਵਰਪਲੇਅ ਸਮਾਪਤ ਹੋ ਗਿਆ ਹੈ। ਪਾਕਿ ਨੇ 10 ਓਵਰ 'ਚ ਬਿਨਾਂ ਵਿਕਟ ਗੁਆ ਕੇ 69 ਦੌੜਾਂ ਬਣਾਈਆਂ।

3.28 PM: 7 ਓਵਰ 'ਚ ਪਾਕਿਸਤਾਨ ਨੇ ਬਿਨਾਂ ਵਿਕਟ ਗੁਆ 49 ਦੌੜਾਂ ਬਣਾ ਲਈਆਂ ਹਨ। ਪਾਕਿਸਤਾਨ ਨੇ ਦੋਨਾਂ ਸਲਾਮੀ ਬੱਲੇਬਾਜ਼ੀ ਫਾਰਮ 'ਚ ਨਜ਼ਰ ਆ ਰਹੇ ਹੈ।

3.28 PM: ਪਾਕਿਸਤਾਨ ਨੇ 8 ਓਵਰ 'ਚ 62 ਦੌੜਾਂ ਬਣਾ ਲਈਆਂ ਹਨ, ਜੋਕਿ ਪਾਕਿ ਟੀਮ ਨੇ ਲਿਆ ਦਮਦਾਰ ਸ਼ੁਰੂਆਤ ਕਹੀ ਜਾ ਸਕਦੀ ਹੈ।

3.20 PM: ਪਾਕਿਸਤਾਨ ਨੇ 5 ਓਵਰ 'ਚ 31 ਦੌੜਾਂ ਬਣਾ ਲਈਆਂ ਹੈ। 5ਵੇਂ ਓਵਰ 'ਚ ਇਮਾਮ ਓਲ ਹਕ ਨੇ ਪਾਰੀ ਦਾ ਪਹਿਲਾ ਛੱਕਾ ਮਾਰਿਆ।

3.12 PM : ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨ ਟੀਮ ਨੇ 3 ਓਵਰਾਂ 'ਚ 14 ਦੌੜਾਂ ਬਣਾ ਲਈਆਂ ਹਨ। ਕ੍ਰਿਸ ਵੋਕਸ ਨੇ ਆਪਣੇ ਦੂਸਰੇ ਓਵਰ ਵਿਚ ਕੋਈ ਸਕੋਰ ਨਹੀਂ ਦਿੱਤਾ।

3:04 PM : ਪਾਕਿਸਤਾਨੀ ਟੀਮ ਨੇ ਪਹਿਲੇ ਓਵਰ ਵਿਚ 9 ਦੌੜਾਂ ਬਣਾ ਲਈਆਂ ਹਨ। ਪਾਕਿਸਤਾਨ ਵਲੋਂ ਇਮਾਮ ਉਲ ਹੱਕ ਅਤੇ ਫ਼ਖਰ ਜਮਾਂ ਸਲਾਮੀ ਜੋੜੀ ਦੇ ਰੂਪ 'ਚ ਮੈਦਾਨ 'ਤੇ ਆਏ ਹਨ।

ਟੀਮਾਂ (ਸੰਭਾਵੀ) : ਇੰਗਲੈਂਡ : ਜੇਸਨ ਰਾਏ, ਜੌਨੀ ਬੇਅਰਸਟੋ, ਜੋ ਰੂਟ, ਇਓਨ ਮਾਰਗਨ (ਕਪਤਾਨ), ਬੇਨ ਸਟੋਕਸ, ਜੋਸ ਬਟਲਰ, ਮੋਈਨ ਅਲੀ, ਟੌਮ ਕਰੈਨ, ਮਾਰਕ ਵੁੱਡ, ਆਦਿਲ ਰਸ਼ੀਦ, ਜੋਫਰਾ ਆਰਚਰ।

ਪਾਕਿਸਤਾਨ : ਇਮਾਮ ਉਲ ਹੱਕ, ਫਖਰ ਜਮਾਨ, ਬਾਬਰ ਆਜ਼ਮ, ਸ਼ੋਇਬ ਮਲਿਕ, ਮੁਹੰਮਦ ਹਾਫਿਜ਼, ਸਰਫ਼ਰਾਜ਼ ਅਹਿਮਦ (ਕਪਤਾਨ), ਆਸਿਫ਼ ਅਲੀ, ਸ਼ਾਦਾਬ ਖਾਨ, ਮੁਹੰਮਦ ਆਮਿਰ, ਹਸਨ ਅਲੀ/ਮੁਹੰਮਦ ਹੋਸਨੇਨ, ਵਹਾਬ ਰਿਆਜ਼।

Posted By: Seema Anand