ਸਿਡਨੀ : ਆਸਟ੍ਰੇਲੀਆ ਦੀ ਸੀਮਿਤ ਓਵਰਾਂ ਦੀ ਟੀਮ ਦੇ ਕਪਤਾਨ ਆਰੋਨ ਫਿੰਚ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੀਆਂ ਨਜ਼ਰਾਂ ਭਾਰਤ ਵਿਚ 2023 ਵਿਚ ਹੋਣ ਵਾਲੇ ਵਿਸ਼ਵ ਕੱਪ 'ਤੇ ਲਾ ਦਿੱਤੀਆਂ ਹਨ ਤੇ ਲਗਾਤਾਰ ਹੋਣ ਵਾਲੇ ਟੀ-20 ਵਿਸ਼ਵ ਕੱਪਾਂ ਦੇ ਬਾਰੇ ਵੀ ਸੋਚ ਰਹੇ ਹਨ। ਫਿੰਚ ਨੇ ਕਿਹਾ ਕਿ ਮੈਂ ਕ੍ਰਿਕਟ ਦੇ ਬਾਰੇ ਸੋਚਦਾ ਰਹਿੰਦਾ ਹਾਂ, ਖ਼ਾਸ ਕਰ ਕੇ ਇਕ ਕਪਤਾਨ ਹੋਣ ਵਜੋਂ ਤੇ ਜੋ ਅਜੇ ਆਉਣ ਵਾਲੇ ਟੂਰਨਾਮੈਂਟ ਹਨ, ਮੈਂ 2023 ਵਿਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਦੇ ਬਾਰੇ ਵੀ ਸੋਚ ਰਿਹਾ ਹਾਂ ਤੇ ਉਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 2023 ਵਿਸ਼ਵ ਕੱਪ ਭਾਰਤ ਵਿਚ ਫਰਵਰੀ ਤੋਂ ਮਾਰਚ ਵਿਚਾਲੇ ਹੋਵੇਗਾ।