ਨਵੀਂ ਦਿੱਲੀ, ਜੇਐੱਨਐੱਨ : ਸੰਯੁਕਤ ਅਰਬ ਅਮੀਰਾਤ (ਯੂਏਈ) ਤੇ ਓਮਾਨ ’ਚ ਬੀਸੀਸੀਆਈ ਦੀ ਮੇਜਬਾਨੀ ’ਚ ਆਈਸੀਸੀ ਟੀ20 ਵਲਰਡ ਕੱਪ 2021 ਕਰਵਾਏ ਜਾਣੇ ਹਨ। ਇਸ mega event ਨੂੰ ਸ਼ੁਰੂ ਹੋਣ ’ਚ ਅਜੇ ਸਿਰਫ਼ ਡੇਢ ਮਹੀਨਾਂ ਦਾ ਸਮਾਂ ਬਾਕੀ ਹੈ ਤੇ ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ਭਾਵ ਆਈਸੀਸੀ ਦੁਆਰਾ ਜਾਰੀ ਕੀਤੀ ਗਈ ਗਾਈਡ ਲਾਈਨ ਮੁਤਾਬਕ 10 ਸਤੰਬਰ ਤਕ ਟੀਮਾਂ ਦਾ ਐਲਾਨ ਹੋ ਜਾਣਾ ਚਾਹੀਦਾ ਹੈ। ਇੱਥੇ ਤਕ ਕਿ ਕੁਝ ਟੀਮਾਂ ਦਾ ਐਲਾਨ ਵੀ ਹੋ ਚੁੱਕਾ ਹੈ। ਇਸ ਦੌਰਾਨ ਬੰਗਲਾਦੇਸ਼ ਟੀਮ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ ਇਕ ਵੱਡਾ ਫ਼ੈਸਲਾ ਟੀ20 ਵਿਸ਼ਵ ਕੱਪ ਨੂੰ ਲੈ ਕੇ ਕੀਤਾ ਹੈ।

ਦਰਅਸਲ ਤਮੀਮ ਇਕਬਾਲ ਨੇ ਟੀ20 ਵਿਸ਼ਵ ਕੱਪ ਨਾ ਖੇਡਣ ਦਾ ਫ਼ੈਸਲਾ ਕੀਤਾ ਹੈ ਤੇ ਟੀਮ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਭਾਵ ਬੀਸੀਬੀ ਜਲਦ ਟੀ20 ਵਿਸ਼ਵ ਕੱਪ ਦੇ ਲਈ ਟੀਮ ਦਾ ਐਲਾਨ ਕਰੇਗੀ, ਜਿਸ ਦਾ ਹਿੱਸਾ ਤਮੀਮ ਇਕਬਾਲ ਨਹੀਂ ਹੋਣਗੇ, ਕਿਉਂਕਿ ਉਨ੍ਹਾਂ ਨੇ ਖ਼ੁਦ ਹੀ ਇਸ ਟੂਰਨਾਮੈਂਟ ’ਚ ਨਾ ਖੇਡਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਪਿੱਛੇ ਉਨ੍ਹਾਂ ਨੇ ਕਾਰਨ ਇਹ ਦੱਸਿਆ ਕਿ ਉਹ ਬੀਤੇ ਸਮੇਂ ’ਚ ਟੀ20 ਕ੍ਰਿਕਟ ਨਹੀਂ ਖੇਡ ਸਕਣਗੇ। ਅਜਿਹੇ ’ਚ ਤਮੀਮ ਨਹੀਂ ਚਾਹੁੰਦੇ ਕਿ ਉਹ ਅਜਿਹੇ ਕਿਸੇ ਖਿਡਾਰੀ ਦੀ ਜਗ੍ਹਾਂ ਲੈਣ ਜੋ ਇਸ ਦਾ ਅਸਲੀ ਹਕਦਾਰ ਹੈ ਤੇ ਉਸ ਨੇ ਬੀਤੇ ਸਮੇਂ ’ਚ ਬੰਗਲਾਦੇਸ਼ ਲਈ ਚੰਗਾ ਕ੍ਰਿਕਟ ਖੇਡਿਆ ਹੈ।

Posted By: Rajnish Kaur