ਨਵੀਂ ਦਿੱਲੀ : England vs New Zealand CWC 2019 : ਵਿਸ਼ਵ ਕੱਪ 2019 ਦੇ 41ਵੇਂ ਮੈਚ 'ਚ ਮੇਜ਼ਬਾਨ ਇੰਗਲੈਂਡ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਇਆ ।ਇਸ ਮੁਕਾਬਲੇ 'ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 119 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ 2019 ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਇੰਗਲੈਂਡ ਦੀ ਟੀਮ ਸਾਲ 1992 ਦੇ ਵਿਸ਼ਵ ਕੱਪ ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ 'ਚ ਪਹੁੰਚੀ ਹੈ।

ਇਸ ਮੁਕਾਬਲੇ 'ਚ ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਅਤੇ ਜਾਨੋ ਬੇਅਰੈਸਟੋ ਦੇ ਸੈਂਕੜੇ ਅਤੇ ਜੇਸਨ ਰਾਏ ਦੇ ਅਰਧ ਸੈਂਕੜੇ ਦੀ ਬਦੌਲਤ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 305 ਦੌੜਾਂ ਬਣਾਈਆਂ। ਇਸ ਤਰ੍ਹਾਂ ਨਿਊਜ਼ੀਲੈਂਡ ਨੂੰ ਸੈਮੀਫਾਈਨਲ 'ਚ ਪਹੁੰਚਣ ਲਈ 306 ਦੌੜਾਂ ਬਣਾਉਣੀਆਂ ਸਨ ਪਰ ਟੀਮ 45 ਓਵਰਾਂ 'ਚ 186 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ ਮੁਕਾਬਲਾ 119 ਦੌੜਾਂ ਨਾਲ ਹਾਰ ਗਈ।

ਇਸ ਹਾਰ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਦੇ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ। ਹਾਲਾਂਕਿ, ਕੀਵੀ ਟੀਮ ਦਾ ਨੈਟ ਰਨਰੇਟ ਇੰਨਾ ਬਿਹਤਰ ਹੈ ਕਿ ਜੇਕਰ ਪਾਕਿਸਤਾਨ ਦੀ ਟੀਮ ਬੰਗਲਾਦੇਸ਼ ਨੂੰ 100 ਦੌੜਾਂ ਨਾਲ ਵੀ ਹਰਾ ਦਿੰਦੀ ਹੈ ਤਾਂ ਵੀ ਨਿਊਜ਼ੀਲੈਂਡ ਦੀ ਟੀਮ ਸੈਮੀਫਾਈਨਲ 'ਚ ਪਹੁੰਚੇਗੀ। ਇਸ ਤਰ੍ਹਾਂ ਆਸਟ੍ਰੇਲੀਆ, ਭਾਰਤ, ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ 9 ਅਤੇ 11 ਜੁਲਾਈ ਨੂੰ ਸੈਮੀਫਾਈਨ 'ਚ ਭਿੜਨਗੀਆਂ।

Live update :

ਨਿਊਜ਼ੀਲੈਂਡ ਦੀ ਪਾਰੀ

ਨਿਊਜ਼ੀਲੈਂਡ ਦੀ ਸ਼ੁਰੂਆਤ ਦੂਜੀ ਪਾਰੀ 'ਚ ਕਾਫ਼ੀ ਖਰਾਬ ਰਹੀ। ਟੀਮ ਦੇ ਓਪਨਰ ਬੱਲੇਬਾਜ਼ ਹੇਨਰੀ ਨਿਕੋਲਸ ਕ੍ਰਿਸ ਵੋਕਸ ਦੀ ਗੇਂਦ 'ਤੇ ਐੱਲਬੀਡਬਲਿਊ ਆਊਟ ਹੋ ਗਏ। ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਸਿਰਫ਼ ਦੋ ਦੌੜਾਂ ਦੇ ਸਕੋਰ 'ਤੇ ਨਿਊਜ਼ੀਲੈਂਡ ਨੇ ਆਪਣੀ ਵਿਕਟ ਗਵਾ ਦਿੱਤੀ। ਟੀਮ ਦੇ ਦੂਜੇ ਓਪਨਰ ਬੱਲੇਬਾਜ਼ ਮਾਰਟਿਨ ਗਸ਼ਟਿਲ ਵੀ ਅੱਠ ਦੌੜਾਂ ਬਣਾ ਕੇ ਜੋਫਰਾ ਆਰਚਰ ਦਾ ਸ਼ਿਕਾਰ ਬਣੇ। ਉਸ ਦਾ ਕੈਚ ਜੋਸ ਬਟਲਰ ਨੇ ਲਿਆ।

ਕੀਵੀ ਟੀਮ ਨੂੰ ਤੀਜਾ ਝਟਕਾ ਕਪਤਾਨ ਕੇਨ ਵਿਲੀਅਮਸਨ ਦੇ ਰੂਪ 'ਚ ਲੱਗਿਆ। ਵਿਲੀਅਮਸਨ ਬੁਰੇ ਤਰੀਕੇ ਨਾਲ 40 ਗੇਂਦਾਂ 'ਚ 27 ਦੌੜਾਂ ਬਣਾ ਕੇ ਮਾਰਕ ਵੁੱਡ ਦੇ ਹੱਥੋਂ ਰਨ ਆਊਟ ਹੋ ਗਏ। ਕਪਤਾਨ ਕੇਨ ਵਿਲੀਅਮਸਨ ਤੋਂ ਬਾਅਦ ਅਨੁਭਵੀ ਬੱਲੇਬਾਜ਼ ਰੋਸ ਟੇਲਰ ਵੀ ਰਨ ਆਊਟ ਹੋ ਗਏ। ਆਦਿਲ ਰਸ਼ੀਦ ਦੇ ਥ੍ਰੋ 'ਤੇ ਜੋਸ ਬਟਲਰ ਨੇ ਟੇਲਰ ਨੂੰ 28 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕੀਤਾ। ਜੇਮਸ ਨੀਸ਼ਮ ਨੂੰ ਮਾਰਕ ਵੁੱਡ ਨੇ 19 ਦੌੜਾਂ 'ਤੇ ਬੋਲਡ ਕਰ ਦਿੱਤਾ। ਡੀ ਗ੍ਰੈਂਡਹੋਮ ਤਿੰਨ ਦੌੜਾਂ ਬਣਾ ਕੇ ਬੇਨ ਸਟੋਕਸ ਦੀ ਗੇਂਦ'ਤੇ ਰੂਟ ਦੇ ਹੱਥੋਂ ਲਪਕੇ ਗਏ।

ਨਿਊਜ਼ੀਲੈਂਡ ਨੂੰ ਸੱਤਵਾਂ ਝਟਕਾ ਵਿਕਟਕੀਪਰ ਬੱਲੇਬਾਜ਼ ਟਾਮ ਲਾਥਮ ਦੇ ਰੂਪ 'ਚ ਲੱਖਿਆ। ਲਾਥਮ 65 ਗੇਂਦਾਂ 'ਚ 57 ਦੌੜਾਂ ਦੀ ਪਾਰੀ ਖੇਡ ਕੇ ਲਿਆਮ ਪਲੰਕੇਟ ਦੀ ਗੇਂਦ 'ਤੇ ਜੋਸ ਬਟਲਰ ਦੇ ਹੱਥੋਂ ਕੈਚ ਆਊਟ ਆਊਏ। ਕੀਵੀ ਟੀਮ ਦਾ ਅੱਠਵਾਂ ਵਿਕਟ ਮਿਚੇਲ ਸੇਂਟਨਰ ਦੇ ਰੂਪ 'ਚ ਡਿੱਗਿਆ। ਸੇਂਟਨਰ 30 ਗੇਂਦਾਂ 'ਚ 12 ਦੌੜਾਂ ਬਣਾ ਕੇ ਮਾਰਕ ਵੁੱਡ ਦੀ ਗੇਂਦ 'ਤੇ ਐੱਲਬੀਡਬਲਿਊ ਆਊਟ ਹੋਏ। 9ਵਾਂ ਝਟਕਾ ਨਿਊਜ਼ੀਲੈਂਡ ਨੂੰ ਮੈਟ ਹੇਨਰੀ ਦੇ ਰੂਪ 'ਚ ਲੱਗਿਆ। ਹੇਨਰੀ 7 ਦੌੜਾਂ ਬਣਾ ਕੇ ਮਾਰਕ ਵੁੱਡ ਦੀ ਗੇਂਦ 'ਤੇ ਬੋਲ ਹੋਏ। ਆਖਰੀ ਵਿਕਟ ਬੋਲਟ ਦੇ ਰੂਪ 'ਚ ਡਿੱਗੀ। ਬੋਲਟ 4 ਦੌੜਾਂ ਬਣਾ ਕੇ ਆਦਿਲ ਰਸ਼ੀਦ ਦੇ ਗੇਂਦ 'ਤੇ ਬਟਲਰ ਦੇ ਹੱਥੋਂ ਸਟੰਪ ਆਊਟ ਹੋਏ।

ਇੰਗਲੈਂਡ ਦੀ ਪਾਰੀ

ਇੰਗਲਿਸ਼ ਟੀਮ ਨੇ 50 ਓਵਰਾਂ 'ਚੋਂ 8 ਵਿਕਟਾਂ 'ਤੇ 305 ਦੌੜਾਂ ਬਣਾਈਆਂ ਹਨ। ਹੁਣ ਨਿਊਜ਼ੀਲੈਂਡ ਨੂੰ ਜਿੱਤਣ ਲਈ 306 ਦੌੜਾਂ ਬਣਾਉਣੀਆਂ ਪੈਣਗੀਆਂ। ਇੰਗਲੈਂਡ ਦੀ ਟੀਮ ਨੇ 50 ਓਵਰਾਂ 'ਚ ਅੱਠ ਵਿਕਟਾਂ 'ਤੇ 305 ਦੌੜਾਂ ਬਣਾਈਆਂ ਹਨ। ਕੀਵੀ ਟੀਮ ਨੂੰ ਜਿੱਤਣ ਲਈ 306 ਦੌੜਾਂ ਬਣਾਉਣੀਆਂ ਪੈਣਗੀਆਂ। ਬੇਅਰਸਟੋਅ ਨੇ ਇਸ ਮੈਚ 'ਚ ਇੰਗਲੈਂਡ ਵੱਲੋਂ ਸਭ ਤੋਂ ਜ਼ਿਆਦਾ 106 ਦੌੜਾਂ ਬਣਾਈਆਂ। ਜੇਸਨ ਨੇ 60 ਦੌੜਾਂ ਦੀ ਪਾਰੀ ਖੇਡੀ।

ਕਪਤਾਨ ਮੋਰਗਨ ਮੈਟ ਹੇਨਰੀ ਦੀ ਗੇਂਦ 'ਤੇ 42 ਦੌੜਾਂ ਬਣਾ ਕੇ ਆਊਟ।

- ਜੋਸ ਬਟਲਰ 11 ਦੌੜਾਂ ਬਣਾ ਕੇ ਆਊਟ ਹੋਏ। ਬੋਲਟ ਨੇ ਕੇਨ ਦੇ ਹੱਥੋਂ ਕੈਚ ਕਰਵਾ ਦਿੱਤਾ ਹੈ।

ਜਾਨੀ ਬੇਅਰਸਟੋਅ 106 ਦੌੜਾਂ ਬਣਾ ਕੇ ਮੈਟ ਹੇਨਰੀ ਦੀ ਗੇਂਦ 'ਤੇ ਕਲੀਨ ਬੋਲਡ ਹੋਏ। ਬੇਅਰਸਟੋਅ ਨੇ ਇਸ ਪਾਰੀ 'ਚ 15 ਚੌਕੇ ਤੇ 1 ਛੱਕਾ ਮਾਰਿਆ।

- ਇੰਗਲੈਂਡ ਦੇ ਸਲਾਮੀ ਬੱਲੇਬਾਜ਼ੀ ਜਾਨੀ ਬੇਅਰਸਟੋਅ ਨੇ 95 ਗੇਂਦਾਂ 'ਚ ਵਰਲਡ ਕੱਪ ਦਾ ਦੂਸਰਾ ਸੈਂਕੜਾ ਜੜ ਦਿੱਤਾ ਹੈ।

- ਇਸ ਸਮੇਂ ਕ੍ਰੀਜ 'ਤੇ ਰੂਟ ਤੇ ਬੇਅਰਸਟੋਅ ਮੌਜੂਦ ਹੈ। 25 ਓਵਰਾਂ 'ਚ ਇਕ ਵਿਕਟ ਦੇ ਨੁਕਸਾਨ 'ਤੇ 161 ਦੌੜਾਂ ਬਣਾ ਲਈਆਂ ਹਨ।

ਜੇਸਨ 60 ਦੌੜਾਂ ਬਣਾ ਕੇ ਜੇਮਸ ਨੀਸ਼ਮ ਦੀ ਗੇਂਦ 'ਤੇ ਆਊਟ ਹੋ ਗਏ।

- ਬੇਅਰਸਟੋਅ ਨੇ ਵੀ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਇੰਗਲੈਂਡ ਨੇ 17 ਓਵਰਾਂ 'ਚ 111 ਦੌੜਾਂ ਬਣਾ ਲਈਆਂ ਹਨ।

- ਜੇਸਨ ਰਾਏ ਨੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਇੰਗਲੈਂਡ ਨੇ 15 ਓਵਰਾਂ 'ਚ 104 ਦੌੜਾਂ ਬਣਾ ਲਈਆਂ ਹਨ।

- ਅਰਧ ਸੈਂਕੜਾ ਦੇ ਕਰੀਬ ਪਹੁੰਚ ਚੁੱਕੇ ਹੈ ਜੇਸਨ ਰਾਏ ਤੇ ਜਾਨੀ ਬੇਅਰਸਟੋਅ।

-10 ਓਵਰਾਂ ਦੇ ਬਾਅਦ ਇੰਗਲੈਂਡ ਨੇ ਬਿਨਾਂ ਕਿਸੇ ਨੁਕਸਾਨ ਦੇ 67 ਦੌੜਾਂ ਬਣਾ ਲਈਆਂ ਹਨ।

- ਅੱਠ ਓਵਰਾਂ ਦੇ ਬਾਅਦ ਇੰਗਲੈਂਡ ਦੀ ਟੀਮ ਨੇ 59 ਦੌੜਾਂ ਬਣਾ ਲਈਆਂ ਹਨ। ਕੀਵੀ ਟੀਮ ਨੂੰ ਵਿਕਟ ਦੀ ਤਲਾਸ਼ ਹੈ।

- ਇੰਗਲੈਂਡ ਦੀਆਂ 50 ਦੌੜਾਂ ਪੂਰੀਆਂ ਹਨ। ਜੇਸਨ ਤੇ ਬੇਅਰਸਟੋਅ ਤੂਫਾਨੀ ਅੰਦਾਜ਼ 'ਚ ਦਿਖ ਰਹੇ ਹਨ।

ਨਿਊਜ਼ੀਲੈਂਡ ਦੀ ਟੀਮ

ਮਾਰਟਿਨ, ਹੇਨਰੀ ਨਿਕੋਲਸ, ਕੇਨ ਵਿਲਿਅਮਸਨ (ਕਪਤਾਨ), ਰਾਸ ਟੇਲਰ, ਟਾਸ ਲਾਥਮ, ਕੋਲਿਨ ਡੀ ਗ੍ਰੈਂਡਹੋਮ, ਜੇਸਨ ਨੀਸ਼ਮ, ਮਿਚੇਲ ਸੈਂਟਨਰ, ਟਿਮ ਸਾਊਥੀ, ਮੈਟ ਹੇਨਰੀ, ਟ੍ਰੇਂਟ ਬੋਲਟ।

Posted By: Sarabjeet Kaur