v> ਮੈਲਬਰਨ, ਪੀਟੀਆਈ : ਕ੍ਰਿਕਟ ਆਸਟੇ੍ਰਲੀਆ ਦੇ ਚੇਅਰਮੈਨ ਈਅਰਲ ਇੰਡੀਗਸ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਕਾਰਨ ਇਸ ਸਾਲ ਟੀ20 ਵਰਲਡ ਕੱਪ ਦਾ ਆਯੋਜਿਤ ਹੋਣ ਮੁਸ਼ਕਿਲ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਦੇਸ਼ ’ਚ 16 ਟੀਮਾਂ ਨੂੰ ਹਵਾਈ ਯਾਤਰਾ ਕਰਨਾ ਇਸ ਤਰ੍ਹਾਂ ਦੇ ਦਖਲ ’ਚ ਕਾਫੀ ਮੁਸ਼ਕਿਲ ਹੈ। ਆਸਟੇ੍ਰਲੀਆ ’ਚ ਟੀ20 ਵਰਲਡ ਕੱਪ 2020 ਦਾ ਆਯੋਜਨ 18 ਅਕਤੂਬਰ ਤੋਂ 15 ਨਵੰਬਰ ਤਕ ਹੋਣਾ ਹੈ। ਇਸ ਸਾਲ ਅਕਤੂਬਰ ਤੇ ਨਵੰਬਰ ’ਚ ਹੋਣ ਵਾਲੇ ਟੂਰਨਾਮੈਂਟ ਦਾ ਪੱਕੇ ਤੌਰ ’ਤੇ ਪਤਾ ਨਹੀਂ ਚੱਲ ਰਿਹਾ ਕਿਉਂਕਿ ਕਈ ਦੇਸ਼ਾਂ ’ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਸਖਤ ਯਾਤਰਾ ’ਤੇ ਰੋਕ ਜਾਰੀ ਹੈ। ਜਿਸ ਨੇ ਦੁਨੀਆਭਰ ’ਚ 8.1 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਸੰ¬ਕ੍ਰਮਿਤ ਕੀਤਾ ਹੈ। ਦੂਜੇ ਪਾਸੇ ਇੰਟਰਨੈਸ਼ਨਲ ਕ੍ਰਿਕਟ ਕੌਂਸਲਿੰਗ ਭਾਵ ਆਈਸੀਸੀ ਨੂੰ ਇਸ ਸਾਲ ਟੀ20 ਵਰਲਡ ਕੱਪ ਦੇ ਆਯੋਜਨ ਨੂੰ ਲੈ ਕੇ ਜੁਲਾਈ ’ਚ ਫੈਸਲਾ ਕਰਨਾ ਹੈ। ਇਸ ਤੋਂ ਪਹਿਲਾਂ 10 ਜੂਨ ਨੂੰ ਇਸ ’ਤੇ ਫੈਸਲਾ ਹੋਣਾ ਸੀ। ਵੀਡੀਓ ਕੰਨਫਰਾਸਿੰਗ ’ਚ ਸੀਏ ਦੇ ਚੇਅਰਮੈਨ ਇੰਡੀਗਸ ਨੇ ਕਿਹਾ ਹੈ ‘ਮੈਂ ਕਹੂੰਗਾ ਕਿ ਇਸ ਦੀ ਸੰਭਾਵਨਾ ਨਹੀਂ ਹੈ... ਆਸਟੇ੍ਰਲੀਆ ’ਚ 16 ਦੇਸ਼ਾਂ ਤੋਂ ਖਿਡਾਰੀ ਆਉਣਗੇ। ਜਦਕਿ ਜ਼ਿਆਦਾਤਰ ਦੇਸ਼ ਹਾਲੇ ਵੀ ਕੋਵਿਡ ਸਪਾਈਕਿੰਗ ਨਾਲ ਜੂਝ ਰਹੇ ਹਨ। ਇਸ ’ਤੇ ਆਈਸੀਸੀ ਬੋਰਡ ਨੇ ਫੈਸਲਾ ਕਰਨਾ ਸੀ ਕਿ ਇਸ ਸਾਲ ਟੀ20 ਵਰਲਡ ਕੱਪ ਹੋਣਾ ਹੈ ਜਾਂ ਨਹੀਂ ਪਰ ਇਸ ’ਤੇ ਫੈਸਲਾ ਨੂੰ ਅਗਲੇ ਮਹੀਨੇ ਤਕ ਟਾਲ ਦਿੱਤਾ ਹੈ। ਅਜਿਹੀਆਂ ਮੁਸ਼ਕਿਲਾਂ ਹਨ ਕਿ ਇਹ ਟੂਰਨਾਮੈਂਟ ਮੁਲਤਵੀਂ ਕਰ ਦਿੱਤਾ ਜਾਵੇਗਾ ਤੇ ਇਸ ਵਿੰਡੋ ਦੀ ਵਰਤੋਂ ਆਈਪੀਐੱਲ ਦੇ 13ਵੇਂ ਸੀਜਨ ਦੇ ਆਯੋਜਨ ਲਈ ਕੀਤਾ ਜਾਵੇਗਾ। ਇਸ ਤੱਥ ਦੇ ਬਾਵਜੂਦ ਆਸਟੇ੍ਰਲੀਆ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੈ ਜੋ ਕੋਰੋਨਾ ਵਾਇਰਸ ਦੇ ਕਹਿਰ ਨੂੰ ਸਮਤਲ ਕਰਨ ’ਚ ਕਾਮਯਾਬ ਰਿਹਾ ਹੈ।

Posted By: Sunil Thapa