T20 World Cup: ਯੂਏਈ ਤੇ ਓਮਾਨ ਵਿਚ ਖੇਡੇ ਜਾਣ ਵਾਲੇ ਆਗਾਮੀ ਟੀ20 ਵਲਰਡ ਕੱਪ ਦੇ ਦੌਰਾਨ ਮੈਦਾਨ ਵਿਚ ਦਰਸ਼ਕਾਂ ਦੀ ਗਿਣਤੀ ਨੂੰ ਲੈ ਕੇ ਆਈਸੀਸੀ ਨੇ ਵੱਡਾ ਫ਼ੈਸਲਾ ਕੀਤਾ ਹੈ। ਆਈਸੀਸੀ ਨੇ ਐਤਵਾਰ ਨੂੰ ਕਿਹਾ ਕਿ ਟੀ20 ਵਲਰਡ ਕੱਪ ਦੇ ਸਾਰੇ ਮੈਚਾਂ ਦੇ ਦੌਰਾਨ 70 ਫ਼ੀਸਦੀ ਦਰਸ਼ਕਾਂ ਨੂੰ ਮੈਦਾਨ ਵਿਚ ਆਉਣ ਦੀ ਆਗਿਆ ਹੋਵੇਗੀ। ਦਰਸ਼ਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਇਹ ਟੂਰਨਾਮੈਂਟ ਕੋਵਿਡ-19 ਮਹਾਮਾਰੀ ਦੇ ਦੌਰ ਵਿਚ ਯੂਏਈ ਵਿਚ ਹੋਣ ਵਾਲਾ ਸਭ ਤੋਂ ਵੱਡਾ ਸਮਾਗਮ ਹੋਵੇਗਾ। ਆਈਪੀਐੱਲ ਤੋਂ ਬਾਅਦ 17 ਅਕਤੂਬਰ ਤੋਂ 14 ਨਵੰਬਰ ਦੇ ਵਿਚਕਾਰ ਇੱਥੇ ਇਹ ਟੀ20 ਵਲਰਡ ਕੱਪ ਖੇਡਿਆ ਜਾਣਾ ਹੈ।

ਯੂਏਈ ਤੇ ਓਮਾਨ ਵਿਚ ਹੋਣ ਵਾਲੇ ਇਸ ਟੀ20 ਵਲਰਡ ਕੱਪ ਦੀ ਮੇਜਬਾਨੀ ਬੀਸੀਸੀਆਈ ਕਰ ਰਹੀ ਹੈ। ਆਈਸੀਸੀ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ, 'ਮੈਦਾਨ ਵਿਚ ਦਰਸ਼ਕਾਂ ਦੀ ਗਿਣਤੀ ਨੂੰ ਲੈ ਕੇ ਅਸੀਂ ਬੀਸੀਸੀਆਈ ਨੇ ਸਖਾਨਕ ਪ੍ਰਸ਼ਾਸਨ ਦੇ ਨਾਲ ਮਿਲ ਕੇ ਵਿਚਾਰ-ਚਰਚਾ ਕੀਤੀ ਹੈ। ਇਸ ਤੋਂ ਬਾਅਦ ਹੀ ਅਸੀਂ ਦਰਸ਼ਕਾਂ ਦੀ ਇਹ ਗਿਣਤੀ ਤੈਅ ਕੀਤੀ ਹੈ। ਨਾਲ ਹੀ ਅਸੀਂ ਇਹ ਵੀ ਤੈਅ ਕੀਤਾ ਹੈ ਕਿ ਇਸ ਦੌਰਾਨ ਸਾਰੇ ਮੈਦਾਨਾਂ 'ਤੇ ਸੁਰੱਖਿਆ ਮਾਹੌਲ ਤੇ ਕੋਵਿਡ-19 ਦੇ ਨਿਯਮਾਂ ਨੂੰ ਲੈ ਕੇ ਸਖ਼ਤੀ ਵਰਤੀ ਜਾਵੇਗੀ।'

ਵਲਰਡ ਕੱਪ ਲਈ ਟਿਕਟ ਦੀ ਵਿਕਰੀ ਹੋਈ ਸ਼ੁਰੂ

ਟੀ20 ਵਲਰਜਡ ਕੱਪ ਦੇ ਲਈ ਯੂਏਈ ਤੇ ਓਮਾਨ ਦੋਵੇਂ ਹੀ ਥਾਂਵਾਂ 'ਤੇ ਟਿਕਟ ਦੀ ਵਿਕਰੀ ਸ਼ੁਰੂ ਹੋਈ ਹੈ। ਅਬੂ ਧਾਬੀ ਦੇ ਸਟੇਡੀਅਮ ਵਿਚ social distancing pods ਵੀ ਬਣਾਏ ਗਏ ਹਨ। ਹਰ ਇਕ pods ਵਿਚ ਚਾਰ ਦਰਸ਼ਕਾਂ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਓਮਾਨ ਕ੍ਰਿਕਟ ਅਕੇਡਮੀ ਵਿਚ ਅਸ਼ਥਾਈ Structure ਵੀ ਬਣਾਏ ਗਏ ਹਨ ਜਿਸ ਵਿਚ ਬੈਠ ਕੇ 3000 ਦਰਸ਼ਕ ਮੈਚ ਦੇਖ ਸਕਣਗੇ।

Posted By: Rajnish Kaur