ਦੁਬਈ, ਆਈਏਐੱਨਐੱਸ : ਭਾਰਤੀ ਟੀਮ ਦੇ ਉਪ ਕਪਤਾਨ ਰੋਹਿਤ ਨੇ ਟੀ20 ਵਿਸ਼ਵ ਕੱਪ 2021 ਦੇ ਆਪਣੇ ਪਹਿਲੇ ਮੁਕਾਬਲੇ ਤੋਂ ਪਹਿਲਾ ਆਲਰਾਊਂਡਰ ਹਾਰਦਿਕ ਪਾਂਡਿਆ ਲਈ ਚਿਤਾਵਨੀ ਜਾਰੀ ਕਰ ਦਿੱਤੀ ਹੈ। ਭਾਰਤੀ ਟੀਮ ਨੇ ਹਰ ਇਕ ਤਿਆਰੀ ਪੂਰੀ ਕਰ ਲਈ ਹੈ ਪਰ ਇਕ ਪਰੇਸ਼ਾਨੀ ਅਜੇ ਵੀ ਜ਼ਿੰਦਾ ਹੈ ਤੇ ਉਹ ਇਹ ਹੈ ਕਿ ਹਾਰਦਿਕ ਪਾਂਡੇ ਨੇ ਦੂਜੇ ਵਾਰਮਅਪ ਮੈਚ ਵਿਚ ਵੀ ਗੇਂਦਬਾਜ਼ੀ ਨਹੀਂ ਕੀਤੀ ਹੈ। ਅਜਿਹੇ ਵਿਚ ਰੋਹਿਤ ਸ਼ਰਮਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਾਂਡਿਆ ਨੇ ਨੂੰ ਪਾਕਿਸਤਾਨ ਖ਼ਿਲਾਫ਼ ਮੈਚ ਤੋਂ ਪਹਿਲਾਂ ਗੇਂਦਬਾਜੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

ਉਪ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਆਲਰਾਊਂਡਰ ਹਾਰਦਿਕ ਪਾਂਡਿਆ ਆਪਣੀ ਗੇਂਦਬਾਜ਼ੀ 'ਤੇ ਕੰਮ ਕਰ ਰਿਹਾ ਹੈ ਤੇ ਜਦੋਂ ਟੀਮ 24 ਅਕਤੂਬਰ ਨੂੰ ਪਾਕਿਸਤਾਨ ਦੇ ਖ਼ਿਲਾਫ਼ ਟੀ -20 ਵਿਸ਼ਵ ਕੱਪ ਦੀ ਸ਼ੁਰੂਆਤ ਕਰੇਗੀ ਤਾਂ ਉਸ ਨੂੰ ਗੇਂਦਬਾਜ਼ੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਆਸਟਰੇਲੀਆ ਦੇ ਖ਼ਿਲਾਫ਼ ਦੂਜੇ ਅਭਿਆਸ ਮੈਚ ਵਿਚ ਵਿਰਾਟ ਕੋਹਲੀ ਦੀ ਥਾਂ ਰੋਹਿਤ ਸ਼ਰਮਾ ਕਪਤਾਨੀ ਕਰਦੇ ਨਜ਼ਰ ਆਏ। ਇਸ ਮੈਚ ਵਿਚ ਵੀ ਰੋਹਿਤ ਸ਼ਰਮਾ ਨੇ ਵਿਰਾਟ ਕੋਹਲੀ ਨੂੰ ਗੇਂਦਬਾਜ਼ੀ ਕਰਨ ਲਈ ਦਿੱਤਾ, ਪਰ ਉਸਨੂੰ ਇੱਕ ਵੀ ਸਫ਼ਲਤਾ ਨਹੀਂ ਮਿਲੀ।

ਰੋਹਿਤ ਸ਼ਰਮਾ ਨੇ ਵਾਰਮਅਪ ਮੈਚ ਵਿਚ ਟਾਸ ਦੌਰਾਨ ਕਿਹਾ, 'ਹਾਰਦਿਕ ਪਾਂਡਿਆ ਗੇਂਦਬਾਜ਼ੀ ਕਰਨ ਲਈ ਤਿਆਰੀ ਵਿਚ ਲੱਗੇ ਹੋਏ ਹਨ ਪਰ ਉਨ੍ਹਾਂ ਨੇ ਅਜੇ ਗੇਂਦਬਾਜ਼ੀ ਕਰਨਾ ਸ਼ੁਰੂ ਨਹੀਂ ਕੀਤਾ ਹੈ। ਹਾਲਾਂਕਿ, ਉਹ ਟੂਰਨਾਮੈਂਟ ਸ਼ੁਰੂ ਹੋਣ ਤਕ ਪੂਰਾ ਤਰ੍ਹਾਂ ਨਾਲ ਤਿਆਰ ਹੋ ਜਾਣਗੇ।' ਉਨ੍ਹਾਂ ਨੇ ਇਹ ਵੀ ਕਿਹਾ, 'ਸਾਡੀ ਗੇਂਦਬਾਜ਼ੀ ਦਲ ਵਿਚ ਸ਼ਾਨਦਾਰ ਗੇਂਦਬਾਜ਼ ਹਨ ਫਿਰ ਵੀ ਸਾਨੂੰ 6ਵੇਂ ਗੇਂਦਬਾਜ਼ ਦੀ ਜ਼ਰੂਰਤ ਹੋਵੇਗੀ।' ਰੋਹਿਤ ਨੇ ਕਿਹਾ ਕਿ ਅਸੀਂ ਹਰ ਇਕ ਸਮੀਕਰਨ ਨੂੰ ਲੇ ਕੇ ਚਿੰਤਿਤ ਨਹੀਂ ਹਾਂ ਪਰ ਮੁਸ਼ਕਿਲ ਦੇ ਸਮੇਂ ਵਿਚ ਟੀਮ ਨੂੰ ਮਦਦ ਮਿਲਦੀ ਹੈ।

Posted By: Rajnish Kaur