ਲੰਡਨ : ਦੱਖਣੀ ਅਫਰੀਕਾ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਬੱਲੇਬਾਜ਼ ਏਬੀ ਡਿਵਿਲੀਅਰਜ਼ ਨੇ ਇੰਗਲੈਂਡ ਦੀ ਮਸ਼ਹੂਰ ਟੀ-20 ਬਲਾਸਟ 2019 ਦੀ ਸ਼ੁਰੂਆਤ ਧਮਾਕੇਦਾਰ ਅੰਦਾਜ਼ ਵਿਚ ਕੀਤੀ। ਇਹ ਉਨ੍ਹਾਂ ਦਾ ਇਸ ਟੂਰਨਾਮੈਂਟ ਵਿਚ ਸ਼ੁਰੂਆਤੀ ਮੈਚ ਸੀ। ਇਤਿਹਾਸਿਕ ਮੈਦਾਨ ਲਾਰਡਜ਼ 'ਤੇ ਏਬੀ ਨੇ ਇਸ ਸੈਸ਼ਨ ਦੇ ਆਪਣੇ ਪਹਿਲੇ ਹੀ ਮੈਚ ਵਿਚ ਧਮਾਕੇਦਾਰ ਅੰਦਾਜ਼ ਵਿਚ ਬੱਲੇਬਾਜ਼ੀ ਕਰਦੇ ਹੋਏ ਮਿਡਿਲਸੇਕਸ ਵੱਲੋਂ ਖੇਡਦੇ ਹੋਏ ਏਸੇਕਸ ਖ਼ਿਲਾਫ਼ 43 ਗੇਂਦਾਂ 'ਤੇ 88 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਪੰਜ ਚੌਕੇ ਤੇ ਛੇ ਛੱਕੇ ਲਾਏ। ਉਨ੍ਹਾਂ ਦੀ ਪਾਰੀ ਦੀ ਬਦੌਲਤ ਮਿਡਿਲਸੇਕਸ ਸੱਤ ਵਿਕਟਾਂ ਨਾਲ ਜਿੱਤਣ ਵਿਚ ਕਾਮਯਾਬ ਰਿਹਾ। ਏਸੇਕਸ ਨੇ ਛੇ ਵਿਕਟਾਂ 'ਤੇ 164 ਦੌੜਾਂ ਬਣਾਈਆਂ ਸਨ ਜਵਾਬ ਵਿਚ ਮਿਡਲਿਸਕੇਸ ਨੇ 17 ਓਵਰਾਂ 'ਚ ਤਿੰਨ ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ।