ਨਵੀਂ ਦਿੱਲੀ, ਜੇਐੱਨਐੱਨ : ਇਕ ਕਪਤਾਨ ਦੇ ਤੌਰ 'ਤੇ ICC T20 World Cup 2021 ਵਿਰਾਟ ਕੋਹਲੀ ਲਈ ਆਖਰੀ ਟੂਰਨਾਮੈਂਟ ਹੋਵੇਗਾ। ਇਸ mega event ਤੋਂ ਬਾਅਦ ਵਿਰਾਟ ਕੋਹਲੀ ਟੀ20 ਫਾਰਮਟ ਦੀ ਕਪਤਾਨੀ ਛੱਡ ਦੇਣਗੇ। ਵਿਰਾਟ ਕੋਹਲੀ ਪਹਿਲਾਂ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀਸੀਸੀਆਈ ਨੂੰ ਆਪਣਾ ਅਸਤੀਫਾ ਸੌਂਪ ਚੁੱਕੇ ਹਨ ਕਿ ਜਦੋਂ ਤਕ ਟੀਮ ਇੰਡੀਆ ਦਾ ਸਫ਼ਰ ਟੀ20 ਵਿਸ਼ਵ ਕੱਪ ਵਿਚ ਜ਼ਿੰਦਾ ਰਹੇਗਾ ਉਦੋਂ ਤਕ ਉਹ ਟੀਮ ਦੇ ਕਪਤਾਨ ਹੋਣਗੇ ਤੇ ਟੂਰਨਾਮੈਂਟ ਤੋਂ ਬਾਅਦ ਟੀ20 Format ਦੀ ਕਪਤਾਨੀ ਛੱਡ ਦੇਣਗੇ ਪਰ ਟੀਮ ਲਈ ਖੇਡਦੇ ਰਹਿਣਗੇ। ਅਜਿਹੇ ਵਿਚ ਟੀਮ ਇੰਡੀਆ ਦਾ ਅਗਲਾ ਕਪਤਾਨ ਕੌਣ ਹੋਵੇਗਾ ਇਸ ਦੀ ਤਸਵੀਰ ਸਪੱਸ਼ਟ ਹੋ ਗਈ ਹੈ।

ਬੀਸੀਸੀਆਈ ਦੇ ਇਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਟੀ20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਲ ਟੀ20 Format ਵਿਚ ਰੋਹਿਤ ਸ਼ਰਮਾ ਹੋਣਗੇ। ਬੀਸੀਸੀਆਈ ਅਧਿਕਾਰੀ ਨੇ insidesport ਨਾਲ ਗੱਲ਼ ਕਰਦੇ ਹੋਏ ਕਿਹਾ, 'ਰੋਹਿਤ ਸ਼ਰਮਾ ਇਸ ਸਮੇਂ ਟੀਮ ਇੰਡੀਆ ਦੇ ਉਪ ਕਪਤਾਨ ਹਨ ਤੇ ਅਜਿਹੇ ਵਿਚ ਉਨ੍ਹਾਂ ਦੀ ਜਗ੍ਹਾ ਕੌਣ ਹੋਵੇਗਾ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਮੰਨਿਆ ਜਾ ਰਿਹਾ ਕਿ ਟੀ20 Format ਵਿਚ ਟੀਮ ਇੰਡੀਆ ਦੀ ਉਪ ਕਪਤਾਨੀ ਕੇਐੱਲ ਰਾਹੁਲ ਨੂੰ ਸੌਂਪੀ ਜਾ ਸਕਦੀ ਹੈ, ਕਿਉਂਕਿ ਉਹ ਪਹਿਲਾਂ ਵੀ ਉਪ ਕਪਤਾਨੀ ਕਰ ਚੁੱਕੇ ਹਨ।

Posted By: Rajnish Kaur