ਏਂਟੀਗਾ (ਪੀਟੀਆਈ) : ਵੈਸਟਇੰਡੀਜ਼ ਖ਼ਿਲਾਫ਼ ਪੰਜ ਵਿਕਟਾਂ ਲੈਣ ਤੋਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਇਸ ਦਾ ਸਿਹਰਾ ਜਸਪ੍ਰੀਤ ਬੁਮਰਾਹ ਨੂੰ ਦਿੱਤਾ ਜਿਨ੍ਹਾਂ ਨੇ ਇਸ਼ਾਂਤ ਨੂੰ ਕ੍ਰਾਸ ਸੀਮ ਤੋਂ ਗੇਂਦ ਕਰਨ ਦੀ ਸਲਾਹ ਦਿੱਤੀ ਸੀ।

ਮੈਚ ਤੋਂ ਬਾਅਦ ਇਸ਼ਾਂਤ ਨੇ ਆਖਿਆ ਕਿ ਮੀਂਹ ਪਿਆ ਸੀ ਤੇ ਗੇਂਦ ਗਿੱਲੀ ਹੋ ਗਈ ਸੀ। ਗੇਂਦ ਤੋਂ ਕੁਝ ਮਦਦ ਨਹੀਂ ਮਿਲ ਰਹੀ ਸੀ ਇਸ ਲਈ ਸਾਨੂੰ ਲੱਗਿਆ ਕਿ ਅਸੀਂ ਕ੍ਰਾਸ ਸੀਮ ਤੋਂਂ ਗੇਂਦਬਾਜ਼ੀ ਕਰ ਸਕਦੇ ਹਾਂ। ਪਿੱਚ 'ਤੇ ਬਾਊਂਸ। ਅਸਲ 'ਚ ਬੁਮਰਾਹ ਨੇ ਮੈਨੂੰ ਕਿਹਾ ਕਿ ਅਸੀਂ ਕ੍ਰਾਸ ਸੀਨ ਸੁੱਟਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿਉਂਕਿ ਗੇਂਦ ਤੋਂ ਕੁਝ ਜ਼ਿਆਦਾ ਮਦਦ ਨਹੀਂ ਮਿਲ ਰਹੀ ਸੀ। ਇਸ਼ਾਂਤ ਸ਼ਰਮਾ ਨੇ ਬੀਸੀਸੀਆਈ ਡਾਟ ਟੀਵੀ ਲਈ ਸਰਵੇਖਣ ਕੋਚ ਆਰ ਸ੍ਰੀਧਰ ਨੂੰ ਦਿੱਤੀ ਇੰਟਰਵਿਊ 'ਚ ਕਿਹਾ ਕਿ ਕੋਸ਼ਿਸ਼ ਇਹੀ ਸੀ ਕਿ ਜੇਕਰ ਤੁਸੀਂ ਵਿਰੋਧੀ ਟੀਮ ਨੂੰ ਜਲਦੀ ਤੋਂ ਜਲਦੀ ਆਊਟ ਕਰ ਦਿਓਗੇ ਤਾਂ ਇਹ ਤੁਹਾਡੇ ਲਈ ਚੰਗਾ ਹੋਵੇਗਾ। ਅਸੀਂ ਇਸ ਦੀ ਕੋਸ਼ਿਸ਼ ਕੀਤੀ ਤੇ ਅਸੀਂ ਅਜਿਹਾ ਕਰਨ 'ਚ ਸਫ਼ਲ ਰਹੇ। ਆਪਣੀ ਬੱਲੇਬਾਜ਼ੀ 'ਤੇ ਇਸ਼ਾਂਤ ਨੇ ਆਖਿਆ ਕਿ ਸੱਚ ਆਖਾਂ ਤਾਂ ਪਾਰੀ ਦੌਰਾਨ ਚੰਗਾ ਮਹਿਸੂਸ ਕਰ ਰਿਹਾ ਸੀ। ਮੈਂ ਜਿੰਨੀਆਂ ਵੀ ਦੌੜਾਂ ਜਡੇਜਾ ਨਾਲ ਬਣਾਉਂਦਾ ਉਨਾ ਹੀ ੰਚੰਗਾ ਹੁੰਦਾ। 25 ਦੌੜਾਂ 'ਤੇ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਅਸੀਂ ਚੰਗੀ ਵਾਪਸੀ ਕੀਤੀ। ਸੱਚ ਆਖਾਂ ਤਾਂ ਮੈਂ ਜਡੇਜਾ ਨਾਲ ਲੰਮੀ ਸਾਂਝੇਦਾਰੀ ਕਰਨਾ ਚਾਹੁੰਦਾ ਸੀ। ਜੇਕਰ ਤੁੁਸੀਂ ਕਾਫੀ ਚੰਗੀ ਗੇਂਦਬਾਜ਼ੀ ਕਰਨ ਤੋਂ ਬਾਅਦ ਫਿਲਡਿੰਗ ਕਰਦੇ ਹੋ ਤਾਂ ਤੁਹਾਡੀ ਫਿਟਨੈੱਸ ਚੰਗੀ ਹੋ ਜਾਂਦੀ ਹੈ। ਇਕ ਕ੍ਰਿਕਟਰ ਦੇ ਨਜ਼ਰੀਏ ਨਾਲ ਜੇਕਰ ਫਿਟਨੈੱਸ ਚੰਗੀ ਹੁੰਦੀ ਹੈ ਤਾਂ ਹਰ ਕੋਈ ਨਤੀਜੇ ਦੇਖ ਸਕਦਾ ਹੈ ਪਰ ਇਸ ਦੇ ਪਿੱਛੇ ਸਖ਼ਤ ਮਿਹਨਤ ਕੋਈ ਨਹੀਂ ਦੇਖ ਪਾਇਆ ਹੈ। ਅਜਿਹੇ 'ਚ ਇਹ ਸਖ਼ਤ ਮਿਹਨਤ ਦਾ ਹੀ ਨਤੀਜਾ ਹੈ।

ਮੈਂ ਕਪਤਾਨ ਦਾ ਵਿਸ਼ਵਾਸ ਕਾਇਮ ਰੱਖਿਆ : ਜਡੇਜਾ

ਏਂਟੀਗਾ : ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਆਲ ਰਾਊਂਡਰ ਰਵਿੰਦਰ ਜਡੇਜਾ ਨੇ ਸ਼ਾਨਦਾਰ ਅਰਧ ਸੈਂਕੜਾ ਲਾਇਆ। ਜਡੇਜਾ ਨੇ ਕਿਹਾ ਕਿ ਜਦੋਂ ਮੈਂ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਮੇਰਾ ਪੂਰਾ ਧਿਆਨ ਸਾਂਝੇਦਾਰੀ 'ਤੇ ਸੀ। ਮੈਂ ਆਪਣੀ ਖੇਡ ਨੂੰ ਲੈ ਕੇ ਥੋੜ੍ਹਾ ਡਰਿਆ ਹੋਇਟਾ ਸੀ ਪਰ ਮੈਂ ਆਪਣਾ ਸਰਬੋਤਮ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਡੇਜਾ ਨੇ ਕਿਹਾ ਕਿ ਮੇਰਾ ਧਿਆਨ ਸਾਂਝੇਦਾਰੀ 'ਤੇ ਸੀ। ਜਦੋਂ ਪੰਤ ਆਊਟ ਹੋਇਟਾ ਤਾਂ ਮੈਂ ਇਸ਼ਾਂਤ ਨੂੰ ਪਿੱਚ 'ਤੇ ਰਹਿਣ ਤੇ ਸਾਂਝੇਦਾਰੀ ਕਰਨ ਬਾਰੇ ਗੱਲ ਕਰ ਰਿਹਾ ਸੀ। ਅਸੀਂ ਇਕ ਸਮੇਂ 'ਚ ਇਕ ਓਵਰ ਦੇ ਬਾਰੇ 'ਚ ਸੋਚ ਰਹੇ ਸੀ। ਵਿਰੋਧੀ ਟੀਮ ਲਈ ਇਹ ਚੰਗਾ ਨਾ ਹੁੰਦਾ ਕਿ ਹੇਠਲੇ ਕ੍ਰਮ ਦੇ ਖਿਡਾਰੀ ਲਗਾਤਾਰ ਦੌੜਾਂ ਸਕੋਰ ਕਰਨ ਤਾਂ ਇਹ ਸਾਡਾ ਗੇਮ ਪਲਾਨ ਸੀ। ਜਡੇਰਾ ਨੂੰ ਪਹਿਲੇ ਟੈਸਟ ਲਈ ਰਵਿਚੰਦਰਨ ਅਸ਼ਵਿਨ ਦੀ ਥਾਂ 'ਤੇ ਲਿਆ ਗਿਆ ਹੈ। ਕਈ ਸਾਬਕਾ ਕ੍ਰਿਕਟਰ ਇਸ

ਫ਼ੈਸਲੇ ਨੂੰ ਲੈ ਕੇ ਨਾਰਾਜ਼ਗੀ ਵੀ ਪ੍ਰਗਟਾ ਚੁੱਕੇ ਹਨ। ਜਡੇਜਾ ਨੇ ਆਖਿਆ ਕਿ ਨਿਸ਼ਚਿਤ ਤੌਰ 'ਤੇ ਜਦੋਂ ਤੁਹਾਡਾ ਕਪਤਾਨ ਤੁਹਾਡੇ 'ਤੇ ਵਿਸ਼ਵਾਸ ਕਰਦਾ ਹੈ ਤੇ ਮੁੱਖ ਖਿਡਾਰੀ ਦੇ ਤੌਰ 'ਤੇ ਵੇਖਦਾ ਹੈ ਤਾਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ। ਕਿਸਮਤ ਨਾਲ ਚੰਗਾ ਮਹਿਸੂਸ ਕਰ ਕੇ ਮੈਂ ਉਸ ਵਿਸ਼ਵਾਸ ਨੂੰ ਕਾਇਮ ਰੱਖਿਆ। ਜਦੋਂ ਇੰਡੀਅਨ ਟੀਮ ਗੇਂਦਬਾਜ਼ੀ ਲਈ ਉੱਤਰੀ ਤਾਂ ਇਸ਼ਾਂਤ ਕਪਤਾਨ ਕੋਹਲੀ ਲਈ ਟਰੰਪ ਕਾਰਡ ਸਾਬਤ ਹੋਏ। ਇਸ਼ਾਂਤ ਦੇ ਬਾਰੇ 'ਚ ਜਡੇਜਾ ਨੇ ਕਿਹਾ ਕਿ ਉਨ੍ਹਾਂ ਨੇ ਚੰਗੀ ਗੇਂਦਬਾਜ਼ੀ ਕੀਤੀ। ਅਸੀਂ ਉਸ ਓਵਰ 'ਚ ਇਸ਼ਾਂਤ ਦੀ ਲੈ ਵਧੀਆ ਰਹੀ ਜਿਸ 'ਚ ਉਸ ਨੇ ਗੇਂਦਬਾਜ਼ੀ ਕੀਤੀ। ਜੇਕਰ ਉਨ੍ਹਾਂ ਨੇ ਦੋਵੇਂ ਕੈਚ ਨਾ ਫੜੇ ਹੁੰਦੇ ਤਾਂ ਸਥਿਤੀਆਂ ਕਾਫੀ ਵੱਖਰੀਆਂ ਹੁੰਦੀਆਂ। ਦੋਵੇਂ ਕੈਚਾਂ 'ਚ ਸਾਡੀ ਟੀਮ ਜ਼ਿਆਦਾ ਮਜ਼ਬੂਤ ਸਾਬਤ ਹੋਈ।

ਮੈਂ ਲਾਰਾ, ਸਰਵਨ ਦੀ ਸਲਾਹ ਦਾ ਫ਼ਾਇਦਾ ਨਹੀਂ ਚੁੱÎਕਿਆ : ਚੇਜ

ਏਂਟੀਗਾ : ਵੈਸਟਇੰਡੀਜ਼ ਦੇ ਰੋਸਟਨ ਚੇਜ ਇਸ ਗੱਲ ਤੋਂ ਨਿਰਾਸ਼ ਹਨ ਕਿ ਭਾਰਤ ਖ਼ਿਲਾਫ਼ ਪਹਿਲੀ ਪਾਰੀ 'ਚ ਉਨ੍ਹਾਂ ਨੇ ਆਪਣਾ ਵਿਕਟ 48 ਦੌੜਾਂ 'ਤੇ ਗਵਾ ਦਿੱਤਾ। ਮੇਜ਼ਬਾਨ ਟੀਮ ਨੇ ਟੈਸਟ ਸੀਰੀਜ਼ ਤੋਂ ਪਹਿਲਾਂ ਕੈਂਪ 'ਚ ਲਾਰਾ ਤੇ ਸਰਵਨ ਨਾਲ ਅਭਿਆਸ ਕੀਤਾ ਸੀ। ਚੇਜ ਨੇ ਆਖਿਆ ਕਿ ਮੈਂ ਸੀਰੀਜ਼ ਤੋਂ ਪਹਿਲਾਂ ਲੱਗੇ ਕੈਂਪ 'ਚ ਕਾਫੀ ਸਖ਼ਤ ਅਭਿਆਸ ਕੀਤਾ। ਮੈਂ ਸਰਵਨ ਤੇ ਲਾਰਾ ਨਾਲ ਕੰਮ ਕੀਤਾ। ਮੈਂ ਇਨ੍ਹਾਂ ਕੈਂਪਾਂ 'ਚ ਜੋ ਚੀਜ਼ ਸਿੱਖੀ, ਉਨ੍ਹਾਂ 'ਚ ਚੰਗੀ ਸ਼ੁਰੂਆਤ ਤੋਂ ਬਾਅਦ ਇਸ ਨੂੰ ਵੱਡੀ ਪਾਰੀ 'ਚ ਤਬਦੀਲ ਕਰਨਾ ਵੀ ਸ਼ਾਮਲ ਸੀ। ਮੈਂ ਨਿਰਾਸ਼ ਹਾਂ ਕਿ ਮੈਂ ਇਸ ਤਰ੍ਹਾਂ ਆਊਟ ਹੋ ਗਿਆ। ਉਨ੍ਹਾਂ ਕਿਹਾ ਕਿ ਮੈਂ ਗੇਂਦਬਾਜ਼ੀ 'ਚ ਵੀ ਬਿਹਤਰ ਕਰ ਸਕਦਾ ਸੀ। ਮੇਰਾ ਕੰਮ ਇਕ ਪਾਸੇ 'ਤੇ ਕਸੀ ਹੋਈ ਗੇਂਦਬਾਜ਼ੀ ਕਰਨਾ ਸੀ। ਮੈਂ ਖੁਦ 'ਚ ਸੁਧਾਰ ਕਰ ਸਕਦਾ ਹਾਂ। ਮੈਨੂੰ ਅਗਲੀ ਵਾਰ ਬਿਹਤਰ ਕਰਨ ਦੀ ਉਮੀਦ ਹੈ। ਇਸ ਆਲ ਰਾਊਂਡਰ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਟੀਮ ਨੇ ਪਹਿਲੀ ਪਾਰੀ 'ਚ ਕਈ ਵਿਕਟ ਸਸਤੇ 'ਚ ਗੁਵਾ ਦਿੱਤੇ। ਚੇਜ ਨੇ ਆਖਿਆ ਕਿ ਮੈਨੂੰ ਲੱਗਾ ਕਿ ਪਿੱਚ ਭਾਰਤੀ ਟੀਮ ਲਈ ਪਹਿਲਾਂ ਬੱਲੇਬਾਜ਼ੀ ਕਰਨ ਲਈ ਆਸਾਨ ਸੀ। ਸਾਡੇ ਕਈ ਖਿਡਾਰੀਆਂ ਨੂੰ ਚੰਗੀ ਸ਼ੁਰੂਆਤ ਮਿਲੀ ਪਰ ਉਨ੍ਹਾਂ ਨੇ ਆਸਾਨੀ ਨਾਲ ਆਪਣੇ ਵਿਕਟ ਗਵਾ ਦਿੱਤੇ। ਸਾਡੇ ਹੁਣ ਦੋ ਵਿਕਟ ਬਾਕੀ ਹਨ।