ਜੇਐੱਨਐੱਨ, ਨਵੀਂ ਦਿੱਲੀ : ਦੁਬਈ 'ਚ ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਨੂੰ ਪਾਕਿਸਤਾਨ ਤੋਂ ਮਿਲੀ ਹਾਰ ਤੋਂ ਬਾਅਦ ਰਾਜਧਾਨੀ ਦੇ ਕੁਝ ਖੇਤਰਾਂ 'ਚ ਪਟਾਕੇ ਵਜਾਏ ਗਏ। ਇਸ ਨਾਲ ਲੋਗ ਆਹਤ ਨਜ਼ਰ ਆਏ। ਸਾਬਕਾ ਕ੍ਰਿਕਟਰ ਗੌਤਮ ਗੰਭੀਰ ਤੇ ਵਰਿੰਦਰ ਸਹਿਵਾਗ ਨੇ ਟਵੀਟ ਕਰ ਕੇ ਅਜਿਹੇ ਲੋਕਾਂ ਨੂੰ ਆੜੇ ਹੱਥੀਂ ਲੈ ਕੇ ਜਮ ਕੇ ਖਰੀ-ਖੋਟੀ ਸੁਣਾਈ।

ਪਟਾਕੇ ਵਜਾਉਣ ਵਾਲਿਆਂ ਦੀ ਹਰਕਤ ਨੂੰ ਸ਼ਰਮਨਾਕ ਦੱਸਿਆ। ਆਮ ਲੋਕਾਂ ਨੇ ਵੀ ਇੰਟਰਨੈੱਟ ਮੀਡੀਆ 'ਤੇ ਅਜਿਹਾ ਕਰਨ ਵਾਲਿਆਂ ਦੀ ਤਾੜਨਾ ਕੀਤੀ। ਸਾਬਕਾ ਦਿੱਲੀ ਤੋਂ ਭਾਜਪਾ ਸੰਸਦ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਟਵੀਟ ਕਰ ਕੇ ਕਿਹਾ ਕਿ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ ਭਾਰਤੀ ਨਹੀਂ ਹੋ ਸਕਦੇ। ਅਸੀਂ ਆਪਣੀ ਟੀਮ ਦੇ ਖਿਡਾਰੀਆਂ ਦੇ ਨਾਲ ਖੜ੍ਹੇ ਹਾਂ। ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਟਵੀਟ ਕਰ ਕੇ ਸਵਾਲ ਕੀਤਾ ਕਿ ਜਦੋਂ ਪਟਾਕੇ 'ਤੇ ਪਾਬੰਧੀ ਲਾਈ ਗਈ ਹੈ ਤਾਂ ਅਚਾਨਕ ਇਹ ਕਿਥੋਂ ਆ ਗਏ। ਉਨ੍ਹਾਂ ਨੇ ਲਿਖਿਆ, ਦੇਸ਼ ਦੇ ਕਈ ਹਿੱਸਿਆ 'ਚ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਪਟਾਕੇ ਵਜਾਏ ਗਏ। ਉਹ ਕ੍ਰਿਕਟ ਦੀ ਜਿੱਤ ਦਾ ਜਸ਼ਨ ਮਨਾ ਰਹੇ ਹੋਣਗੇ ਤਾਂ ਫਿਰ ਦੀਵਾਲੀ 'ਤੇ ਪਟਾਕੇ ਵਜਾਉਣ ਦਾ ਕੀ ਹਰਜ ਹੈ। ਇਹ ਪਾਖੰਡ ਕਿਉਂ, ਸਾਰਾ ਗਿਆਨ ਉਦੋਂ ਹੀ ਯਾਦ ਆਉਂਦਾ ਹੈ।

ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਵੀ ਟਵੀਟ ਕੀਤਾ ਕਿ ਜੋ ਕ੍ਰਿਕਟ ਦੇ ਮੈਦਾਨ 'ਚ ਇਕ ਹਾਰ 'ਤੇ ਪਟਾਕੇ ਵਜਾ ਰਹੇ ਹਨ, ਉਹ ਜੰਗ ਦੇ ਮੈਦਾਨ 'ਚ ਕਿੱਧਰ ਖੜ੍ਹੇ ਹੋਣਗੇ। ਦੇਸ਼ 'ਚ ਛੋਟੇ-ਛੋਟੇ ਹਜ਼ਾਰਾਂ ਮਿੰਨੀ ਅੱਡੇ ਬਣ ਚੁੱਕੇ ਹਨ, ਇਨ੍ਹਾਂ ਅੱਡਿਆ 'ਚ ਭਾਰਤ ਦੀ ਹਾਰ 'ਤੇ ਰਾਤ ਭਰ ਪਟਾਕੇ ਵਜਾਏ ਗਏ। ਇਨ੍ਹਾਂ ਅੱਡਿਆਂ 'ਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਤੰਬੂ ਲੱਗੇ ਸੀ।