ਮੈਨਚੈਸਟਰ : ਭਾਰਤ ਤੇ ਪਾਕਿਸਤਾਨ ਦਰਮਿਆਨ ਮੈਨਚੈਸਟਰ ਦੇ ਓਲਡ ਟ੍ਰੇਫਰਡ ਮੈਦਾਨ 'ਤੇ ਵਰਲਡ ਕੱਪ 2019 ਦਾ 22ਵਾ ਮੁਕਾਬਲਾ ਖੇਡਿਆ ਗਿਆ। ਇਸ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਟੀਮ ਇੰਡੀਆ ਦੇ ਉਪ ਕਪਤਾਨ ਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸੈਂਕੜਾ ਲਾ ਕੇ ਟੀਮ ਦੀ ਜਿੱਤ ਦੀ ਨੀਂਹ ਰੱਖੀ।

ਇਸ ਮੈਚ 'ਚ ਪਾਕਿਸਤਾਨ ਦੇ ਕਪਤਾਨ ਸਰਫਰਾਜ ਅਹਿਮਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਅਜਿਹੇ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 50 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 336 ਦੌੜਾਂ ਬਣਾਈਆਂ। ਇਸ ਤਰ੍ਹਾਂ ਪਾਕਿਸਤਾਨ ਸਾਹਮਣੇ ਜਿੱਤ ਲਈ 337 ਦੌੜਾਂ ਦਾ ਟੀਚਾ ਸੀ ਪਰ ਮੀਂਹ ਦੀ ਵਜ੍ਹਾ ਨਾਲ 40 ਓਵਰਾਂ ਦਾ ਕਰ ਦਿੱਤਾ ਗਿਆ। ਇਸ ਤਰ੍ਹਾਂ ਪਾਕਿਸਤਾਨ ਦੀ ਟੀਮ ਨੇ 40 ਓਵਰਾ 'ਚ ਛੇ ਵਿਕਟਾਂ ਗੁਆ ਕੇ 212 ਦੌੜਾਂ ਬਣਾ ਸਕੀ।

ਇਸ ਤਰ੍ਹਾਂ ਟੀਮ ਇੰਡੀਆ ਨੂੰ ਡਰਵਰਥ ਲੁਇਸ ਦੇ ਨਿਯਮ ਦੇ ਆਧਾਰ ਤੇ 89 ਦੌੜਾਂ ਨਾਲ ਜਿੱਤ ਮਿਲੀ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਨੂੰ ਵਰਲਡ ਕੱਪ ਦੇ ਇਤਿਹਾਸ ਚ ਰਿਕਾਰਡ ਸਤਵੀਂ ਵਾਰ ਹਰਾਇਆ ਹੈ। ਪਾਕਿਸਤਾਨ ਵੱਲੋਂ ਸਲਾਮੀ ਬੱਲੇਬਾਜ਼ ਫਖ਼ਰ ਜਮਾਂ ਨੇ 62 ਦੌੜਾਂ, ਇਮਾਦ ਵਸੀਮ ਨੇ ਨਾਬਾਦ 46 ਦੌੜਾਂ ਤੇ ਬਾਬਰ ਆਜ਼ਮ ਨੇ 48 ਦੌੜਾਂ ਬਣਾਈਆਂ। ਭਾਰਤ ਵੱਲੋਂ ਹਾਰਦਿਕ ਪਾਂਡਿਆ, ਕੁਲਦੀਪ ਯਾਦਵ ਤੇ ਵਿਜੈ ਸ਼ੰਕਰ ਨੇ 2-2 ਵਿਕਟਾਂ ਹਾਸਲ ਕੀਤੀਆਂ।

Live Updation :


40 ਓਵਰਾਂ ਦਾ ਕੀਤਾ ਮੈਚ

ਮੀਂਹ ਨਾਲ ਰੁਕੇ ਮੈਚ 'ਚ ਪਾਕਿਸਤਾਨੀ ਸਾਈਡ ਦੇ 10 ਓਵਰ ਘੱਟ ਕਰ ਦਿੱਤੇ ਗਏ ਹਨ। ਇਸ ਤੋਂ ਬਾਅਦ ਪਾਕਿਸਤਾਨ ਨੂੰ ਜਿੱਤ ਲਈ 30 ਗੇਂਦਾਂ ਚ 136 ਦੌੜਾਂ ਬਣਾਉਣੀਆਂ ਹਨ, ਜੋ ਕਿ ਅਸੰਭਵ ਜਿਹਾ ਟੀਚਾ ਹੈ।

ਮੀਂਹ ਨੇ ਫਿਰ ਰੋਕਿਆ ਮੈਚ

35ਵੇਂ ਓਵਰ ਤੋਂ ਬਾਅਦ ਮੀਂਹ ਫਿਰ ਤੋਂ ਸ਼ੁਰੂ ਹੋ ਗਿਆ ਹੈ ਤੇ ਮੈਚ ਨੂੰ ਰੋਕ ਦਿੱਤਾ ਗਿਆ ਹੈ। ਜੇਕਰ ਅੱਗੇ ਮੈਚ ਨਹੀਂ ਵੀ ਹੁੰਦਾ ਤਾਂ ਵੀ ਭਾਰਤ ਦੀ ਜਿੱਤ ਪੱਕੀ ਹੋ ਜਾਵੇਗੀ। ਮੈਚ ਜੇਕਰ ਅੱਗੇ ਨਾ ਵੀ ਖੇਡਿਆ ਗਿਆ ਤਾਂ ਇਹ ਮੈਚ ਭਾਰਤ 86 ਦੌੜਾਂ ਨਾਲ ਜਿੱਤ ਜਾਵੇਗਾ।

30 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ 140/5

ਪਾਕਿਸਤਾਨ ਨੇ 30 ਓਵਰਾਂ ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 140 ਦੌੜਾਂ ਬਣਾ ਲਈਆਂ ਹਨ। ਪਾਕਿਸਤਾਨ ਨੂੰ ਇਥੋਂ ਜਿੱਤਣ ਲਈ 20 ਓਵਰਾਂ ਚ 197 ਦੌੜਾਂ ਬਣਾਉਣੀਆਂ ਹਨ, ਜੋ ਕਿ ਅਸੰਭਵ ਜਿਹਾ ਲੱਗ ਰਿਹਾ ਹੈ। ਕਿਉਂਕਿ ਕੋਈ ਵੱਡਾ ਬੱਲੇਬਾਜ਼ ਕ੍ਰੀਜ਼ 'ਤੇ ਮੌਜੂਦ ਨਹੀਂ ਹੈ।

ਮਲਿਕ ਵੀ ਹੋਏ ਆਊਟ

ਪਾਕਿਸਤਾਨੀ ਬੱਲੇਬਾਜ਼ ਸ਼ੋਇਬ ਮਲਿਕ ਹਾਰਦਿਕ ਪਾਂਡਿਆ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਏ। ਵੱਡੇ ਮੈਚ ਚ ਮਲਿਕ ਬਿਨਾਂ ਖਾਤਾ ਖੋਲ੍ਹੇ ਹੀ ਪਹਿਲੀ ਗੇਂਦ 'ਤੇ ਗੋਲਡਨ ਡੱਕ ਦਾ ਸ਼ਿਕਾਰ ਹੋਏ। ਇਸ ਵਿਕਟ ਤੋਂ ਬਾਅਦ ਭਾਰਤ ਦੀ ਜਿੱਤ ਲਗਪਗ ਪੱਕੀ ਹੋ ਗਈ ਹੈ।

ਹਫ਼ੀਜ਼ ਆਊਟ

ਪਾਕਿਸਤਾਨ ਦੇ ਮਿਡਲ ਆਰਡਰ ਬੈਟਸਮੈਨ ਮੁਹੰਮਦ ਹਫ਼ੀਜ਼ 09 ਦੌੜਾਂ ਬਣਾ ਕੇ ਪਾਂਡਿਆ ਦੀ ਗੇਂਦ 'ਤੇ ਵਿਜੈ ਸ਼ੰਕਰ ਨੂੰ ਕੈਚ ਦੇ ਬੈਠੇ।

20 ਓਵਰਾਂ ਦਾ ਖੇਡ ਖ਼ਤਮ

ਪਾਕਿਸਤਾਨ ਨੇ 337 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 20 ਓਵਰਾਂ 'ਚ ਇਕ ਵਿਕਟ ਦੇ ਨੁਕਸਾਨ 'ਤੇ 87 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਕ੍ਰੀਜ 'ਤੇ ਫਖ਼ਰ ਜਮਾਂ ਤੇ ਬਾਬਰ ਆਜ਼ਮ ਹਨ।

15 ਓਵਰਾਂ ਦੀ ਸਮਾਪਤੀ

15 ਓਵਰਾਂ ਦੀ ਸਮਾਪਤੀ ਤੋਂ ਬਾਅਦ ਟੀਮ ਨੇ ਇਕ ਵਿਕਟ ਦੇ ਨੁਕਸਾਨ ਤੇ 64 ਦੌੜਾਂ ਬਣਾ ਲਈਆਂ ਹਨ । ਇਸ ਵੇਲੇ ਕ੍ਰੀਜ 'ਤੇ ਫਖ਼ਰ ਜਮਾਂ ਤੇ ਬਾਬਰ ਆਜਮ ਮੌਜੂਦ ਹਨ। ਦੋਵਾਂ ਦਰਮਿਆਨ ਦੂਜੇ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।

ਮੈਦਾਨ 'ਤੇ ਦੁਬਾਰਾ ਨਹੀਂ ਉਤਰਣਗੇ ਭੁਵੀ

ਭੁਵਨੇਸ਼ਵਰ ਕੁਮਾਰ ਨੂੰ ਹੈਂਸਸਟ੍ਰੀਮ ਇੰਜਰੀ ਹੋਈ ਹੈ। ਜਿਸ ਦੀ ਵਜ੍ਹਾ ਨਾਲ ਪਾਕਿਸਤਾਨ ਖ਼ਿਲਾਫ਼ ਹੁਣ ਮੈਦਾਨ 'ਤੇ ਨਹੀਂ ਉੱਤਰ ਸਕਣਗੇ। ਭੁਵੀ ਨੇ ਇਸ ਮੈਚ 'ਚ 2.4 ਓਵਰ ਗੇਂਦਬਾਜ਼ੀ ਕੀਤੀ ਤੇ ਅੱਠ ਦੌੜਾਂ ਦਿੱਤੀਆਂ।

ਪਹਿਲੇ ਪਾਵਰਪਲੇਅ ਦਾ ਖੇਡ ਖ਼ਤਮ

10 ਓਵਰਾਂ ਦਾ ਖੇਡ ਖ਼ਤਮ ਹੋ ਚੁੱਕਾ ਹੈ ਤੇ ਇਸ ਵੇਲੇ ਪਾਕਿਸਤਾਨ ਦੀ ਟੀਮ ਨੇ ਇਕ ਵਿਕਟ ਦੇ ਨੁਕਸਾਨ 'ਤੇ 38 ਦੌੜਾਂ ਬਣਾ ਲਈਆਂ ਨ। ਪਾਕਿਸਤਾਨ ਇਸ ਵੇਲੇ 3.8 ਦੀ ਰਨ ਰੇਟ ਨਾਲ ਦੌੜਾਂ ਬਣਾ ਰਿਹਾ ਹੈ। ਹਾਲੇ ਪਾਕਿਤਸਾਨ ਨੂੰ ਜਿੱਤ ਲਈ 40 ਓਵਰਾਂ 'ਚ 299 ਦੌੜਾਂ ਬਣਾਉਣੀਆਂ ਹਨ।

ਪਾਕਿਸਤਾਨ ਦਾ ਪਹਿਲਾ ਵਿਕਟ ਡਿੱਗਿਆ

ਦੂਜੀ ਪਾਰੀ ਦੇ ਪੰਜਵੇਂ ਓਵਰ 'ਚ ਭੁਵੀ ਗੇਂਦਬਾਜ਼ੀ ਕਰ ਰਹੇ ਸਨ ਪਰ ਇਸ ਓਵਰ 'ਚ ਉਹ ਜ਼ਖ਼ਮੀ ਹੋ ਗਏ ਤੇ ਮੈਦਾਨ ਤੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ਵਿਜੈ ਸ਼ੰਕਰ ਨੇ ਉਨ੍ਹਾਂ ਦਾ ਓਵਰ ਪੂਰਾ ਕਰਨ ਆਏ ਤੇ ਪੰਜਵੀਂ ਗੇਂਦ 'ਤੇ ਹੀ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾ ਦਿੱਤੀ। ਇਮਾਮ ਉਲ ਹੱਕ ਸੱਤ ਦੌੜਾਂ ਬਣਾ ਕੇ ਲੱਤ ਅੜਿੱਕਾ ਆਊਟ ਹੋ ਗਏ।

ਭਾਰਤ ਦੀ ਚੰਗੀ ਸ਼ੁਰੂਆਤ

ਭਾਰਤੀ ਤੇਜ਼ ਗੇਂਦਬਾਜਾਂ ਨੇ ਚੰਗੀ ਸ਼ੁਰੂਆਤ ਕੀਤੀ ਹੈ। ਪਾਕਿਸਤਾਨੀ ਟੀਮ ਨੇ ਤਿੰਨ ਓਵਰਾਂ 'ਚ 12 ਦੌੜਾਂ ਬਣਾ ਲਈਆਂ ਹਨ।

ਪਾਕਿਸਤਾਨ ਦੀ ਪਾਰੀ ਦਾ ਆਗ਼ਾਜ਼

ਪਾਕਿਸਤਾਨ ਦੀ ਪਾਰੀ ਦਾ ਆਗ਼ਾਜ਼ ਫਖ਼ਰ ਜਮਾਂ ਤੇ ਇਮਾਮ ਉਲ ਹਕ ਨੇ ਕੀਤਾ ਹੈ। ਭਾਰਤ ਵੱਲੋਂ ਗੇਂਦਬਾਜ਼ੀ ਦੀ ਸ਼ੁਰੂਆਤ ਭੁਵਨੇਸ਼ਵਰ ਕੁਮਾਰ ਨੇ ਕੀਤੀ ਹੈ।

ਭਾਰਤ ਦੀ ਪਾਰੀ

ਭਾਰਤ ਵੱਲੋਂ ਰੋਹਿਤ ਸ਼ਰਮਾ ਨੇ 140 ਦੌਡਾਂ, ਵਿਰਾਟ ਕੋਹਲੀ ਨੇ 77, ਲੋਕੇਸ਼ ਰਾਹੁਲ ਨੇ 57 ਦੌੜਾਂ ਤੇ ਹਾਰਦਿਕ ਪਾਂਡਿਆ ਨੇ 26 ਦੌੜਾਂ ਦੀ ਪਾਰੀ ਖੇਡੀ। ਉਥੇ ਪਾਕਿਸਤਾਨ ਵੱਲੋਂ ਮੁਹੰਮਦ ਆਮਿਰ ਨੇ 3, ਹਸਨ ਹਲੀ ਅਤੇ ਵਹਾਬ ਰਿਆਜ ਨੂੰ ਇਕ ਇਕ ਵਿਕਟ ਲਿਆ।

ਭਾਰਤ ਦਾ ਸਕੋਰ 336/5

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਲੇ ਨਿਰਧਾਰਤ 50 ਓਵਰਾਂ 'ਚ 336 ਦੌੜਾਂ ਬਣਾਈਆਂ। ਇਸ ਦੌਰਾਨ ਟੀਮ ਦੇ ਕੁੱਲ 5 ਵਿਕਟ ਡਿੱਗੇ।

ਵਿਰਾਟ ਕੋਹਲੀ ਹੋਏ ਆਊਟ

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ 77 ਦੌੜਾਂ ਬਣਾ ਕੇ ਆਊਟ ਹੋ ਗਏ ਹਨ। ਵਿਰਾਟ ਵੀ ਮੁਹੰਮਦ ਆਮਿਰ ਦਾ ਸ਼ਿਕਾਰ ਬਣੇ। ਵਿਰਾਟ ਨੇ 65 ਗੇਂਦਾਂ 'ਚ 77 ਦੌੜਾਂ ਬਣਾਈਆਂ। ਵਿਰਾਟ ਕੋਹਲੀ ਬਿਨਾਂ ਅੰਪਾਇਰ ਦਾ ਫੈਸਲੇ ਵੇਖੇ ਹੀ ਪੈਵੇਲੀਅਨ ਚਲੇ ਗਏ। ਬਾਅਦ 'ਚ ਅਲਟ੍ਰਾਐਜ਼ 'ਚ ਬੱਲੇ ਤੇ ਗੇਂਦ ਦਾ ਕੋਈ ਸੰਪਰਕ ਨਹੀਂ ਵਿਖਾਈ ਦਿੱਤਾ।

ਮੈਦਾਨ 'ਤੇ ਆਏ ਖਿਡਾਰੀ

ਭਾਰਤੀ ਬੱਲੇਬਾਜ਼ ਤੇ ਪਾਕਿਸਤਾਨ ਟੀਮ ਖ਼ਿਲਾਫ਼ ਮੈਦਾਨ 'ਤੇ ਆ ਚੁੱਕੇ ਹਨ।

7.10 'ਤੇ ਸ਼ੁਰੂ ਹੋਵੇਗਾ ਖੇਡ

ਭਾਰਤੀ ਸਮੇਂ ਅਨੁਸਾਰ ਸੱਤ ਵੱਜ ਕੇ ਦਸ ਮਿੰਟ 'ਤੇ ਖੇਡ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਇਹ ਮੈਚ ਪੂਰੇ 50-50 ਓਵਰਾਂ ਦਾ ਹੋਵੇਗਾ।

ਮੀਂਹ ਰੁਕਿਆ ਖੇਡ ਸ਼ੁਰੂ ਹੋਣ ਦੀ ਉਮੀਦ

ਮੀਂਹ ਬੰਦ ਹੋ ਗਿਆ ਹੈ। ਇਸ ਤੋਂ ਬਾਅਦ ਧੁੱਪ ਨਿੱਕਲੀ ਹੈ ਤੇ ਮੈਦਾਨ ਤੋਂ ਕਵਰਸ ਹਟਾਏ ਗਏ ਹਨ ਅਜਿਹੇ 'ਚ ਕਹਿ ਸਕਦੇ ਹਾਂ ਕਿ ਅਗਲੇ ਕੁਝ ਮਿੰਟਾਂ 'ਚ ਮੈਚ ਸ਼ੁਰੂ ਹੋ ਸਕਦਾ ਹੈ। ਇਸ ਮੀਂਹ ਨਾਲ ਮੈਚ 'ਤੇ ਕੋਈ ਅਸਰ ਨਹੀਂ ਪਵੇਗਾ । ਮੈਚ ਹਾਲੇ ਵੀ 50-50 ਓਵਰਾਂ ਦਾ ਹੀ ਖੇਡਿਆ ਜਾਵੇਗਾ।


06.11 PM

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਇਸ ਮੁਕਾਬਲੇ 'ਚ 57ਵਾਂ ਸਕੋਰ ਬਣਾਉਂਦੇ ਹੀ 11 ਹਜ਼ਾਰੀ ਬਣ ਗਏ। ਵਿਰਾਟ ਨੇ ਇਸ ਮਾਮਲੇ 'ਚ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ।

05.52PM

ਭਾਰਤੀ ਟੀਮ ਦੇ ਸਾਬਕਾ ਕਪਤਾਨ ਐੱਮਐੱਸ ਧੋਨੀ ਦੇ ਆਊਟ ਹੋਣ ਤੋਂ ਬਾਅਦ ਕ੍ਰੀਜ਼ 'ਤੇ ਆਏ ਹਨ।

05.49 PM

ਵਹਾਬ ਰਿਆਜ਼ ਦੇ ਇਸ ਓਵਰ ਦੀ ਪਹਿਲੀ ਗੇਂਦ 'ਤੇ ਕੋਹਲੀ ਨੇ ਚੌਕਾ ਲਗਾਇਆ। 42ਵੇਂ ਓਵਰ 'ਚ ਕੁੱਲ 7 ਗੌੜਾਂ ਆਈਆਂ। ਭਾਰਤ ਦਾ ਸਕੋਰ 261/02, 42 ਓਵਰ

05.45 PM

41 ਓਵਰਾਂ ਬਾਅਦ ਭਾਰਤ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ 'ਤੇ 254 ਦੌੜਾਂ।

05.38 PM

ਭਾਰਤ ਦਾ ਸਕੋਰ-238/02, 39 ਓਵਰ। ਵਿਰਾਟ ਕੋਹਲੀ ਤੇ ਹਾਰਦਿਕ ਪਾਂਡਿਆ ਕ੍ਰੀਜ਼ 'ਤੇ।

05.35 PM

ਰੋਹਿਤ ਸ਼ਰਮਾ ਆਊਟ

ਰੋਹਿਤ ਸ਼ਰਮਾ 140 (113 ਗੇਂਦਾਂ) ਦੌੜਾਂ ਆਊਟ ਹੋ ਗਏ। ਉਹ ਹਸਨ ਅਲੀ ਦੀ ਗੇਂਦ 'ਤੇ ਵਹਾਬ ਰਿਆਜ਼ ਨੂੰ ਕੈਚ ਦੇ ਬੈਠੇ। ਰੋਹਿਤ ਸ਼ਰਮਾ ਨੇ ਆਪਣੀ ਪਾਰੀ 'ਚ 13 ਚੌਕੇ ਤੇ ਤਿੰਨ ਛੱਕੇ ਲਗਾਏ।

05.32 PM

38 ਓਵਰਾਂ ਬਾਅਦ ਭਾਰਤ ਨੇ 230 ਦੌੜਾਂ ਬਣਾ ਲਈਆਂ ਹਨ। ਰੋਹਿਤ ਸ਼ਰਮਾ 136 ਅਤੇ ਵਿਰਾਟ 30 ਦੌੜਾਂ ਬਣਾ ਕੇ ਖੇਡ ਰਹੇ ਹਨ।

05.28 PM

ਭਾਰਤ ਦਾ ਸਕੋਰ- 220/01. 36 ਓਵਰ

05.17 PM

ਭਾਰਤ ਦੀਆਂ 200 ਦੌੜਾਂ ਪੂਰੀਆਂ

ਭਾਰਤ ਨੇ 35 ਓਵਰਾਂ 'ਚ 200 ਦੌੜਾਂ ਪੂਰੀਆਂ ਕਰ ਲਈਆਂ ਹਨ। ਰੋਹਿਤ 119 ਅਤੇ ਵਿਰਾਟ 24 ਦੌੜਾਂ ਬਣਾ ਕੇ ਨਾਬਾਦ ਹਨ। ਭਾਰਤ ਦਾ ਸਕੋਰ 25 ਓਵਰਾਂ ਬਾਅਦ 206/01

05.12 PM

ਭਾਰਤ ਦਾ ਸਕੋਰ- 191/01, 33 ਓਵਰ

05.09 PM

32 ਓਵਰਾਂ ਬਾਅਦ ਭਾਰਤ ਦਾ ਸਕੋਰ 187/01,ਕੋਹਲੀ 20 ਅਤੇ ਰੋਹਿਤ 104 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ।

05.00 PM

ਰੋਹਿਤ ਸ਼ਰਮਾ ਦਾ ਸੈਂਕੜਾ

ਵਿਸ਼ਵ ਕੱਪ 2019 'ਚ ਹਿੱਟਮੈਨ ਰੋਹਿਤ ਸ਼ਰਮਾ ਨੇ 85 ਗੇਦਾਂ 'ਚ ਆਪਣਾ ਦੂਸਰਾ ਸੈਂਕੜਾ ਪੂਰਾ ਕੀਤਾ।

04.57 PM

ਕਪਤਾਨ ਸਰਫ਼ਰਾਜ਼ ਤੇਜ਼ ਗੇਂਦਬਾਜ਼ ਆਮਿਰ ਨੂੰ ਦੁਬਾਰਾ ਅਟੈਕ 'ਤੇ ਲਿਆਏ ਹਨ। ਪਹਿਲੀ ਗੇਂਦ 'ਤੇ ਰੋਹਿਤ ਸ਼ਰਮਾ ਨੇ ਇਕ ਦੌੜ ਲਈ, ਬਾਕੀ ਦੀਆਂ ਗੇਂਦਾਂ ਵਿਰਾਟ ਕੋਹਲੀ ਨੇ ਡਾਟ ਖੇਡੀਆਂ। ਆਮਿਰ ਦੀ ਸ਼ਾਨਦਾਰ ਗੇਂਦਬਾਜ਼ੀ ਜਾਰੀ ਹੈ। ਭਾਰਤ 165/1, 29 ਓਵਰਾਂ ਬਾਅਦ।

04.52 PM

ਭਾਰਤ ਦਾ ਸਕੋਰ 28 ਓਵਰਾਂ ਬਾਅਦ ਇਕ ਵਿਕਟ ਦੇ ਨੁਕਸਾਨ 'ਤੇ 164 ਦੌੜਾਂ।

04.48 PM

ਰੋਹਿਤ ਸ਼ਰਮਾ ਸੈਂਕੜੇ ਨਜ਼ਦੀਕ

27 ਓਵਰਾਂ ਬਾਅਦ ਭਾਰਤ 160/01, 27ਵੇਂ ਓਵਰ 'ਚ ਰੋਹਿਤ ਨੇ ਹਸਨ ਅਲੀ ਨੂੰ ਇਕ ਛੱਕਾ ਲਗਾਇਆ। ਇਸ ਓਵਰ 'ਚ 09 ਦੌੜਾਂ ਆਈਆਂ। ਰੋਹਿਤ ਸ਼ਰਮਾ ਹੁਣ ਤਕ 03 ਛੱਕੇ ਲਗਾ ਚੁੱਕੇ ਹਨ। ਰੋਹਿਤ ਸੈਂਕੜੇ ਨਜ਼ਦੀਕ ਹਨ ਉਹ 92 ਦੌੜਾਂ ਬਣਾ ਕੇ ਨਾਬਾਦ ਹਨ।

04.40 PM

25 ਓਵਰ ਖ਼ਤਮ

ਅੱਧੇ ਓਵਰ ਹੋ ਚੁੱਕੇ ਹਨ। ਭਾਰਤ ਨੇ ਇਕ ਵਿਕਟ ਦੇ ਨੁਕਸਾਨ 'ਤੇ 146 ਦੌੜਾਂ ਬਣਾ ਲਈਆਂ ਹਨ। ਰੋਹਿਤ ਸ਼ਰਮਾ 81 ਤੇ ਵਿਰਾਟ 3 ਦੌੜਾਂ ਬਣਾ ਕੇ ਨਾਬਾਦ ਹਨ।

ਕੇਐੱਲ ਰਾਹੁਲ ਆਊਟ

23ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਕੇਐਲ ਰਾਹੁਲ ਵਹਾਬ ਦਾ ਸ਼ਿਕਾਰ ਬਣੇ। ਕੇਐੱਲ ਰਾਹੁਲ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸਨ। ਉਨ੍ਹਾਂ ਨੇ 78 ਗੇਂਦਾਂ 'ਤੇ 57 ਦੌੜਾਂ ਬਣਾਈਆਂ।

04.08 PM

ਭਾਰਤ ਦਾ ਸਕੋਰ-134/0, 23 ਓਵਰ

ਕਪਤਾਨ ਸਰਾਫ਼ਰਾਜ਼ ਖ਼ਾਨ ਨੇ ਅਨੁਭਵੀ ਹਫੀਜ਼ ਨੂੰ ਗੇਂਦ ਸੌਂਪੀ। ਰੋਹਿਤ ਸ਼ਰਮਾ ਨੇ ਹਫੀਜ਼ ਦੀ ਪਹਿਲੀ ਗੇਂਦ 'ਤੇ ਹੀ ਸ਼ਾਨਦਾਰ ਚੌਕਾ ਲਗਾ ਓਵਰ ਦੀ ਸ਼ੁਰੂਆਤ ਕੀਤੀ। ਪੰਜਵੀਂ ਗੇਂਦ ਤੇ ਕੇਐੱਲ ਰਾਹੁਲ ਨੇ ਛੱਕਾ ਜੜਿਆ।

04.23 PM

ਰਾਹੁਲ ਦੀ ਫਿਫਟੀ

ਸੋਇਬ ਦੀ ਗੇਂਦ 'ਤੇ ਸ਼ਾਨਦਾਰ ਛੱਕਾ ਜੜ ਕੇਐੱਲ ਰਾਹੁਲ ਨੇ ਆਪਣੀ ਫਿਫਟੀ ਪੂਰੀ ਕੀਤੀ।

04.22 PM

21 ਓਵਰ ਹੋ ਚੁੱਕੇ ਹਨ। ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ 112 ਦੌੜਾਂ ਬਣਾ ਲਈਆਂ ਹਨ। ਕੇ ਐੱਲ ਰਾਹੁਲ ਆਪਣੇ ਅਰਧ ਸੈਂਕੜੇ ਕਰੀਬ ਪਹੁੰਚ ਗਏ ਹਨ। ਉਹ 43 ਦੌੜਾਂ 'ਤੇ ਨਾਬਾਦ ਹਨ।

03.20 PM

ਪਿਛਲੇ ਕੁਝ ਓਵਰਾਂ 'ਚ ਪਾਕਿਸਤਾਨੀ ਗੇਂਦਬਾਜ਼ਾਂ ਨੇ ਦੌੜਾਂ ਤੇ ਥੋੜ੍ਹਾ ਜਿਹਾ ਵਿਰਾਮ ਲਗਾਇਆ ਹੈ।

03.13 PM

ਭਾਰਤ ਦਾ ਸਕੋਰ 103/0, 19 ਓਵਰਾਂ ਬਾਅਦ

04.10 PM

ਰੋਹਿਤ ਸ਼ਰਮਾ ਤੇ ਕੇਐੱਲ ਰਾਹੁਲ ਨੇ ਸੈਂਕੜੇ ਦੀ ਸਾਂਝੇਦਾਰੀ ਕਰ ਲਈ ਹੈ। ਰਾਹੁਲ ਸਮਝਦਾਰੀ ਨਾਲ ਖੇਡ ਰਹੇ ਹਨ। ਬਿਨਾਂ ਕੋਈ ਰਿਸਕ ਲਏ ਉਹ ਰੋਹਿਤ ਸ਼ਰਮਾ ਦਾ ਸਾਥ ਨਿਭਾਅ ਰਹੇ ਹਨ।

17 ਓਵਰਾਂ ਬਾਅਦ ਭਾਰਤ 99/0

ਰੋਹਿਤ ਸ਼ਰਮਾ 60 ਦੌੜਾਂ ਤੇ ਕੇਐੱਲ ਰਾਹੁਲ 36 ਦੌੜਾਂ ਬਣਾ ਕੇ ਨਾਬਾਦ ਹਨ।

04.04 PM

ਭਾਰਤ ਦਾ ਸਕੋਰ- 87/0, 15 ਓਵਰ

03.54 PM

13 ਓਵਰਾਂ ਬਾਅਦ ਭਾਰਤ 80/0

ਰੋਹਿਤ ਸ਼ਰਮਾ 50 ਅਤੇ ਕੇਐੱਲ ਰਾਹੁਲ 28 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ।

03.50 PM

ਰੋਹਿਤ ਸ਼ਰਮਾ ਦੀ ਸ਼ਾਨਦਾਰ ਫਿਫਟੀ

ਰੋਹਿਤ ਸ਼ਰਮਾ ਸ਼ਾਨਦਾਰ ਫਾਰਮ 'ਚ ਹਨ। ਉਨ੍ਹਾਂ ਨੇ 34 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ। 12 ਓਵਰਾਂ ਬਾਅਦ ਟੀਮ ਇੰਡੀਆ ਨੇ ਬਿਨਾਂ ਕਿਸੇ ਨੁਕਸਾਨ ਦੇ 79 ਦੌੜਾਂ ਬਣਾ ਲਈਆਂ ਹਨ। ਸ਼ਾਦਾਬ ਖ਼ਾਨ ਦੇ ਇਸ ਓਵਰ 'ਚ ਰੋਹਿਤ ਸ਼ਰਮਾ ਨੇ ਇਸ ਛੱਕਾ ਤੇ ਇਕ ਚੌਕਾ ਜੜਿਆ।

03.44 PM

10 ਓਵਰਾ ਬਾਅਦ ਟੀਮ ਇੰਡੀਆ ਨੇ 54 ਦੌੜਾਂ ਬਣਾ ਲਈਆਂ ਹਨ।

ਪਾਵਰਪਲੇਅ 'ਚ ਮਾਰੀ ਬਾਜ਼ੀ

ਪਹਿਲੇ ਪਾਵਰਪਲੇਅ 'ਚ ਟੀਮ ਇੰਡੀਆ ਪਾਕਿਸਤਾਨ 'ਤੇ ਪੂਰੀ ਤਰ੍ਹਾਂ ਹਾਵੀ ਰਹੀ। 10 ਓੲਰਾਂ 'ਚ ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ 53 ਦੌੜਾਂ ਬਣਾ ਲਈਆਂ ਹਨ।

03.40 PM

ਵਹਾਬ ਰਿਆਜ਼ ਦੇ ਇਸ ਓਵਰ 'ਚ ਦੋਵਾਂ ਖਿਡਾਰੀਆਂ 'ਚ ਤਾਲਮੇਲ ਦੀ ਕਮੀ ਕਾਰਨ ਰੋਹਿਤ ਸ਼ਰਮਾ ਵਾਲ-ਵਾਲ ਰਨ ਆਊਟ ਹੋਣੋ ਬਚੇ।

03:35 PM :

8 ਓਵਰਾਂ ਤੋਂ ਬਾਅਦ ਟੀਮ ਇੰਡੀਆ ਦਾ ਸਕੋਰ 42 ਹੋਇਆ।

03,.20 PM

ਪੰਜ ਓਵਰਾਂ ਮਗਰੋ ਭਾਰਤ 20/0

03.09 PM

ਦੂਸਰਾ ਓਵਰ ਹਸਨ ਅਲੀ ਨੇ ਕੀਤਾ। ਓਵਰ 'ਚ ਕੁੱਲ 09 ਦੌੜਾਂ ਆਈਆਂ।

03.05 PM

ਮੁਹੰਮਦ ਆਮਿਰ ਦੀ ਸ਼ਾਨਦਾਰ ਸ਼ੁਰੂਆਤ

ਮੁਹੰਮਦ ਆਮਿਰ ਨੇ ਪਹਿਲਾ ਓਵਰ ਮੇਡਨ ਕੀਤਾ। ਪਹਿਲੇ ਓਵਚ ਸਟ੍ਰਾਈਕ 'ਤੇ ਕੇਐੱਲ ਰਾਹੁਲ ਰਹੇ।

2:30 PM : ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।

ਪਲੇਇੰਗ ਇਲੈਵਨ (ਭਾਰਤ) : ਰੋਹਿਤ ਸ਼ਰਮਾ, ਕੇਐੱਲ ਰਾਹੁਲ, ਵਿਰਾਟ ਕੋਹਲੀ (ਕਪਤਾਨ), ਵਿਜੈ ਸ਼ੰਕਰ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਹਾਰਦਿਕ ਪਾਂਡਿਆ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ।

ਪਾਕਿਸਤਾਨ : ਫਖ਼ਰ ਜ਼ਮਾਨ, ਇਮਾਮ-ਉਲ-ਹੱਕ, ਇਮਾਦ ਵਸੀਮ, ਬਾਬਰ ਆਜ਼ਮ, ਮੁਹੰਮਦ ਹਾਫਿਜ਼, ਸ਼ੋਇਬ ਮਲਿਕ, ਸਰਫਰਾਜ਼ ਅਹਿਮਦ (ਕਪਤਾਨ), ਸ਼ਾਦਾਬ ਖ਼ਾਨ, ਹਸਨ ਅਲੀ, ਵਹਾਬ ਰਿਆਜ਼, ਮੁਹੰਮਦ ਆਮਿਰ।

Posted By: Seema Anand