ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਦੂਸਰੇ ਸੈਮੀਫਾਈਨਲ 'ਚ ਵੀਰਵਾਰ ਨੂੰ ਇੰਗਲੈਂਡ ਦਾ ਮੁਕਾਬਲਾ 5 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਦੇ ਨਾਲ ਹੋ ਰਿਹਾ ਹੈ। ਦੋਵਾਂ ਟੀਮਾਂ ਜ਼ਬਰਦਸਤ ਫਾਰਮ 'ਚ ਹਨ, ਇਸ ਲਈ ਰੋਮਾਂਚਕ ਮੁਕਾਬਲਾ ਹੋਣ ਦੀ ਉਮੀਦ ਹੈ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਪਣੀਆਂ ਸਾਰੀਆਂ ਵਿਕਟਾਂ ਗੁਆ ਕੇ 49 ਓਵਰਾਂ 'ਚ ਮਹਿਜ਼ 223 ਦੌੜਾਂ ਹੀ ਬਣਾ ਸਕੀ। ਜਿਸ ਦੇ ਜਵਾਬ 'ਚ ਇੰਗਲੈਂਡ ਨੇ 8 ਵਿਕਟਾਂ ਤੋਂ ਵੱਡੀ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ- India vs New Zealand : ਭਾਰਤ ਦੀ ਹਾਰ 'ਤੇ ਬੋਲੇ ਸਚਿਨ, ਕਿਹਾ- ਸਿਰਫ ਰੋਹਿਤ ਤੇ ਕੋਹਲੀ 'ਤੇ ਨਿਰਭਰ ਨਹੀਂ ਰਹਿ ਸਕਦੇ

Live Updates-

ਆਸਟ੍ਰੇਲੀਆ ਨੂੰ ਛੇਵਾਂ ਝਟਕਾ

ਮੈਕਸਵੈੱਲ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਪਰ ਜੋਫਰਾ ਆਰਚਰ ਦੀ ਗੇਂਦ 'ਤੇ ਆਪਣਾ ਕੈਚ ਮਾਰਗਨ ਨੂੰ ਦੇ ਬੈਠੇ। ਮੈਕਸਵੈੱਲ 22 ਦੌੜਾਂ ਬਣਾ ਕੇ ਆਊਟ ਹੋਏ।

ਮੈਕਸਵੈੱਲ ਦੀ ਚੰਗੀ ਸ਼ੁਰੂਆਤ

ਕੈਰੀ ਤੇ ਸਟੋਇਨਿਸ ਦੇ ਆਊਟ ਹੋਣ ਤੋਂ ਬਾਅਦ ਮੈਕਸਵੈੱਲ ਨੇ ਸਮਿਥ ਨਾਲ ਪਾਰੀ ਨੂੰ ਸੰਭਾਲਿਆ ਹੈ। ਮੈਕਸਵੈੱਲ ਇਸ ਸਮੇਂ 21 ਦੌੜਾਂ ਬਣਾ ਨਾਬਾਦ ਹਨ। ਉਹ ਸਮਿਥ (63) ਨਾਲ ਵਧੀਆ ਸਾਝੇਦਾਰੀ ਕਰ ਰਹੇ ਹਨ। ਆਸਟ੍ਰੇਲੀਆ ਦਾ ਸਕੋਰ- 150/05, 32 ਓਵਰ

ਆਰਟ੍ਰੇਲੀਆ ਦਾ ਸਕੋਰ

127/05, 29 ਓਵਰ

ਕੈਰੀ ਆਊਟ ਤੋਂ ਬਾਅਦ ਸਟੋਇਨਿਸ ਜ਼ੀਰੋ 'ਤੇ ਆਊਟ

28ਵੇਂ ਓਵਰ 'ਚ ਰਾਸ਼ਿਦ ਨੇ ਕੈਰੀ ਤੇ ਸਟੋਇਨਿਸ ਨੂੰ ਆਊਟ ਕਰ ਪਵੈਲੀਅਨ ਭੇਜ ਦਿੱਤਾ ਹੈ। ਸਟੋਇਨਿਸ ਆਪਣਾ ਖ਼ਾਤਾ ਵੀ ਨਹੀਂ ਖੋਲ੍ਹ ਸਕੇ ਜਦਕਿ ਐਲੈਕਸ ਕੈਰੀ ਆਪਣਾ ਅਰਧ ਸੈਂਕੜੇ ਪੂਰਾ ਕਰਨ ਤੋਂ ਖੁੰਝ ਗਏ। ਉਨ੍ਹਾਂ 46 ਦੌੜਾਂ ਬਣਾਈਆਂ। ਇਸੇ ਓਵਰ 'ਚ ਸਟੀਵ ਸਮਿਥ ਨੇ ਆਪਣੇ ਅਰਧ ਸੈਂਕੜਾ ਪੂਰਾ ਕੀਤਾ।

ਆਸਟ੍ਰੇਲੀਆ ਦਾ ਸਕੋਰ - 103/03, 25 ਓਵਰ

ਦੋਵੇਂ ਖਿਡਾਰੀਆਂ ਨੇ 90 ਦੌੜਾਂ ਦੀ ਸਾਂਝੇਦਾਰੀ ਕਰ ਦਿੱਤੀ ਹੈ ਤੇ ਦੋਵੇਂ ਹੀ ਆਪਣੇ ਨੀਮ ਸੈਂਕੜਿਆਂ ਕਰੀਬ ਹਨ।

ਸਮਿਥ ਤੇ ਕੈਰੀ ਨੇ ਸੰਭਾਲਿਆ ਮੋਰਚਾ

ਆਸਟ੍ਰੇਲੀਆ ਦੇ ਚੋਟੀ ਕ੍ਰਮ ਦੇ ਫੇਲ੍ਹ ਹੋਣ ਤੋਂ ਬਾਅਦ ਸਮਿਥ ਤੇ ਕੈਰੀ ਨੇ ਪਾਰੀ ਨੂੰ ਸੰਭਾਲਿਆ ਹੈ। ਸਮਿਥ 33 ਤੇ ਕੈਰੀ 20 ਦੌੜਾਂ ਬਣਾ ਕੇ ਨਾਬਾਦ ਹਨ। ਕੰਗਾਰੂ ਟੀਮ ਦਾ ਸਕੋਰ 72/02, 19 ਓਵਰ

ਇਹ ਵੀ ਪੜ੍ਹੋ- IND VS NZ : ਮੈਚ ਤੋਂ ਬਾਅਦ ਨਿਊਜ਼ਲੈਂਡ ਦੇ ਕਪਤਾਨ ਨੇ ਕਿਹਾ-ਜੇਕਰ ਧੋਨੀ ਆਪਣੀ ਨਾਗਰਿਕਤਾ ਬਦਲਣ ਤਾਂ ਅਸੀਂ ਕਰਾਂਗੇ ਟੀਮ 'ਚ ਸ਼ਾਮਲ

-ਇਸ ਦੌਰਾਨ ਜੋਫਰਾ ਆਰਚਰ ਦੀ ਗੇਂਦ ਐਲੈਕਸ ਕੈਰੀ ਦੇ ਚਿਹਰੇ 'ਤੇ ਗੇਂਦ ਲੱਗੀ ਤੇ ਖੂਨ ਨਿਕਲਣ ਲੱਗ ਗਿਆ। ਪਰ ਉਨ੍ਹਾਂ ਮੁੱਢਲੀ ਸਹਾਇਤਾ ਲੈਣ ਤੋਂ ਬਾਅਦ ਮੁੜ ਖੇਡ ਜਾਰੀ ਰੱਖਿਆ।

ਆਸਟ੍ਰੇਲੀਆ ਨੂੰ ਤੀਸਰਾ ਝਟਕਾ

7ਵੇਂ ਓਵਰ ਦੀ ਪਹਿਲੀ ਗੇਂਦ 'ਤੇ ਪੀਟਰ ਹੈਡਸਕੌਬ(4) ਕ੍ਰਿਸ ਵੋਕਸ ਹੱਥੋਂ ਆਪਣਾ ਵਿਕਟ ਗੁਆ ਬੈਠੇ।

ਫਿੰਚ ਤੋਂ ਬਾਅਦ ਵਾਰਨਰ ਆਊਟ

ਵਰਲਡ ਕੱਪ 2019 ਦੇ ਦੂਸਰੇ ਸੈਮੀਫਾਈਨਲ 'ਚ ਕੰਗਾਰੂ ਟੀਮ ਦੀ ਬੇਹੱਦ ਖ਼ਰਾਬ ਸ਼ੁਰੂਆਤ ਹੋਈ ਹੈ। ਪਾਰੀ ਦੇ ਦੂਸਰੇ ਓਵਰ 'ਚ ਜੋਫਰਾ ਆਰਚਰ ਨੇ ਕਪਤਾਨ ਫਿੰਚ ਨੂੰ ਬਿਨਾਂ ਖਾਤਾ ਖੋਲ੍ਹੇ ਪਵੈਲੀਅਨ ਭੇਜ ਦਿੱਤਾ। ਤੂਫ਼ਾਨੀ ਬੱਲੇਬਾਜ਼ ਡੇਵਿਡ ਵਾਰਨਰ ਵੀ 9 ਦੌੜਾਂ ਬਣਾ ਕੇ ਕ੍ਰਿਸ ਵੋਕਸ ਦਾ ਸ਼ਿਕਾਰ ਬਣੇ।

ਗਰੁੱਪ ਮੁਕਾਬਲੇ 'ਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 64 ਦੌੜਾਂ ਨਾਲ ਹਰਾਇਆ ਸੀ। ਆਸਟ੍ਰੇਲੀਆ ਦੀਆਂ ਨਜ਼ਰਾਂ ਆਪਣੇ 8ਵੇਂ ਫਾਈਨਲ ਮੁਕਾਬਲੇ 'ਤੇ ਹੋਵੇਗੀ, ਉਥੇ ਮੇਜ਼ਬਾਨ ਆਪਣੇ ਘਰੇਲੂ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰਾ ਉਤਰ ਕੇ ਚੌਥੀ ਵਾਰ ਫਾਈਨਲ ਖੇਡਣਾ ਚਾਹੇਗੀ।

ਸੰਭਾਵਿਤ ਟੀਮਾਂ-ਇੰਗਲੈਂਡ : ਜੇਸਨ ਰਾਏ, ਜਾਨੀ ਬੇਅਰਸਟੋ, ਜੋ ਰੂਟ, ਅਯੋਨ ਮੋਰਗਨ (ਕਪਤਾਨ) ਮੋਇਨ ਅਲੀ, ਜੋਰਫਾ ਆਰਚਰ, ਬੇਨ ਸਟੋਕਸ, ਜੋਸ ਬਟਲਰ, ਕ੍ਰਿਸ ਵੋਕਸ, ਲਿਆਮ ਪਲੰਕੇਟ, ਆਦਿਲ ਰਾਸ਼ਿਦ, ਜੇਮਸ ਵਿੰਸੇ, ਮਾਰਕ ਵੁਡ।


ਆਸਟ੍ਰੇਲੀਆ : ਡੇਵਿਡ ਵਾਰਨਰ, ਏਰੋਨ ਫਿੰਚ (ਕਪਤਾਨ), ਸਟੀਲ ਸਮਿਥ, ਪੀਟਰ ਹੈਂਡਸਕੋਂਬ, ਮਾਰਕਸ ਸਟੋਇਨਿਸ, ਗਲੇਨ ਮੈਕਸਵੇਲ, ਏਲੈਕਸ ਕੈਰੀ, ਪੈਟ ਕਮਿੰਸ, ਮਿਸ਼ੇਲ ਸਟਾਰਕ, ਜੇਸਨ ਬੇਹਰਨਡਾਰਫ, ਨਾਥਨ ਕੁਲਟਰ ਨਾਇਲ, ਮੈਥਿਊ ਵੇਡ, ਨਾਥਨ ਲਿਯੋਨ।

Posted By: Jaskamal