ਮਾਨਚੈਸਟਰ : ਆਸਟ੍ਰੇਲੀਆ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਸੋਮਵਾਰ ਨੂੰ ਕਿਹਾ ਕਿ ਇੰਗਲੈਂਡ ਹੱਥੋਂ ਹੈਡਿੰਗਲੇ ਵਿਚ ਤੀਜੇ ਐਸ਼ੇਜ਼ ਟੈਸਟ 'ਚ ਮਿਲੀ ਹਾਰ ਤੋਂ ਬਾਅਦ ਉਹ ਸਰੀਰਕ ਤੌਰ 'ਤੇ ਬਿਮਾਰ ਮਹਿਸੂਸ ਕਰ ਰਹੇ ਸਨ। ਇੰਗਲੈਂਡ ਲਈ ਬੇਨ ਸਟੋਕਸ ਨੇ 135 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ ਤੇ ਹਾਰ ਦੀ ਦਹਿਲੀਜ਼ 'ਤੇ ਪੁੱਜਣ ਦੇ ਬਾਵਜੂਦ ਇੰਗਲੈਂਡ ਨੂੰ ਜਿੱਤ ਮਿਲੀ ਸੀ।

ਸਟ੍ਰੇਲੀਆਈ ਟੀਮ ਨਾਲ ਦੁਬਾਰਾ ਜੁੜੇ ਸਟੀਵ ਵਾਅ

ਲੰਡਨ : ਸਾਬਕਾ ਕਪਤਾਨ ਸਟੀਵ ਵਾਅ ਇਕ ਵਾਰ ਮੁੜ ਆਸਟ੍ਰੇਲੀਆਈ ਟੈਸਟ ਟੀਮ ਨਾਲ ਜੁੜ ਗਏ ਹਨ। ਵਾਅ ਇੱਥੇ ਇੰਗਲੈਂਡ ਦੇ ਨਾਲ ਜਾਰੀ ਐਸ਼ੇਜ਼ ਸੀਰੀਜ਼ ਦੇ ਬਾਕੀ ਦੋ ਮੈਚਾਂ ਲਈ ਟੀਮ ਨਾਲ ਜੁੜੇ ਹਨ। ਕ੍ਰਿਕਟ ਡਾਟ ਕਾਮ ਡਾਟ ਏਯੂ ਨੂੰ ਲੈਂਗਰ ਨੇ ਕਿਹਾ ਉਨ੍ਹਾਂ ਦੇ ਆਉਣ ਨਾਲ ਟੀਮ ਨੂੰ ਫ਼ਾਇਦਾ ਮਿਲੇਗਾ ਉਨ੍ਹਾਂ ਵਰਗੇ ਲੋਕਾਂ ਦੇ ਨਾਲ ਰਹਿਣ ਨਾਲ ਟੀਮ ਦੇ ਖਿਡਾਰੀਆਂ ਦੀ ਮਾਨਸਿਕਤਾ ਵੀ ਬਿਹਤਰ ਹੁੰਦੀ ਹੈ।

ਜੇਸਨ ਦੀ ਥਾਂ ਇੰਗਲੈਂਡ ਲਈ ਓਪਨਿੰਗ ਕਰਨਗੇ ਡੇਨਲੀ

ਲੰਡਨ : ਜੋ ਡੇਨਲੀ ਓਲਡ ਟਰੈਫਰਡ ਵਿਚ ਆਸਟ੍ਰੇਲੀਆ ਖ਼ਿਲਾਫ਼ ਹੋਣ ਵਾਲੇ ਚੌਥੇ ਟੈਸਟ ਵਿਚ ਜੇਸਨ ਰਾਏ ਦੀ ਥਾਂ ਓਪਨਿੰਗ ਕਰਨਗੇ। ਰਾਏ ਇਸ ਐਸ਼ੇਜ਼ ਸੀਰੀਜ਼ ਵਿਚ ਖ਼ਰਾਬ ਲੈਅ ਨਾਲ ਜੂਝ ਰਹੇ ਹਨ। ਉਹ ਤਿੰਨ ਟੈਸਟ ਦੀਆਂ ਛੇ ਪਾਰੀਆਂ ਵਿਚ ਸਿਰਫ਼ 57 ਦੌੜਾਂ ਬਣਾ ਸਕੇ ਹਨ ਜਿਸ ਵਿਚ ਉਨ੍ਹਾਂ ਦਾ ਸਰਬੋਤਮ ਸਕੋਰ 28 ਦੌੜਾਂ ਹੈ।