ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਨਡੇ ਰੈਂਕਿੰਗ 'ਚ ਬਾਦਸ਼ਾਹਤ ਕਾਇਮ ਹੈ। ਇੰਟਰਨੈਸ਼ਨਲ ਕ੍ਰਿਕਟ ਕੌਂਸਲ ਵੱਲੋਂ ਜਾਰੀ ਤਾਜ਼ਾ ਵਨਡੇ ਰੈਂਕਿੰਗ 'ਚ ਵਿਰਾਟ ਬੱਲੇਬਾਜ਼ੀ 'ਚ ਜਦਕਿ ਬੁਮਰਾਹ ਗੇਂਦਬਾਜ਼ੀ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਕਾਇਮ ਹਨ। ਮਗੰਲਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ਦੀ ਟੌਪ ਪੁਜ਼ੀਸ਼ਨ 'ਚ ਕੋਈ ਬਦਲਾਅ ਨਹੀਂ ਹੋਇਆ ਹੈ।

ਭਾਰਤੀ ਟੀਮ ਦੇ ਧੁਰੰਧਰ ਬੱਲੇਬਾਜ਼ ਵਿਰਾਟ ਕੋਹਲੀ ਵਨਡੇ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਬਣੇ ਹੋਏ ਹਨ। ਉੱਥੇ ਹੀ ਉਪ ਕਪਤਾਨ ਰੋਹਿਤ ਸ਼ਰਮਾ ਦੂਸਰੇ ਨੰਬਰ 'ਤੇ ਹਨ। ਪਾਕਿਸਤਾਨ ਦੇ ਬਾਬਰ ਆਜ਼ਮ ਤਾਜ਼ਾ ਰੈਂਕਿੰਗ 'ਚ ਤੀਜੇ ਨੰਬਰ 'ਤੇ ਕਾਇਮ ਹਨ। ਵਿਰਾਟ ਕੋਲ 895 ਅੰਕ ਹਨ ਜਦਕਿ ਰੋਹਿਤ ਉਨ੍ਹਾਂ ਤੋਂ 32 ਅੰਕ ਪਿੱਛੇ 863 ਅੰਕ 'ਤੇ ਹੈ। 834 ਅੰਕ ਲੈ ਕੇ ਪਾਕਿ ਟੀਮ ਦੇ ਨਵੇਂ ਟੀ20 ਕਪਤਾਨ ਬਾਬਰ ਆਜ਼ਮ ਤੀਸਰੇ ਨੰਬਰ 'ਤੇ ਹਨ।

ਵਨਡੇ ਦੀ ਗੇਂਦਬਾਜ਼ੀ ਰੈਂਕਿੰਗ 'ਚ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 797 ਅੰਕ ਲੈ ਕੇ ਪਹਿਲੇ ਨੰਬਰ 'ਤੇ ਹਨ। ਨਿਊਜ਼ੀਲੈਂਡ ਜੇ ਟ੍ਰੈਂਟ ਬੋਲਡ 740 ਅੰਕ ਲੈ ਕੇ ਦੂਸਰੇ ਜਦਕਿ ਅਫ਼ਗਾਨਿਸਤਾਨ ਦੇ ਸਪਿੱਨਰ ਮੁਜੀਬ-ਉਲ-ਰਹਿਮਾਨ 707 ਅੰਕ ਲੈ ਕੇ ਤੀਸਰ ਸਥਾਨ 'ਤੇ ਪਹੁੰਚ ਗਏ ਹਨ।

Posted By: Seema Anand