ਏਐੱਨਆਈ, ਬਿ੍ਰਸਬੇਨ - ਭਾਰਤ ਤੇ ਮੇਜ਼ਬਾਨ ਆਸਟ੍ਰੇਲੀਆ ਦਰਮਿਆਨ ਚੌਥਾ ਤੇ ਆਖ਼ਰੀ ਟੈਸਟ ਮੈਚ ਇਥੋਂ ਦੇ ਗਾਬਾ ’ਚ 15 ਜਨਵਰੀ ਨੂੰ ਖੇਡਿਆ ਜਾਣਾ ਹੈ। ਅਜਿਹੇ ’ਚ ਅੱਜ ਯਾਨੀ ਵੀਰਵਾਰ 14 ਜਨਵਰੀ ਨੂੰ ਭਾਰਤੀ ਟੀਮ ਦੀ ਪਲੇਇੰਗ ਇਲੈਵਨ ਦਾ ਐਲਾਨ ਹੋਣਾ ਸੀ ਪਰ ਭਾਰਤੀ ਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਨੇ ਅਜਿਹਾ ਨਹੀਂ ਕੀਤਾ ਹੈ ਕਿਉਂਕਿ ਟੀਮ ਮੈਨੇਜਮੈਂਟ ਚਾਹੰੁਦੀ ਹੈ ਕਿ ਜਸਪ੍ਰਤੀ ਬੁਮਰਾਹ ਆਖ਼ਰੀ ਮੈਚ ਖੇਡੇ ਕਿਉਂਕਿ ਇਸ ਮੁਕਾਬਲੇ ਨੇ ਸੀਰੀਜ਼ ਦਾ ਫ਼ੈਸਲਾ ਕਰਨਾ ਹੈ।

ਭਾਰਟੀ ਟੀਮ ਦੇ ਬੱਲੇਬਾਜ਼ ਕੋਚ ਵਿਕਰਮ ਰਾਠੌਰ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਵੀਰਵਾਰ ਤਕ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 100 ਫ਼ੀਸਦੀ ਫਿੱਟ ਨਹੀਂ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਉਸ ਨਾਲ ਬਣੀ ਹੋਈ ਹੈ। ਇਹੀ ਕਾਰਨ ਹੈ ਕਿ ਆਖ਼ਰੀ ਟੈਸਟ ਮੈਚ ਲਈ ਪਲੇਇੰਗ ਇਲੈਵਨ ਦਾ ਐਲਾਨ ਮੈਚ ਤੋਂ ਠੀਕ ਪਹਿਲਾਂ ਕੀਤਾ ਜਾਵੇਗਾ। ਅਜਿਹੇ ’ਚ ਤੁਸੀਂ ਕਹਿ ਸਕਦੇ ਹੋ ਕਿ ਕੱਲ੍ਹ ਸਵੇਰੇ ਟਾਸ ਦੌਰਾਨ ਇਸ ਗੱਲ ਦੀ ਪੁਸ਼ਟੀ ਹੋਵੇਗੀ ਕਿ ਕੌਣ ਪਲੇਇੰਗ ਇਲੈਵਨ ’ਚ ਹੈ ਤੇ ਕੌਣ ਬਾਹਰ?

ਮੈਚ ਤੋਂ ਪਹਿਲਾਂ ਬੱਲੇਬਾਜ਼ੀ ਕੋਚ ਰਾਠੌਰ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਹੀ ਪਤਾ ਲੱਗੇਗਾ ਕਿ ਜਸਪ੍ਰੀਤ ਖੇਡ ਸਕਣਗੇ ਜਾਂ ਨਹੀਂ? ਜੇ ਉਹ ਖੇਡ ਸਕਦਾ ਹੈ ਤਾਂ ਫਿਰ ਖੇਡੇਗਾ, ਜੇ ਨਹੀਂ ਤਾਂ ਫਿਰ ਨਹੀਂ ਖੇਡੇਗਾ। ਕੋਚ ਦਾ ਕਹਿਣਾ ਹੈ ਕਿ ਸੱਟਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸਾਡਾ ਮੈਡੀਕਲ ਸਟਾਫ ਉਸ ਨੂੰ ਦੇਖ ਰਿਹਾ ਹੈ। ਮੈਂ ਇਸ ਬਾਰੇ ਜ਼ਿਆਦਾ ਕੁਝ ਨਹੀਂ ਕਹਿ ਸਕਦਾ। ਸਾਨੂੰ ਉਸ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ। ਤੁਸੀਂ ਕੱਲ੍ਹ ਹੀ ਜਾਣ ਸਕੋਗੇ ਕਿ ਕਿਹੜੀ ਪਲੇਇੰਗ ਇਲੈਵਨ ਗਰਾਊਂਡ ’ਚ ਹੈ। ਉਨ੍ਹਾਂ ਹੋਰ ਕਿਹਾ ਕਿ ਮੈਨੂੰ ਆਪਣੇ ਖਿਡਾਰੀਆਂ ’ਤੇ ਵਿਸ਼ਵਾਸ ਹੈ ਤੇ ਸਾਡੀ ਟੀਮ ਦਾ ਹਰ ਮੈਂਬਰ ਆਪਣੀ ਸਮਰਥਾ ’ਚ ਵਿਸ਼ਵਾਸ ਰੱਖਦਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਉਹ ਸਖ਼ਤ ਮਿਹਨਤ ਕਰ ਰਹੇ ਹਨ ਤੇ ਜੇੇ ਆਪਣੀ ਸਮਰਥਾ ਨਾਲ ਖੇਡਣਗੇ ਤਾਂ ਅਸੀਂ ਵਧੀਆ ਪ੍ਰਦਰਸ਼ਨ ਕਰ ਸਕਦੇ ਹਾਂ।

Posted By: Harjinder Sodhi