ਲੀਡਸ: ਵਰਲਡ ਕੱਪ 2019 ਦਾ 27ਵਾਂ ਮੈਚ ਮੇਜ਼ਬਾਨ ਇੰਗਲੈਂਡ ਤੇ ਸ੍ਰੀਲੰਕਾ ਦਰਮਿਆਨ ਲੀਡਸ 'ਚ ਖੇਡਿਆ ਗਿਆ। ਇਸ ਮੈਚ 'ਚ ਬੇਹੱਦ ਮਜ਼ਬੂਤ ਇੰਗਲੈਂਡ ਦੀ ਟੀਮ ਨੂੰ ਕਮਜ਼ੋਰ ਸ੍ਰੀਲੰਕਾ ਨੇ 20 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਇਸ ਨੂੰ ਵਰਲਡ ਕੱਪ ਦਾ ਵੱਡਾ ਉਲਟ ਫੇਰ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ। ਸ੍ਰੀਲੰਕਾ ਵੱਲੋਂ ਬਣਾਏ ਗਏ ਘੱਟ ਸਕੋਰ ਦੇ ਸਾਹਮਣੇ ਇੰਗਲੈਂਡ ਦੇ ਧਾਕੜ ਬੱਲੇਬਾਜ਼ ਟਿਕ ਨਹੀਂ ਸਕੇ ਤੇ 212 ਦੌੜਾਂ 'ਤੇ ਆਲ ਆਊਟ ਹੋ ਗਏ।ਇਸ ਮੈਚ 'ਚ ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ੍ਰੀਲੰਕਾ ਦੀ ਟੀਮ ਨੇ 50 ਓਵਰਾਂ 'ਚ 9 ਵਿਕਟਾਂ 'ਤੇ 232 ਦੌੜਾਂ ਬਣਾਈਆਂ। ਐਂਜਲੋ ਮੈਥਿਊਜ ਨੇ 115 ਗੇਂਦਾਂ 'ਤੇ 85 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਨੂੰ ਇਹ ਮੈਚ ਜਿੱਤਣ ਲਈ 233 ਦੌੜਾਂ ਬਣਾਉਣੀਆਂ ਸਨ ਪਰ ਮੇਜ਼ਬਾਨ ਟੀਮ ਲਸਿਥ ਮਲਿੰਗਾ, ਧੰਨਜੈ ਡੀ ਸਿਲਵਾ ਤੇ ਇਸੁਰੂ ਉਡਾਨਾ ਵਰਗੇ ਗੇਂਦਬਾਜ਼ਾਂ ਸਾਹਮਣੇ ਫਾਡੀ ਸਾਬਤ ਹੋਈ ਤੇ 47 ਓਵਰਾਂ 'ਚ 212 ਦੌੜਾਂ 'ਤੇ ਸਾਰੇ ਵਿਕਟਾਂ ਹੀ ਗਵਾ ਦਿੱਤੇ। ਇੰਗਲੈਂਡ ਵੱਲੋਂ ਬੇਨ ਸਟੋਕਸ ਨੇ ਨਾਦ 82 ਦੌੜਾਂ ਜਦੋਂਕਿ ਜੋ ਰੂਟ ਨੇ 57 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ 'ਚ ਭਰਪੂਰ ਕੋਸ਼ਿਸ਼ ਕੀਤੀ ਪਰ ਉਹ ਇਸ 'ਚ ਕਾਮਯਾਬ ਨਹੀਂ ਹੋ ਸਕੇ।

ਇੰਗਲੈਂਡ ਦੀ ਪਾਰੀ ਹੋਈ ਢਹਿ ਢੇਰੀ, ਸ੍ਰੀਲੰਕਾ ਦੇ ਗੇਂਦਬਾਜ਼ ਰਹੇ ਹਾਵੀ

ਦੂਜੀ ਪਾਰੀ 'ਚ ਇੰਗਲੈਂਡ ਦੀ ਸ਼ੁਰੂਆਤ ਕਾਫ਼ੀ ਖ਼ਰਾਬ ਰਹੀ। ਟੀਮ ਦੇ ਓਪਨਰ ਬੱਲੇਬਾਜ਼ ਜਾਨੀ ਬੇਅਰਸਟ੍ਰੋ ਆਪਣਾ ਖਾਤਾ ਵੀ ਨਾ ਖੋਲ੍ਹ ਸਕੇ ਤੇ ਇਸ ਪਾਰੀ ਦੀ ਦੂਜੀ ਗੇਂਦ 'ਤੇ ਆਊਟ ਹੋ ਗਏ। ਬੇਅਰਸਟ੍ਰੋ ਨੂੰ ਲਸਿਥ ਮਲਿੰਗਾ ਨੇ ਜ਼ੀਰੋ 'ਤੇ ਲੱਤ ਅੜਿੱਕਾ ਆਊਟ ਕੀਤਾ। ਇੰਗਲੈਂਡ ਦੇ ਧਾਕੜ ਬੱਲੇਬਾਜ਼ ਜੋ ਰੂਟ ਨੂੰ ਲਸਿਥ ਮਲਿੰਗਾ ਨੇ ਆਪਣਾ ਦੂਜਾ ਸ਼ਿਕਾਰ ਬਣਾਇਆ ਤੇ 14 ਦੇ ਸਕੋਰ 'ਤੇ ਕੁਸ਼ਲ ਮੇਂਡਿਸ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਇਸੁਰੂ ਉਡਾਨਾ ਦੀ ਗੇਂਦ 'ਤੇ ਕਟ ਐਂਡ ਬੋਲਡ ਆਊਟ ਹੋਏ। ਮੋਰਗਨ ਨੇ 21 ਦੌੜਾਂ ਦੀ ਪਾਰੀ ਖੇਡੀ। ਜੋ ਰੂਟ ਨੇ 57 ਦੌੜਾਂ ਬਣਾਈਆਂ ਤੇ ਉਹ ਮਲਿੰਗਾ ਦੀ ਗੇਂਦ 'ਤੇ ਕੁਸ਼ਲ ਪਰੇਰਾ ਦੇ ਹੱਥੋਂ ਕੈਚ ਆਊਟ ਹੋਏ। ਮਲਿੰਗਾ ਨੇ ਜੋਂਸ ਬਟਲਰ ਨੂੰ ਆਪਣਾ ਚੌਥਾ ਸ਼ਿਕਾਰ ਬਣਾਇਆ ਅਤੇ ਉਨ੍ਹਾਂ ਨੂੰ 10 ਦੌੜਾਂ ਦੇ ਨਿੱਜੀ ਸਕੋਰ 'ਤੇ ਲੱਤ ਅੜਿੱਕਾ ਆਊਂਟ ਕੀਤਾ। ਇੰਗਲੈਂਡ ਦਾ ਅੱਠਵਾਂ ਵਿਕਟ ਮੋਇਨ ਅਲੀ ਦੇ ਤੌਰ 'ਤੇ ਡਿੱਗਿਆ। ਮੋਇਨ ਨੇ 16 ਦੌੜਾਂ ਬਣਾਈਆਂ ਤੇ ਧੰਨਜੈ ਡੀ ਸਿਲਵਾ ਦੀ ਗੇਂਦ 'ਤੇ ਇਸੁਰੂ ਉਡਾਨ ਨੂੰ ਆਪਣੇ ਕੈਚ ਦੇ ਬੈਠੇ। ਧੰਨਜੈ ਡੀ ਸਿਲਵਾ ਨੇ ਆਦਿਲ ਰਾਸ਼ਿਦ ਨੂੰ ਇਕ ਦੌੜ 'ਦੇ ਕੈਚ ਆਊਟ ਕਰਵਾ ਦਿੱਤਾ। ਜੋਰਫ਼ਾ ਆਰਚਰ ਨੂੰ ਇਸੁਰੂ ਉਡਾਨਾ ਨੇ ਤਿੰਨ ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕੀਤਾ।

ਇੰਗਲੈਂਡ ਦੀ ਪਾਰੀ ਦੇ ਦੋ ਵਿਕਟ ਡਿੱਗੇ

ਦੁਜੀ ਪਾਰੀ 'ਚ ਇੰਗਲੈਂਡ ਦੀ ਸ਼ੁਰੂਆਤ ਕਾਫ਼ੀ ਖਰਾਬ ਰਹੀ। ਟੀਮ ਦੇ ਓਪਨਰ ਬੱਲੇਬਾਜ਼ ਜਾਨੀ ਬੇਅਰਸਟ੍ਰੋ ਆਪਣਾ ਖਾਤਾ ਵੀ ਨਾ ਖੋਲ੍ਹ ਸਕੇ ਤ ਇਸ ਪਾਰੀ ਦੀ ਦੂਜੀ ਹੀ ਗੇਂਦ 'ਤੇ ਆਊਟ ਹੋ ਗਏ। ਬੇਅਰਸਟ੍ਰੋ ਨੂੰ ਲਸਿਥ ਮਲਿੰਗਾ ਨੇ ਜ਼ੀਰੋ 'ਤੇ ਲੱਤ ਅੜਿੱਕਾ ਆਊਟ ਕੀਤਾ। ਇੰਗਲੈਂਡ ਦੇ ਧਾਕੜ ਬੱਲੇਬਾਜ਼ ਜੋ ਰੂਟ ਨੂੰ ਲਸਿਥ ਨੇ ਆਪਣਾ ਦੂਜਾ ਸ਼ਿਕਾਰ ਬਣਾਇਆ ਤੇ 14 ਦੌੜਾਂ ਦੇ ਸਕੋਰ 'ਤੇ ਕੁਸ਼ਲ ਮੇਂਡਿਸ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ।

ਨੌਵਾਂ ਵਿਕਟ ਡਿੱਗਾ

ਲਸਿਥ ਮਲਿੰਗ ਨੂੰ ਮਾਰਕ ਵੁਡ ਨੇ ਬੋਲਡ ਕਰ ਦਿੱਤਾ ਹੈ। ਉਨ੍ਹਾਂ ਨੇ ਪੰਜ ਗੇਂਦਾਂ 'ਤੇ ਇਕ ਦੌੜ ਬਣਾਈ।

ਸ੍ਰੀਲੰਕਾ ਦਾ ਅਠੱਵਾਂ ਵਿਕਟ ਡਿੱਗਾ

ਇਸੁਰੂ ਓਦਾਨਾ 6 ਦੌੜਾ ਬਣਾ ਕੇ ਵੁਡ ਦੀ ਗੇਂਦ 'ਤੇ ਰੂਟ ਦੇ ਹੱਥੋਂ ਕੈਚ ਹੋਇਆ।

ਸ੍ਰੀਲੰਕਾ ਦਾ ਸੱਤਵਾਂ ਵਿਕਟ ਡਿੱਗਾ

ਥਿਸਾਰ ਪਰੇਰਾ 2 ਦੌੜਾ ਬਣਾ ਕੇ ਆਊਟ ਹੋਏ।

ਸ੍ਰੀਲੰਕਾ ਨੂੰ ਲੱਗਾ ਇਕ ਹੋਰ ਝਟਕਾ

ਸ੍ਰੀਲੰਕਾ ਟੀਮ ਨੂੰ ਇਕ ਹੋਰ ਝਟਕਾ ਲੱਗਾ ਹੈ। ਧੰਨਜੈ ਡਿ ਸਿਲਵਾ 29 ਦੌੜਾਂ ਬਣਾ ਕੇ ਆਰਚਰ ਦੇ ਸ਼ਿਕਾਰ ਬਣੇ। ਜੋ ਰੂਟ ਨੇ ਇਕ ਸ਼ਾਨਦਾਰ ਕੈਚ ਫੜਿਆ।

35 ਓਵਰਾਂ ਦਾ ਖੇਡ ਸਮਾਪਤ

35 ਓਵਰਾਂ ਦਾ ਖੇਡ ਸਮਾਪਤ ਹੋਣ ਤੋਂ ਬਾਅਦ ਸ੍ਰੀਲੰਕਾ ਟੀਮ ਨੇ 155 ਦੌੜਾਂ ਬਣਾ ਲਈਆਂ ਹਨ। ਦੌੜਾਂ ਦੀ ਰਫਤਾਰ ਕਾਫੀ ਹੌਲੀ ਹੈ। ਪਿਛਲੇ 15 ਓਵਰਾਂ 'ਚ ਟੀਮ ਨੇ ਕਰੀਬ 50 ਦੌੜਾਂ ਬਣਾਈਆਂ ਹੈ। ਫਿਲਹਾਲ, ਮੈਦਾਨ ਮੈਥਿਊਸ ਡਟੇ ਹੋਏ ਹਨ।

ਆਦਿਲ ਨੇ ਪਲਟਿਆ ਮੈਚ

ਸ੍ਰ੍ਰੀਲੰਕਾ ਦੀ ਟੀਮ ਮੈਚ ਵਾਪਸੀ ਕਰਦੀ ਨਜ਼ਰ ਆ ਰਹੀ ਸੀ, ਪਰ ਆਦਿਲ ਨੇ ਦੋ ਵਿਕਟ ਲੈ ਕੇ ਮੈਚ ਹੀ ਪਲਟ ਦਿੱਤਾ। ਪਹਿਲਾਂ ਉਨ੍ਹਾਂ ਨੇ 46 ਦੌੜਾਂ ਬਣਾ ਕੇ ਖੇਡ ਰਹੇ ਕੁਸਲ ਮੈਂਡਿਸ ਨੂੰ ਪੈਵੇਲੀਅਨ ਭੇਜੇ। ਇਸ ਦੇ ਬਾਅਦ ਆਏ ਜੀਵਨ ਬਿਨਾਂ ਖਾਤਾ ਖੋਲ੍ਹੇ ਆਊਟ ਹੋਏ। ਸ੍ਰੀਲੰਕਾ ਟੀਮ ਵਾਪਸ ਅੱਧ-ਵਿਚਕਾਰ ਫਸੀ ਹੈ। 30 ਓਵਰਾਂ ਦਾ ਖੇਡ ਸਮਾਪਤ ਹੋਣ ਤੋਂ ਬਾਅਦ ਟੀਮ ਨੇ 5 ਵਿਕਟਾਂ ਦੇ ਨੁਕਸਾਨ 'ਤੇ 135 ਦੌੜਾਂ ਬਣਾ ਲਈਆਂ ਹਨ।

25 ਓਵਰਾਂ ਦਾ ਖੇਡ ਖਤਮ

25 ਓਵਰਾਂ ਦਾ ਖੇਡ ਸਮਾਪਤ ਹੋਣ ਤੋਂ ਬਾਅਦ ਸ੍ਰੀਲੰਕਾ ਟੀਮ ਨੇ 3 ਵਿਕਟ ਗੁਆ ਕੇ 113 ਦੌੜਾਂ ਬਣਾ ਲਈਆਂ ਹਨ। ਪਿਚ 'ਤੇ 21 ਮੈਥਿਊਸ ਤੇ ਮੈਂਡਿਸ 40 ਦੌੜਾਂ ਬਣਾ ਕੇ ਡਟੇ ਹੋਏ ਹਨ। ਹਾਲਾਂਕਿ, ਦੌੜਾਂ ਕਾਫੀ ਹੌਲੀ ਬਣਾ ਰਹੇ ਹਨ।

20 ਓਵਰਾਂ ਦਾ ਖੇਡ ਸਮਾਪਤ

20 ਓਵਰਾਂ ਦਾ ਖੇਡ ਖਤਮ ਹੋਣ ਦੇ ਬਾਅਦ ਸ੍ਰੀਲੰਕਾ ਦੀ ਟੀਮ ਨੇ 84 ਦੌੜਾਂ ਬਣਾ ਲਈਆਂ ਹਨ। ਹਾਲਾਂਕਿ, ਟੀਮ ਨੇ ਤਿੰਨ ਵਿਕਟ ਗੁਆ ਦਿੱਤੇ ਹਨ। ਪਿਚ 'ਤੇ ਕੁਸਲ ਮੇਂਡਿਸ ਤੇ ਮੈਥਿਊਸ ਡਟੇ ਹੋਏ।

ਸ੍ਰੀਲੰਕਾ ਦਾ ਫਸਿਆ ਖੇਡ

15 ਓਵਰਾਂ ਦਾ ਖੇਡ ਸਮਾਪਤ ਹੋਣ ਦੇ ਬਾਅਦ ਸ੍ਰੀਲੰਕਾ ਟੀਮ ਨੇ 3 ਵਿਕਟਾਂ ਗੁਆ ਕੇ 66 ਦੌੜਾਂ ਬਣਾ ਲਈਆਂ ਹਨ। ਇੰਗਲੈਂਡ ਦੀ ਟੀਮ ਫਿਲਹਾਲ ਮੈਚ 'ਚ ਹਾਵੀ ਹੈ। ਹਾਲਾਂਕਿ, ਕੁਸਲ ਮੇਂਡਿਸ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ।

ਸ੍ਰੀਲੰਕਾ ਨੂੰ ਲੱਗਾ ਤੀਸਰਾ ਝਟਕਾ

ਸ੍ਰੀਲੰਕਾ ਦੀ ਟੀਮ ਨੂੰ ਤੀਸਰਾ ਝਟਕਾ ਲੱਗਾ ਹੈ। ਅਵਿਸ਼ਕਾ 49 ਦੌੜਾਂ ਬਣਾ ਕੇ ਵੁੱਡ ਦੇ ਸ਼ਿਕਾਰ ਹੋਏ। ਫਿਲਹਾਲ ਟੀਮ ਨੇ ਤਿੰਨ ਵਿਕਟਾਂ ਦੇ ਨੁਕਸਾਨ 'ਤੇ 63 ਦੌੜਾਂ ਬਣਾ ਲਈਆਂ ਹਨ।

10 ਓਵਰਾਂ ਦਾ ਖੇਡ ਖਤਮ

ਦੋ ਵਿਕਟ ਡਿੱਗ ਜਾਣ ਦੇ ਬਾਅਦ ਸ੍ਰੀਲੰਕਾ ਟੀਮ ਨੇ ਸੰਭਾਲ ਕੇ ਬੱਲੇਬਾਜ਼ੀ ਕਰ ਰਹੇ ਹਨ। ਵਿਸ਼ਵ ਕੱਪ 'ਚ ਪਹਿਲਾ ਮੈਚ ਖੇਡ ਰਹੇ ਆਵਿਸ਼ਕਾ ਕਾਫੀ ਤਾਬੜਤੋੜ ਕਰ ਰਹੇ ਹਨ।


ਸ੍ਰੀਲੰਕਾ ਦੀ ਟੀਮ-

ਡਿਮੁੱਥ ਕਰੁਨਾਰਤਨੇ (ਕਪਤਾਨ). ਕੁਸ਼ਲ ਪਰੇਰਾ, ਅਵਿਸ਼ਕਾ ਫਰੈਂਨਡੋ, ਕੁਸ਼ਲ ਮੈਂਡਿਸ, ਐਂਜਲੋ ਮੈਥਿਊਸ, ਥਿਸਾਰਾ ਪਰੇਰਾ, ਜੀਵਨ ਮੈਂਡਿਸ, ਧਨੰਜੈਯ ਡੀ ਸਿਲਵਾ, ਇਸ਼ੁਰੂ ਉਡਾਨਾ, ਲਸਿਥ ਮਲਿੰਗਾ, ਨੁਵਾਨ ਪ੍ਰਦੀਪ।

ਇੰਗਲੈਂਡ ਦੀ ਟੀਮ-

ਜੇਮਸ ਵਿੰਸ, ਜਾਨੀ ਬੇਅਰਸਟ੍ਰੋ, ਜੋ ਰੂਟ, ਆਰੋਨ ਮਾਰਗਨ (ਕਪਤਾਨ), ਜੋਸ ਬਟਲਰ, ਬੇਨ ਸਟੋਕਸ, ਮੋਇਨ ਅਲੀ, ਕ੍ਰਿਸ ਵੋਕਸ, ਆਦਿਲ ਰਾਸ਼ਿਦ, ਜੋਫਰਾ ਆਰਚਰ, ਮਾਰਕ ਵੁੱਡ।

ਇੰਗਲੈਂਡ ਦੀ ਟੀਮ 'ਚ ਕੋਈ ਬਦਲਾਅ ਨਹੀਂ

ਇੰਗਲੈਂਡ ਦੀ ਟੀਮ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਮੋਇਨ ਅਲੀ ਦੇ ਇਹ 100ਵਾਂ ਵਨਡੇਅ ਮੈਚ ਹੈ। ਉਹ ਇੰਗਲੈਂਡ ਵੱਲੋਂ 100 ਵਨਡੇਅ ਖੇਡਣ ਵਾਲੇ 22ਵੇਂ ਖਿਡਾਰੀ ਬਣ ਗਏ ਹਨ।

ਸ੍ਰੀਲੰਕਾ ਦੀ ਟੀਮ 'ਚ ਦੋ ਬਦਲਾਅ

ਇੰਗਲੈਂਡ ਖ਼ਿਲਾਫ਼ ਇਸ ਮੈਚ ਲਈ ਸ੍ਰੀਲੰਕਾ ਨੇ ਦੋ ਬਦਲਾਅ ਕੀਤੇ ਹਨ। ਅੰਤਿਮ ਗਿਆਰਾਂ 'ਚ ਜੀਵਨ ਮੈਂਡਿਸ ਤੇ ਅਵਿਸ਼ਕਾ ਫਰੈਂਨਡੋ ਨੂੰ ਸ਼ਾਮਲ ਕੀਤਾ ਗਿਆ ਹੈ।

Posted By: Akash Deep