ICC cricket world cup 2019 England vs Australia Live Score : ਲੰਡਨ ਦੇ ਲਾਰਡਸ ਦੇ ਇਤਿਹਾਸਕ ਮੈਦਾਨ 'ਤੇ ਵਰਲਡ ਕੱਪ 2019 ਦਾ 32ਵਾਂ ਮੁਕਾਬਲਾ ਮੇਜ਼ਬਾਨ ਇੰਗਲੈਂਡ ਤੇ ਆਸਟ੍ਰੇਲੀਆ ਦਰਮਿਆਨ ਖੇਡਿਆ ਗਿਆ। ਇਸ ਮੈਚ 'ਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 64 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਆਸਟ੍ਰੇਲਿਆਈ ਟੀਮ 12 ਅੰਕਾਂ ਨਾਲ ਵਰਲਡ ਕੱਪ 2019 ਦੇ ਸੈਮੀਫਾਈਨਲ 'ਚ ਪਹੁੰਚ ਗਈ ਹੈ।ਇਸ ਮੁਕਾਬਲੇ 'ਚ ਇੰਗਲੈਂਡ ਦੇ ਕਪਤਾਨ ਇਓਨ ਮਾਰਗਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਅਜਿਹੇ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੰਗਾਰੂ ਟੀਮ ਨੇ ਆਰੋਨ ਫਿੰਚ ਦੇ ਸੈਂਕੜੇ ਤੇ ਡੇਵਿਡ ਵਾਰਨਰ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਸੱਤ ਵਿਕਟਾਂ 'ਤੇ 50 ਓਵਰਾਂ 'ਚ 285 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਇੰਗਲੈਂਡ ਦੀ ਟੀਮ 44.4 ਓਵਰਾਂ 'ਚ 221 ਦੌੜਾਂ ਬਣਾ ਕੇ ਢੇਰ ਹੋ ਗਈ ਤੇ ਮੈਚ 64 ਦੌੜਾਂ ਨਾਲ ਹਾਰ ਗਈ।

Live update :


ਆਦਿਲ ਰਸ਼ੀਦ ਦੇ ਰੂਪ 'ਚ ਡਿੱਗਿਆ ਆਖਰੀ ਵਿਕਟ

ਇੰਗਲੈਂਡ ਦਾ ਦਸਵਾਂ ਵਿਕਟ ਆਦਿਲ ਰਸ਼ੀਦ ਦੇ ਰੂਪ 'ਚ ਡਿੱਗਿਆ। 20 ਗੇਂਦਾਂ 'ਚ 25 ਦੌੜਾਂ ਬਣਾ ਕੇ ਆਦਿਲ ਰਸ਼ੀਦ ਮਿਸ਼ਲ ਸਟਾਰਕ ਦੇ ਚੌਥੇ ਸ਼ਿਕਾਰ ਬਣੇ।

ਆਰਚਰ ਆਊਟ

ਇੰਗਲੈਂਡ ਨੂੰ 9ਵਾਂ ਝਟਕਾ ਜੋਰਫਾ ਆਰਚਰ ਦੇ ਰੂਪ 'ਚ ਲੱਗਾ। ਜੇਸਨ ਬੇਹਰਨਡਾਰਫ ਦੇ ਪੰਜਵੇਂ ਸ਼ਿਕਾਰ ਦੇ ਰੂਪ 'ਚ ਆਰਚਰ ਇਕ ਦੌੜ ਬਣਾ ਕੇ ਡੇਵਿਡ ਵਾਰਨਰ ਦੇ ਹੱਥੋਂ ਕੈਚ ਆਊਟ ਹੋਏ।

ਕ੍ਰਿਸ ਵੋਕਸ ਹੋਏ ਆਊਟ

ਕ੍ਰਿਸ ਵੋਕਸ ਦੇ ਰੂਪ 'ਚ ਇੰਗਲੈਂਡ ਨੂੰ ਅੱਠਵਾਂ ਝਟਕਾ ਲੱਗਾ। ਕ੍ਰਿਸ ਵੋਕਸ 26 ਦੌੜਾਂ ਬਣਾ ਕੇ ਜੇਸਨ ਬੇਹਰਨਡਾਰਫ ਦੀ ਗੇਂਦ 'ਤੇ ਆਰੋਨ ਫਿੰਚ ਦੇ ਹੱਥੋਂ ਕੈਚ ਆਊਟ ਹੋਏ। ਹਾਲਾਂਕਿ ਕੈਚ ਗਲੇਨ ਮੈਕਸਵੈਲ ਨੇ ਕੀਤਾ।

ਮੋਇਨ ਅਲੀ ਆਊਟ

ਇੰਗਲੈਂਡ ਨੂੰ 7ਵਾਂ ਝਟਕਾ ਮੋਇਨ ਅਲੀ ਦੇ ਰੂਪ 'ਚ ਲੱਗਾ। ਮੋਇਨ ਅਲੀ ਛੇ ਦੌੜਾਂ ਬਣਾ ਕੇ ਜੇਸਨ ਬੇਹਰਨਡਾਰਫ ਦੀ ਗੇਂਦ 'ਤੇ ਅਲੈਕਸ ਕੈਰੀ ਦ ਹੱਥੋਂ ਕੈਚ ਆਊਟ ਹੋਏ।

ਸਟੋਕਸ ਆਊਟ

ਇੰਗਲੈਂਡ ਨੂੰ ਛੇਵਾਂ ਝਟਕਾ ਬੇਨ ਸਟੋਕਸ ਦੇ ਰੂਪ 'ਚ ਲੱਗਾ। ਸਟੋਕਸ ਨੇ 115 ਗੇਂਦਾਂ 'ਚ 89 ਦੌੜਾਂ ਬਣਾ ਕੇ ਮਿਸ਼ੇਲ ਸਟਾਰਕ ਦੀ ਗੇਂਦ 'ਤੇ ਕਲੀਨ ਬੋਲਡ ਹੋਏ

ਬਟਲਰ ਹੋਏ ਆਊਟ

ਇੰਗਲੈਂਡ ਨੂੰ ਪੰਜਵਾਂ ਝਟਕਾ ਬਟਲਰ ਦੇ ਰੂਪ 'ਚ ਲੱਗਾ। ਬਟਲਰ 27 ਗੇਂਦਾਂ 'ਚ 25 ਦੌੜਾਂ ਬਣਾ ਕੇ ਮਾਰਕਸ ਸਟੋਈਨਿਸ ਦੀ ਗੇਂਦ 'ਤੇ ਉਸਮਾਨ ਖ਼ਵਾਜਾ ਨੂੰ ਕੈਚ ਦੇ ਕੇ ਆਊਟ ਹੋਏ।

ਬੇਨ ਸਟੋਕਸ ਦਾ ਅਰਧ ਸੈਂਕੜਾ

ਬੇਨ ਸਟੋਕਸ ਨੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ ਤੇ ਕ੍ਰੀਜ 'ਤੇ ਟਿਕੇ ਹੋਏ ਹਨ। ਇੰਗਲੈਂਡ ਦੀ ਟੀਮ ਨੇ 26 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ 117 ਦੌੜਾਂ ਬਣਾ ਲਈਆਂ ਹਨ।

ਸੰਘਰਸ਼ ਕਰ ਰਹੀ ਐ ਇੰਗਲੈਂਡ ਦੀ ਟੀਮ

ਜਿੱਤ ਲਈ ਇਸ ਵੇਲੇ ਇੰਗਲੈਂਡ ਦੀ ਟੀਮ ਲਗਾਤਾਰ ਸੰਘਰਸ਼ ਕਰ ਰਹੀ ਹੈ। ਇਸ ਵੇਲੇ ਕ੍ਰੀਜ 'ਤੇ ਸਟੋਕਸ ਤੇ ਬਟਲਰ ਮੌਜੂਦ ਹਨ। ਦੋਵਾਂ ਦਰਮਿਆਨ 40 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। 20 ਓਵਰਾਂ ਤੋਂ ਬਾਅਦ ਇੰਗਲੈਂਡ ਦੀ ਟੀਮ ਨੇ ਚਾਰ ਵਿਕਟਾਂ 'ਤੇ 93 ਦੌੜਾਂ ਬਣਾ ਲਈਆਂ ਹਨ।

ਨਹੀਂ ਚੱਲੇ ਬੇਅਰਸਟ੍ਰੋ, ਚੌਥਾ ਵਿਕਟ ਵੀ ਡਿੱਗਿਆ

ਇੰਗਲੈਂਡ ਦੇ ਤੂਫ਼ਾਨੀ ਬੱਲੇਬਾਜ਼ ਇਸ ਮੈਚ 'ਚ ਦੌੜਾਂ ਬਣਾਉਣ ਲਈ ਜੂਝਦੇ ਰਹੇ। ਉਹ ਬੇਹਰਨਡਾਰਫ ਦੀ ਗੇਂਦ 'ਤੇ 27 ਦੌੜਾਂ ਬਣਾ ਕੇ ਪੈਟ ਕਮਿੰਸ ਦ ਹੱਥੋਂ ਕੈਚ ਆਊਟ ਹੋਏ। 14 ਓਵਰਾਂ ਤੋਂ ਬਾਅਦ ਇੰਗਲੈਂਡ ਨੇ ਚਾਰ ਵਿਕਟਾਂ ਦੇ ਨੁਕਸਾਨ 'ਤੇ 54 ਦੌੜਾਂ ਬਣਾ ਲਈਆਂ ਹਨ।

ਪਹਿਲੇ ਪਾਵਰ ਪਲੇਅ 'ਚ ਕੰਗਾਰੂ ਟੀਮ ਰਹੀ ਹਾਵੀ

ਪਹਿਲੇ ਪਾਵਰ ਪਲੇਅ 'ਚ ਕੰਗਾਰੂ ਟੀਮ ਮੇਜ਼ਬਾਨ ਟੀਮ 'ਤੇ ਪੂਰੀ ਤਰ੍ਹਾ ਹਾਵੀ ਵਿਖਾਈ ਦਿੱਤੀ। ਇੰਗਲੈਂਡ ਨੇ 10 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 39 ਦੌੜਾਂ ਬਣਾ ਲਈਆਂ ਹਨ।

ਸਸਤੇ 'ਚ ਆਊਟ ਹੋਏ ਮਾਰਗਨ

ਇੰਗਲੈਂਡ ਦੇ ਕਤਪਤਾਨ ਅਹਿਮ ਵਕਤ 'ਤੇ ਆਪਣਾ ਵਿਕਟ ਗੁਆ ਬੈਠੇ ਉਹ ਸਿਰਫ ਚਾਰ ਦੌੜਾਂ 'ਤੇ ਸਟਾਰਕ ਦੀ ਗੇਂਦ 'ਤੇ ਆਪਣਾ ਕੈਚ ਕਮਿੰਸ ਨੂੰ ਦੇ ਬੈਠੇ।

ਜੋ ਰੂਟ ਵੀ ਹੋਏ ਆਊਟ

ਇੰਗਲੈਂਡ ਦੇ ਅਹਿਮ ਬੱਲੇਬਾਜ਼ ਜੋ ਰੂਟ ਸਿਰਫ ਅੱਠ ਦੌੜਾਂ ਬਣਾ ਕੇ ਆਪਣਾ ਵਿਕਟਾਂ ਗੁਆ ਬੈਠੇ। ਰੂਟ ਨੂੰ ਮਿਸ਼ੇਲ ਸਟਾਰਕ ਨੇ ਆਪਣੀ ਗੇਂਦ 'ਤੇ ਕਲੀਨ ਬੋਲਡ ਕਰ ਦਿੱਤਾ।


ਇੰੰਗਲੈਂਡ ਨੂੰ ਲੱਗਾ ਪਹਿਲਾ ਝਟਕਾ

286 ਦੌੜਾਂ ਦੇ ਜਵਾਬ 'ਚ ਇੰਗਲੈਂਡ ਨੂੰ ਪਾਰੀ ਦੀ ਦੂਜੀ ਹੀ ਗੇਂਦ 'ਤ ਪਹਿਲਾ ਝਟਕਾ ਲੱਗਾ। ਜਦੋਂ ਜੇਸਨ ਬੇਹਰਨਡਾਰਫ ਨੇ ਜੇਮਸ ਵਿੰਗ ਨੂੰ ਬਿਨਾਂ ਖਾਤਾ ਖੋਲ੍ਹੇ ਕਲੀਨ ਬੋਲਡ ਕਰ ਦਿੱਤਾ।

ਆਸਟ੍ਰੇਲੀਆ ਨੇ ਬਣਾਏ 285 ਸਕੋਰ

ਕੰਗਾਰੂ ਟੀਮ ਨੇ 50 ਓਵਰਾਂ 'ਚ ਫਿੰਚ ਦੇ ਸੈਂਕੜੇ ਦੇ ਦਮ 'ਤੇ ਸੱਤ ਵਿਕਟਾਂ 'ਤੇ 285 ਦੌੜਾਂ ਬਣਾਈਆਂ। ਅਲੈਕਸ ਕੈਰੀ 38 ਜਦੋਂÎਕਿ ਮਿਸ਼ੇਲ ਸਟਾਰਕ 4 ਦੌੜਾਂ ਬਣਾ ਕੇ ਨਾਬਾਦ ਰਹੇ।

ਕਮਿੰਸ ਹੋਏ ਆਊਟ

ਆਸਟ੍ਰੇਲੀਆ ਨੂੰ ਸੱਤਵਾਂ ਝਟਕਾ ਪੈਟ ਕਮਿੰਸ ਦੇ ਰੂਪ 'ਚ ਲੱਗਾ। ਪੈਟ ਕਮਿੰਸ ਇਕ ਦੌੜ ਬਣਾ ਕੇ ਕ੍ਰਿਸ ਵੋਕਸ ਦਾ ਸ਼ਿਕਾਰ ਬਣੇ। ਉਨ੍ਹਾਂ ਦਾ ਕੈਚ ਜੋਂਸ ਬਟਲਰ ਨੇ ਕੀਤਾ।

ਸਮਿਥ ਦਾ ਕੈਚ ਜੋਰਫਾ ਆਰਚਰ ਨੇ ਲਪਿਕਆ

ਕਾਫੀ ਸੰਭਲ ਕੇ ਬੱਲੇਬਾਜ਼ੀ ਕਰ ਰਹੇ ਸਮਿਥ ਦਾ ਕੈਚ ਜੋਰਫਾ ਆਰਚਰ ਨੇ ਕੀਤਾ। ਉਨ੍ਹਾਂ ਨੇ 34 ਗੇਂਦਾਂ 'ਤੇ 38 ਦੌੜਾਂ ਬਣਾਈਆਂ। ਇੰਗਲੈਂਡ ਦੀ ਟੀਮ ਦਾ ਸਕੋਰ 250 ਹੋ ਗਿਆ ਹੈ।

ਰਨ ਆਊਟ ਹੋਏ ਸਟਾਇਨਿਸ

ਅੱਠ ਦੌੜਾਂ ਬਣਾ ਕੇ ਸਟਾਇਨਿਸ ਰਨ ਆਊਟ ਹੋ ਗਏ। ਆਸਟ੍ਰੇਲੀਆ ਨੇ ਆਪਣਾ ਪੰਜਵਾਂ ਵਿਕਟ ਗਵਾਇਆ। 42 ਓਵਰਾਂ ਤੋਂ ਬਾਅਦ ਕੰਗਾਰੂ ਟੀਮ ਨੇ ਪੰਜ ਵਿਕਟਾਂ 'ਤੇ 228 ਦੌੜਾਂ ਬਣਾ ਲਈਆਂ ਹਨ।

ਸਸਤੇ 'ਚ ਆਊਟ ਹੋਏ ਮੈਕਸਵੇਲ

ਮੈਕਸਵੇਲ ਨੂੰ ਮਾਰਕਵੁਡ ਨੇ ਆਪਣੇ ਸ਼ਿਕਾਰ ਬਣਾਇਆ ਤੇ 12 ਦੌੜਾਂ 'ਤੇ ਆਊਟ ਕੀਤਾ। ਕੰਗਾਰੂ ਟੀਮ ਨੇ 39 ਓਵਰਾਂ 'ਚ ਚਾਰ ਵਿਕਟ 'ਤੇ 213 ਦੌੜਾਂ ਬਣਾ ਲਈਆਂ ਹਨ।

ਫਿੰਚ ਹੋਏ ਆਊਟ

ਆਰੋਨ ਫਿੰਚ ਨੇ 115 ਗੇਂਦਾਂ 'ਤੇ ਆਪਣਾ ਸੈਂਕੜਾ ਪੂਰਾ ਕਰ ਲਿਆ ਤੇ ਇਸ ਦੇ ਬਾਅਦ ਆਪਣੀ ਪਾਰੀ ਦੀ ਆਗਲੀ ਹੀ ਗੇਂਦ 'ਤੇ ਜੋਫਰਾ ਦੀ ਗੇਂਦ 'ਤੇ ਕ੍ਰਿਜ਼ ਵੋਕਸ ਦੇ ਹੱਥੋਂ ਲਪਕ ਗਏ। ਉਨ੍ਹਾਂ ਨੇ 116 ਗੇਂਦਾਂ 'ਤੇ 100 ਦੌੜਾਂ ਦੀ ਪਾਰੀ ਖੇਡੀ ਹੈ।

ਫਿੰਚ ਤੇ ਵਾਰਨਰ ਦਾ ਅਰਧ ਸੈਂਕੜਾ

ਫਿੰਚ ਤੇ ਵਾਰਨਰ ਨੇ ਆਪਣੇ-ਆਪਣੇ ਅਰਧ ਸੈਂਕੜਾ ਪੂਰਾ ਕਰ ਲਿਆ ਹੈ। 20 ਓਵਰਾਂ 'ਚ ਆਸਟ੍ਰੇਲੀਆ ਨੇ 110 ਦੌੜਾਂ ਬਣਾ ਲਈਆਂ ਹਨ। ਫਿਲਹਾਲ ਕੋਈ ਵੀ ਵਿਕਟ ਨਹੀਂ ਡਿੱਗਾ।

ਆਸਟ੍ਰੇਲੀਆ ਦੀਆਂ 100 ਦੌੜਾਂ ਪੂਰੀਆਂ

ਇੰਗਲੈਂਡ ਦੇ ਖਿਲਾਫ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਕੰਗਾਰੂ ਟੀਮ ਨੇ ਬਿਨਾਂ ਕਿਸੇ ਨੁਕਸਾਨ ਦੇ 100 ਦੌੜਾਂ ਬਣਾ ਲਈਆਂ ਹਨ। 18 ਓਵਰਾਂ ਦੇ ਬਾਅਦ ਕੰਗਾਰੂ ਟੀਮ ਦਾ ਕੋਈ ਵਿਕਟ ਨਹੀਂ ਡਿੱਗਾ। ਦੋਨਾਂ ਓਪਨਰ ਬੱਲੇਬਬਾਜ਼ ਰੀਦਮ 'ਚ ਨਜ਼ਰ ਆ ਰਹੇ ਹਨ।

15 ਓਵਰਾਂ ਦੀ ਖੇਡ ਖਤਮ

ਆਸਟ੍ਰੇਲੀਆ ਦੀ ਟੀਮ ਨੇ 15 ਓਵਰਾਂ ਦੇ ਬਾਅਦ ਬਿਨਾਂ ਕਿਸੇ ਨੁਕਸਾਨ ਦੇ 75 ਦੌੜਾਂ ਬਣਾ ਲਈਆਂ ਹਨ। ਬੇਨ ਸਟੋਕਸ ਨੇ ਆਪਣੇ ਪਹਿਲੇ ਓਵਰਾਂ 'ਚ ਚਾਰ ਦੌੜਾਂ ਲਈਆਂ ਹਨ। ਫਿੰਚ 39 ਤੇ ਵਾਰਨਰ 31 ਦੌੜਾਂ ਬਣਾ ਕੇ ਨਾਬਾਦ ਹੈ।

ਆਸਟ੍ਰੇਲੀਆ ਦੀਆਂ 50 ਦੌੜਾਂ ਪੂਰੀਆਂ

ਕੰਗਾਰੂ ਟੀਮ ਨੇ 12 ਓਵਰਾਂ 'ਚ ਆਪਣੀਆਂ 50 ਦੌੜਾਂ ਪੂਰੀਆਂ ਕਰ ਲਈਆਂ ਹਨ। ਮਾਰਕ ਵੁਡ ਨੇ ਆਪਣੇ ਪਹਿਲੇ ਓਵਰਾਂ 'ਚ ਚਾਰ ਦੌੜਾਂ ਦਿੱਤੀਆਂ ਹਨ। ਪਹਿਲੀ ਵਿਕਟ ਲਈ ਦੋਨਾਂ ਓਪਨਰ ਬੱਲੇਬਾਜ਼ਾਂ ਵਿਚਕਾਰ ਅਰਧ ਸੈਂਕੜਾ ਦੀ ਸਾਂਝੇਦਾਰੀ ਹੋ ਗਈ ਹੈ।

ਆਸਟ੍ਰੇਲੀਆ ਦੀ ਟੀਮ 'ਚ ਦੋ ਬਦਲਾਅ

ਇਸ ਮੈਚ ਲਈ ਇੰਗਲੈਂਡ ਨੇ ਆਪਣੀ ਟੀਮ 'ਚ ਕੋਈ ਵੀ ਬਦਲਾਅ ਨਹੀਂ ਕੀਤਾ ਤੇ ਆਸਟ੍ਰੇਲੀਆ ਦੀ ਪਲੇਇੰਗ ਇਲੈਵਨ 'ਚ ਦੋ ਬਦਲਾਅ ਕੀਤੇ ਗਏ ਹਨ।

ਆਸਟ੍ਰੇਲੀਆਈ ਟੀਮ

ਡੇਵਿਡ ਵਾਰਨਰ, ਆਰੋਨ ਫਿੰਚ (ਕਪਤਾਨ), ਓਸਮਾਨ ਖਵਾਜ਼ਾ, ਸਟੀਵ ਸਮਿਥ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਅਲੈਕਸ ਕੈਰੀ, ਪੈਟ ਕਮਿੰਗ, ਮਿਚੇਲ ਸੈਂਟਨਰ, ਨਾਥਨ ਲਿਓਨ, ਜੇਸਨ ਬੇਹਰਨਡਾਰਫ।

ਇੰਗਲੈਂਡ ਦੀ ਟੀਮ

ਜੇਮਸ ਵਿੰਸ, ਜਾਨੀ ਬੇਅਰਸਟ੍ਰੋ, ਜੋ ਰੂਟ, ਇਆਨ ਮਾਰਗਨ (ਕਪਤਾਨ), ਬੇਨ ਸਟੋਕਸ, ਜੋਸ ਬਟਲਰ, ਮੋਇਨ ਅਲੀ, ਕ੍ਰਿਸ ਵੋਕਸ, ਆਦਿਲ ਰਾਸ਼ਿਦ, ਜੋਫਰਾ ਆਰਚਰ, ਮਾਰਕ ਵੁਡ।

Posted By: Sarabjeet Kaur