ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਕੌਮਾਂਤਰੀ ਕ੍ਰਿਕਟ ਪ੍ਰਰੀਸ਼ਦ (ਆਈਸੀਸੀ) ਨੇ ਸ਼ੁੱਕਰਵਾਰ ਨੂੰ ਹੋਈ ਕੋਰ ਬੈਠਕ 'ਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ 'ਤੇ ਅਹਿਮ ਫ਼ੈਸਲਾ ਲਿਆ। ਇਸ ਤਹਿਤ 2021 'ਚ ਹੋਣ ਵਾਲਾ ਟੀ-20 ਵਿਸ਼ਵ ਕੱਪ ਭਾਰਤ 'ਚ ਕਰਵਾਇਆ ਜਾਵੇਗਾ, ਜਦਕਿ ਇਸ ਸਾਲ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਮੁਲਤਵੀ ਹੋਇਆ ਵਿਸ਼ਵ ਕੱਪ 2022 'ਚ ਆਸਟ੍ਰੇਲੀਆ 'ਚ ਕਰਵਾਇਆ ਜਾਵੇਗਾ। ਇਹ ਫ਼ੈਸਲਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਅਤੇ ਕ੍ਰਿਕਟ ਆਸਟ੍ਰੇਲੀਆ (ਸੀਏ) ਦੇ ਮੁਖੀ ਵੱਲੋਂ ਬੋਰਡ ਬੈਠਕ ਦੌਰਾਨ ਵਰਚੁਅਲ ਮੰਚ 'ਤੇ ਹੋਇਆ।

ਇਸ ਸਾਲ 18 ਅਕਤੂਬਰ ਤੋਂ ਆਸਟ੍ਰੇਲੀਆ 'ਚ ਆਈਸੀਸੀ ਵਿਸ਼ਵ ਕੱਪ ਟੀ-20 ਕਰਵਾਇਆ ਜਾਣਾ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੀ ਆਈਪੀਐੱਲ ਕਰਵਾਉਣ ਨੂੰ ਲੈ ਕੇ ਰਾਹ ਸਾਫ਼ ਹੋਇਆ, ਜਿਹੜਾ ਸੰਯੁਕਤ ਅਰਬ ਅਮੀਰਾਤ (ਯੂਏਈ) 'ਚ 19 ਸਤੰਬਰ ਤੋਂ ਸ਼ੁਰੂ ਹੋਵੇਗਾ। ਇਸ ਦਾ ਫਾਈਨਲ 10 ਨਵੰਬਰ ਨੂੰ ਹੋਵੇਗਾ।

ਕੀ ਤੇ ਕਦੋ

2021 ਟੀ-20 ਵਿਸ਼ਵ ਕੱਪ (ਭਾਰਤ)

ਅਕਤੂਬਰ-ਨਵੰਬਰ 'ਚ, ਫਾਈਨਲ 14 ਨਵੰਬਰ

2022 ਟੀ-20 ਵਿਸ਼ਵ ਕੱਪ (ਆਸਟ੍ਰੇਲੀਆ)

ਅਕਤੂਬਰ-ਨਵੰਬਰ 'ਚ, ਫਾਈਨਲ 13 ਨਵੰਬਰ

2023 ਵਨਡੇ ਵਿਸ਼ਵ ਕੱਪ (ਭਾਰਤ)

ਅਕਤੂਬਰ-ਨਵੰਬਰ 'ਚ, ਫਾਈਨਲ 26 ਨਵੰਬਰ