ਜੈਪੁਰ, ਜੇਐੱਨਐੱਨ : ਰਾਜਸਥਾਨ ਦੇ ਜੈਪੁਰ 'ਚ ਇਕ ਹੋਰ ਵਿਸ਼ਾਲ ਕ੍ਰਿਕਚ ਸਟੇਡੀਅਮ ਬਣਨ ਜਾ ਰਿਹਾ ਹੈ। ਜੈਪੁਰ 'ਚ ਹੁਣ ਵੀ 30 ਹਜ਼ਾਰ ਦੀ ਦਰਸ਼ਕ ਸਮਰੱਥਾ ਵਾਲਾ ਸਫਾਈ ਮਾਨ ਸਿੰਘ ਸਟੇਡੀਅਮ ਹੈ ਪਰ ਹੁਣ ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਨੇ ਸ਼ਹਿਰਵਾਸੀਆਂ ਨੂੰ ਇਕ ਹੋਰ ਵਿਸ਼ਾਲ ਸਟੇਡੀਅਮ ਦੇਣ ਦਾ ਫੈਸਲਾ ਕੀਤਾ ਹੈ। ਸ਼ਹਿਰ ਹੀ ਨਹੀਂ ਬਲਕਿ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਕ੍ਰਿਕਟਰਾਂ ਨੂੰ ਵੀ ਇਸ ਤੋਂ ਲਾਭ ਮਿਲੇਗਾ। ਜਦੋਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀਸੀਸੀਆਈ ਕੋਲ ਵੀ ਇਕ ਵੱਡੇ ਸਟੇਡੀਅਮ ਦਾ ਬਦਲਾਅ ਹੋਵੇਗਾ। ਜ਼ਿਕਰਯੋਗ ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਰਾਜਸਥਾਨ ਕ੍ਰਿਕਟ ਸੰਘ 100 ਏਕੜ ਜ਼ਮੀਨ 'ਚ ਲਗਪਗ 350 ਦੀ ਲਾਗਤ ਨਾਲ ਇਸ ਸਟੇਡੀਅਮ ਨੂੰ ਬਣਾਇਆ ਜਾਵੇਗਾ। ਇਸ ਸਟੇਡੀਅਮ ਦੀ ਦਰਸ਼ਕ ਸਮਰੱਥਾ ਭਾਰਤ ਦੇ ਮੌਜੂਦਾ ਸਟੇਡੀਅਮਾਂ ਤੋਂ ਜ਼ਿਆਦਾ ਹੋਵੇਗੀ। ਭਾਰਤ ਦੇ ਹੀ ਅਹਿਮਾਬਾਦ 'ਚ ਬਣ ਕੇ ਤਿਆਰ ਹੋਏ ਇਕ ਲੱਖ ਤੋਂ ਜ਼ਿਆਦਾ ਦਰਸ਼ਕ ਸਮਰੱਥਾ ਵਾਲੇ ਸਟੇਡੀਅਮ ਨਾਲੋਂ ਘੱਟ ਹੋਵੇਗੀ। ਅਹਿਮਦਾਬਾਦ 'ਚ ਬਣੇ ਸਰਦਾਰ ਵੱਲਭਭਾਈ ਪਟੇਲ ਸਟੇਡੀਅਮ 'ਚ 1 ਲੱਖ 10 ਹਜ਼ਾਰ ਆਸਟ੍ਰੇਲੀਆ ਦੇ ਸਟੇਡੀਅਮ 'ਚ 1 ਲੱਖ 2 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਸ ਬਾਰੇ ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਦੇ ਡਾ. ਸੀਪੀ ਜੋਸ਼ੀ ਤੇ ਸੰਘ ਦੇ ਪ੍ਰਧਾਨ ਵੈਭਵ ਗਹਲੋਤ ਦੀ ਮੌਜੂਦਗੀ 'ਚ ਹੋਈ ਅਧਿਕਾਰੀਆਂ ਦੀ ਬੈਠਕ 'ਚ ਸਟੇਡੀਅਮ ਦਾ ਡਿਜ਼ਾਇਨ ਤਿਆਰ ਕਰ ਲਿਆ ਗਿਆ ਹੈ।

ਅਧਿਕਾਰੀਆਂ ਦੀ ਮੰਨੀਆਂ ਤਾਂ ਜੈਪੁਰ 'ਚ ਬਣਨ ਜਾ ਰਹੇ ਇਸ ਸਟੇਡੀਅਮ 'ਚ ਦੋ ਰੈਸਟੋਰੈਂਟ, ਖਿਡਾਰੀਆਂ ਦੇ ਲਈ ਅੰਤਰਰਾਸ਼ਟਰੀ ਪੱਧਰ ਦੇ ਪ੍ਰੈਕਟਿਸ ਨੈੱਟ ਤੇ ਮੀਡੀਆ ਲਈ 250 ਸੀਟਾਂ ਵਾਲਾ ਕਾਨਫਰਾਂਸਿੰਗ ਹਾਲ ਬਣੇਗਾ। ਸੂਬੇ ਦੇ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਮਹਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਸਟੇਡੀਅਮ 'ਚ ਅੰਤਰਰਾਸ਼ਟਰੀ ਪੱਧਰ ਦੇ ਮੈਚ ਤੋਂ ਇਲਾਵਾ ਦੋ ਪ੍ਰੈਕਟਿਸ ਗਰਾਊਂਡ ਬਣਾਏ ਜਾਣਗੇ।

Posted By: Ravneet Kaur